ਮੁਫਤ ਦੇ ਪੈਸੇ

ss1

ਮੁਫਤ ਦੇ ਪੈਸੇ

ਪਿੰਡ ਦੇ ਗੁਰਦੁਆਰੇ ਤੋਂ ਇਹ ਅਨਾਊਂਸਮੈਂਟ ਕੀਤੀ ਜਾ ਰਹੀ ਸੀ, “ਅੱਜ ਪਿੰਡ ਦੇ ਸੁਸਾਇਟੀ ਬੈਂਕ ਵਿੱਚ 10 ਵਜੇ ਬੁਢਾਪਾ ਪੈਨਸ਼ਨ ਦੇ ਫਾਰਮ ਭਰੇ ਜਾਣੇ ਨੇ। ਜਿਸ ਔਰਤ ਦੀ ਉਮਰ 60 ਸਾਲ ਅਤੇ ਜਿਸ ਪੁਰਸ਼ ਦੀ ਉਮਰ 65 ਸਾਲ ਹੋਵੇ,ਉਸ ਦਾ ਹੀ ਪੈਨਸ਼ਨ ਦਾ ਫਾਰਮ ਭਰਿਆ ਜਾਣਾ ਹੈ। ਲੋੜਵੰਦ ਵਿਅਕਤੀ ਠੀਕ 10 ਵਜੇ ਸੁਸਾਇਟੀ ਬੈਂਕ ਵਿੱਚ ਪਹੁੰਚ ਜਾਣ।”
ਇਹ ਅਨਾਊਂਸਮੈਂਟ ਖਤਮ ਹੋਈ ਹੀ ਸੀ ਕਿ ਮੇਰੇ ਘਰ ਦਾ ਗੇਟ ਕਿਸੇ ਨੇ ਆ ਖੜਕਾਇਆ। ਮੈਂ ਗੇਟ ਕੋਲ ਜਾ ਕੇ ਵੇਖਿਆ ਕਿ ਮੇਰਾ ਗੁਆਂਢੀ ਗੇਟ ਖੜਕਾ ਰਿਹਾ ਸੀ। ਮੈਨੂੰ ਵੇਖ ਕੇ ਉਹ ਬੋਲਿਆ, “ਮਾਸਟਰ ਜੀ, ਤੁਹਾਡਾ ਡੈਡੀ ਕਿੱਥੇ ਆ?”
“ਕਿਉਂ ਕੀ ਗੱਲ?” ਮੈਂ ਪੁੱਛਿਆ।
“ਤੁਸੀਂ ਹੁਣੇ ਗੁਰਦੁਆਰੇ ਤੋਂ ਅਨਾਊਂਸਮੈਂਟ ਨ੍ਹੀ ਸੁਣੀ?”
“ਹਾਂ ਸੁਣੀ ਆਂ।”
“ਭੇਜੋ ਆਪਣੇ ਡੈਡੀ ਨੂੰ ਮੇਰੇ ਨਾਲ।ਪੈਨਸ਼ਨ ਦੇ ਫਾਰਮ ਭਰਵਾ ਆਈਏ।”
ਮੈਂ ਆਪਣੇ ਗੁਆਂਢੀ ਨੂੰ ਗਹੁ ਨਾਲ ਵੇਖਿਆ, ਜਿਸ ਦੀ ਉਮਰ ਮਸਾਂ 50 ਕੁ ਸਾਲ ਸੀ ਅਤੇ ਕਿਹਾ, “ਮੈਂ ਆਪਣੇ ਡੈਡੀ ਨੂੰ ਪੈਨਸ਼ਨ ਨ੍ਹੀ ਲਗਵਾਉਣੀ। ਮੈਂ ਉਸ ਦੀ ਦੇਖ ਭਾਲ ਲਈ ਬਥੇਰਾ ਹਾਂ।ਪਰ ਤੇਰੀ ਉਮਰ ਤਾਂ ਮਸਾਂ 50 ਕੁ ਸਾਲ ਦੀ ਆ। ਤੈਨੂੰ ਪੈਨਸ਼ਨ ਲੱਗ ਨ੍ਹੀ ਸਕਦੀ।”
“ਮਾਸਟਰ ਜੀ, ਉਮਰਾਂ ਨੂੰ ਕੌਣ ਪੁੱਛਦਾ? ਨਾਲੇ ਮੁਫਤ ਦੇ ਪੈਸੇ ਆ। ਹੋਰ ਨ੍ਹੀ ਕੁਛ ਤਾਂ ਚਾਹ, ਪਾਣੀ ਹੀ ਚੱਲਿਆ ਰਹੂ।”ਇਹ ਕਹਿ ਕੇ ਮੇਰਾ ਗੁਆਂਢੀ ਛੇਤੀ ਨਾਲ ਸੁਸਾਇਟੀ ਬੈਂਕ ਵੱਲ ਨੂੰ ਤੁਰ ਪਿਆ।

mohinder singh mannਮਹਿੰਦਰ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)9915803554

print
Share Button
Print Friendly, PDF & Email

Leave a Reply

Your email address will not be published. Required fields are marked *