ਭਾਰਤ ਦੁਨੀਆਂ ਦਾ ਵਿਦੇਸ਼ੀ ਨਿਵੇਸ਼ ਕਰਨ ਲਈ ਸਭ ਤੋਂ ਅਕਰਸ਼ਿਕ ਰਾਸ਼ਟਰ ਬਣਿਆ

ss1

ਭਾਰਤ ਦੁਨੀਆਂ ਦਾ ਵਿਦੇਸ਼ੀ ਨਿਵੇਸ਼ ਕਰਨ ਲਈ ਸਭ ਤੋਂ ਅਕਰਸ਼ਿਕ ਰਾਸ਼ਟਰ ਬਣਿਆ

ਦੇਸ਼ ਦੇ ਹਰ ਪਿੰਡ ਨੂੰ ਇੰਟਰਨੈੱਟ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ -ਡਾ. ਹਰਸ਼ਵਰਧਨ

DSC_0122

ਸਾਹਿਬਜ਼ਾਦਾ ਅਜੀਤ ਸਿੰਘ ਨਗਰ: ਪਿਛਲੇ ਦੋ ਸਾਲਾਂ ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਬਣੀ ਐਨ.ਡੀ.ਏ ਦੀ ਸਰਕਾਰ ਨੇ ਕਾਂਗਰਸ ਸਰਕਾਰ ਦੀਆਂ ਮਾੜੀਆ ਨੀਤੀਆਂ ਕਾਰਣ ਦੇਸ਼ ਦੀ ਲੀਹੋਂ ਲੱਥੀ ਅਰਥ ਵਿਵਸਥਾ ਨੂੰ ਮੁੜ ਲੀਹਾਂ ਤੇ ਪਾਇਆ ਹੈ ਅਤੇ ਭਾਰਤ ਦੁਨੀਆਂ ਦਾ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਅਰਥ ਵਿਵਸਥਾ ਲਈ ਚਮਕਦੇ ਸਿਤਾਰੇ ਵਾਂਗ ਹੈ। ਇਸ ਗੱਲ ਦੀ ਜਾਣਕਾਰੀ ਕੇਂਦਰੀ ਸਾਇੰਸ ਅਤੇ ਟੈਕਨਾਲੋਜੀ ਮੰਤਰੀ ਡਾ. ਹਰਸ਼ਵਰਧਨ ਨੇ ਐਮ.ਆਈ.ਏ. ਭਵਨ ਵਿਖੇ ਕੇਂਦਰ ਸਰਕਾਰ ਦੀਆਂ ਦੋ ਸਾਲ ਦੀਆਂ ਪ੍ਰਾਪਤੀਆਂ ਦਾ ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ ਕਰਦਿਆਂ ਦੱਸਿਆ ਕਿ ਪਿਛਲੇ ਦੋ ਸਾਲਾਂ ਵਿਚ ਦੇਸ਼ ਲਗਾਤਾਰ ਤਰੱਕੀ ਵੱਲ ਵਧਿਆ ਹੈ ਅਤੇ ਵਿਸ਼ਵ ਪੱਧਰ ਤੇ ਹੁਣ ਭਾਰਤ ਨੇ ਆਪਣੀ ਨਿਵੇਕਲੀ ਪਛਾਣ ਬਣਾਈ ਹੈ ਅਤੇ ਹੁਣ ਸਾਡਾ ਮੁਲਕ ਦੁਨੀਆਂ ਦਾ ਵਿਦੇਸ਼ੀ ਨਿਵੇਸ਼ ਕਰਨ ਲਈ ਸਭ ਤੋਂ ਅਕਰਸ਼ਿਕ ਰਾਸ਼ਟਰ ਬਣ ਗਿਆ ਹੈ।
ਡਾ. ਹਰਸ਼ਵਰਧਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ਦੀ ਤਰੱਕੀ ਅਤੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਬਹੁਤ ਸਾਰੀਆਂ ਯੋਜਨਾਵਾਂ ਬਣਾਕੇ ਉਨਾਂ• ਨੂੰ ਅਮਲੀ ਜਾਮਾ ਪਹਿਨਾਇਆ ਹੈ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੁਰੂ ਕੀਤੀਆਂ ਗਈਆਂ ਵੱਖ ਵੱਖ ਸਕੀਮਾ ਜਿਨਾਂ• ਵਿਚ ਜਨਧੰਨ ਯੋਜਨਾ,ਪ੍ਰਧਾਨ ਮੰਤਰੀ ਮੁਦਰਾ ਯੋਜਨਾ, ਦੀਨ ਦਿਆਲ ਓਪਾਧਿਆ ਗਰਾਮ ਜਯੋਤੀ ਯੋਜਨਾ ਆਦਿ ਦਾ ਲਾਭ ਹੇਠਲੇ ਪੱਧਰ ਤੱਕ ਲੋਕਾਂ ਨੂੰ ਮਿਲਿਆ ਹੈ। ਉਨਾਂ• ਦੱਸਿਆ ਕਿ ਜਨਧੰਨ ਯੋਜਨਾ ਤਹਿਤ ਦੇਸ਼ ਦੇ 22 ਕਰੋੜ ਲੋਕਾਂ ਦੇ ਖਾਤੇ ਖੋਲ•ੇ ਗਏ ਹਨ । ਮੁਦਰਾ ਯੋਜਨਾ ਤਹਿਤ 03 ਕਰੋੜ 50 ਲੱਖ ਲੋੜਵੰਦ ਔਰਤਾਂ ਨੂੰ ਆਪਣੇ ਕਾਰੋਬਾਰ ਚਲਾਉਣ ਲਈ ਹੁਣ ਤੱਕ 1ਲੱਖ 34 ਹਜ਼ਾਰ ਕਰੋੜ ਰੁਪਏ ਦਾ ਬਿਨਾਂ• ਗਰੰਟੀ ਤੋਂ ਮੁਹੱਈਆ ਕਰਵਾਇਆ ਗਿਆ ਹੈ ਅਤੇ ਦੇਸ਼ ਵਿਚ ਆਪਣੇ ਪੱਧਰ ਤੇ ਰੋਸਈ ਗੈਸ ਸਬ ਸਿਡੀ ਛੱਡਣ ਨਾਲ ਦੇਸ਼ ਵਿਚ ਚੁੱਲਾ ਬਾਲਣ ਵਾਲੇ 05 ਕਰੋੜ ਘਰਾਂ ਨੂੰ ਗੈਸ ਕੁਨੈਕਸ਼ਨ ਜਾਰੀ ਕੀਤੇ ਗਏ ਹਨ । ਉਨਾਂ• ਦੱਸਿਆ ਕਿ ਸਵੱਛ ਭਾਰਤ ਮਿਸ਼ਨ ਤਹਿਤ ਹੁਣ ਤੱਕ ਦੇਸ਼ 01 ਕਰੋੜ92 ਲੱਖ ਪਾਖਾਨੇ ਬਣਾਏ ਗਏ ਹਨ ਅਤੇ 4.50 ਲੱਖ ਸਕੂਲਾਂ ਵਿਚ ਲੜਕੀਆਂ ਦੀ ਸਹੂਲਤ ਲਈ ਪਾਖਾਨੇ ਉਸਾਰੇ ਗਏ ਹਨ। ਉਨਾਂ• ਹੋਰ ਦੱਸਿਆ ਕਿ ਕੇਂਦਰੀ ਸਕੀਮਾਂ ਦੇ ਲਾਭ ਪਾਤਰੀਆਂ ਦੀ ਸਬਸਿਡੀ ਸਿੱਧੇ ਤੌਰ ਤੇ ਉਨਾਂ• ਦੇ ਬੈਂਕ ਖਾਤਿਆਂ ਵਿਚ ਜਾਣ ਨਾਲ 36.50 ਹਜ਼ਾਰ ਕਰੋੜ ਰੁਪਏ ਦੀ ਬੱਚਤ ਹੋਈ ਹੈ।
ਕੇਂਦਰੀ ਮੰਤਰੀ ਨੇ ਅੱਗੋਂ ਕਿਹਾ ਕਿ ਦੇਸ਼ ਦੇ ਹਰ ਪਿੰਡ ਨੂੰ ਇੰਟਰਨੈੱਟ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ ਅਤੇ 2.50 ਲੱਖ ਪੰਚਾਇਤਾ ਨੂੰ ਇੰਟਰਨੈੱਟ ਨਾਲ ਜੋੜਿਆ ਜਾਵੇਗਾ। ਉਨਾਂ• ਹੋਰ ਕਿਹਾ ਕਿ ਪਿਛਲੇ ਦੋ ਸਾਲਾਂ ਵਿਚ 06 ਹਜ਼ਾਰ ਕਿਲੋਮੀਟਰ ਹਾਈ ਵੇ ਸੜਕਾਂ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਸਾਲ 2019 ਤੱਕ ਪਿੰਡਾਂ ਚ  2 ਲੱਖ 23 ਹਜ਼ਾਰ ਕਿਲੋ ਮੀਟਰ ਸੜਕਾਂ ਬਣਾਈਆਂ ਜਾਣਗੀਆਂ । ਉਨਾਂ• ਹੋਰ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਦੇ ਅਟਕੇ ਹੋਏ 300 ਪ੍ਰੋਜੈਕਟਾਂ ਨੂੰ ਮੁੜ ਤੋਂ ਸ਼ੁਰੂ ਕੀਤਾ ਗਿਆ ਹੈ। ਉਨਾਂ• ਹੋਰ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਦੇਸ਼ ਨੂੰ ਰੇਲਵੇ ਕਰਾਸਿੰਗ ਮੁਕਤ ਬਣਾ ਦਿੱਤਾ ਜਾਵੇਗਾ। ਕੇਂਦਰੀ ਮੰਤਰੀ ਨੇ ਦੱਸਿਆ ਕਿ ਕਿਸਾਨਾਂ ਦੀ ਭਲਾਈ ਲਈ 35 ਹਜ਼ਾਰ ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ । 20 ਹਜ਼ਾਰ ਕਰੋੜ ਰੁਪਏ ਸਿੰਚਾਈ ਸਹੂਲਤਾਂ ਲਈ ਰੱਖੇ ਗਏ ਹਨ । ਉਨਾਂ• ਕਿਹਾ ਕਿ ਪ੍ਰਧਾਨ ਮੰਤਰੀ ਫਸਲੀ ਬੀਮਾ ਯੋਜਨਾ ਤਹਿਤ ਕਿਸਾਨਾਂ ਦੀ ਫਸਲ ਦਾ 30 ਫੀਸਦੀ ਖ਼ਰਾਬਾ ਹੋਣ ਤੇ ਵੀ ਮੁਆਵਜ਼ਾ ਦਿੱਤਾ ਜਾਵੇਗਾ। ਉਨਾਂ• ਹੋਰ ਦੱਸਿਆ ਕਿ ਸਾਇੰਸ ਐਂਡ ਟੈਕਨਾਲੋਜੀ  ਵਿਭਾਗ ਵੱਲੋਂ 11.50 ਮਿਲੀਅਨ ਕਿਸਾਨਾਂ ਨੂੰ ਟੈਲੀਫੌਨ ਤੇ ਐਸ.ਐਮ.ਐਸ ਰਾਹੀਂ ਮੌਸਮ, ਫਸਲਾਂ ਆਦਿ ਦੀ ਕਾਸ਼ਤ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਦੇਸ਼ ਦੇ 02 ਕਰੋੜ ਕਿਸਾਨਾਂ ਨੂੰ ਸੁਆਇਲ ਹੈਲਥ ਕਾਰਡ ਬਣਾਕੇ ਦਿੱਤੇ ਗਏ ਹਨ ਅਤੇ 14 ਕਰੋੜ ਕਿਸਾਨਾਂ ਨੂੰ ਹੋਰ ਦਿੱਤੇ ਜਾਣਗੇ। ਉਨਾਂ• ਦੱਸਿਆ ਕਿ ਹੁਨਰ ਸਿਖਲਾਈ ਸਕੀਮ ਅਧੀਨ ਹੁਣ ਤੱਕ 20 ਲੱਖ ਨੌਜਵਾਨਾਂ ਨੂੰ ਹੁਨਰ ਸਿਖਲਾਈ ਦਿੱਤੀ ਜਾ ਚੁੱਕੀ ਹੈ। ਉਨਾਂ• ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਦੇਸ਼ ਦੇ ਵਿਕਾਸ ਚ ਲੋਕਾਂ ਨੂੰ ਅਤੇ ਮੀਡੀਏ ਨੂੰ ਵੀ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਜੋ ਸਾਡਾ ਮੁਲਕ ਵਿਸ਼ਵ ਦਾ ਵਿਕਾਸ ਪੱਖੋਂ ਮੋਹਰੀ ਦੇਸ਼ ਬਣ ਸਕੇ।
ਇਸ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਪ੍ਰਧਾਨ ਅਤੇ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸੈਂਪਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਬਣੀ ਸਰਕਾਰ ਦੇ ਦੋ ਸਾਲ ਪੂਰੇ ਹੋਣ ਤੇ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦਾ ਲੇਖਾ ਜੋਖਾ ਲੋਕਾਂ ਦੀ ਕਚਹਿਰੀ ਵਿਚ ਰੱਖਣ ਲਈ ਦੇਸ਼ ਚ 200 ਵੱਖ ਵੱਖ ਥਾਵਾਂ ਤੇ ਮੀਟਿੰਗਾਂ ਅਯੋਜਿਤ ਕੀਤੀਆਂ ਜਾ ਰਹੀਆਂ ਹਨ ਜਿਸ ਲਈ 33 ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਨਾਂ• ਮੀਟਿੰਗਾਂ ਵਿਚ ਸਰਕਾਰ ਵੱਲੋਂ ਕੀਤੇ ਕੰਮਾਂ ਦੇ ਨਾਲ ਨਾਲ ਜੋ ਕੁਝ ਆਉਣ ਵਾਲੇ ਸਮੇਂ ਵਿਚ ਕਰਨ ਦੀ ਲੋੜ ਹੈ । ਲੋਕਾਂ ਦੀਆਂ ਇੱਛਾਵਾਂ ਮੁਤਾਬਕ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਵੀ ਵਿਚਾਰ ਵਿਟਾਦਰਾ ਕੀਤਾ ਜਾਂਦਾ ਹੈ। ਇਸ ਮੌਕੇ ਭਾਜਪਾ ਦੇ ਕੌਮੀ ਸਕੱਤਰ ਮਹਿੰਦਰ ਸਿੰਘ, ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਭਗਤ ਸਿੰਘ ਕੋਸ਼ਿਆਰੀ , ਸਾਬਕਾ ਮੰਤਰੀ ਸ੍ਰੀ ਰਾਜ ਖੁਰਾਣਾ, ਭਾਜਪਾ ਦੇ ਸੀਨੀਅਰ ਆਗੂ ਸ੍ਰੀ ਦਿਨੇਸ਼, ਸ੍ਰੀ ਸੁਖਵਿੰਦਰ ਸਿੰਘ ਗੋਲਡੀ, ਖੁਸ਼ਵੰਤ ਰਾਏ ਗੀਗੇ, ਜਿਲਾ• ਪ੍ਰਧਾਨ ਭਾਜਪਾ ਸ੍ਰੀ ਸੁਸੀਲ ਰਾਣਾ, ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਕਾਹਲੋਂ, ਸਾਬਕਾ ਪ੍ਰਧਾਨ ਜਸਵੰਤ ਸਿੰਘ ਭੁੱਲਰ, ਕੌਸਲਰ ਸ੍ਰੀ ਬੌਬੀ ਕੰਬੋਜ਼, ਸੈਂਬੀ ਆਨੰਦ, ਕਮਲਜੀਤ ਸਿੰਘ ਰੂਬੀ, ਸ੍ਰੀ ਅਰੂਣ ਸ਼ਰਮਾ,ਸ੍ਰੀ ਆਸ਼ੋਕ ਝਾ, ਐਮ.ਆਈ.ਏ ਦੇ ਪ੍ਰਧਾਨ ਸ਼ੀ ਰਾਜੀਵ ਵਸਸ਼ਿਟ ਅਤੇ ਭਾਜਪਾ ਦੇ ਹੋਰ ਸੀਨੀਅਰ ਆਗੂ ਵੀ ਮੌਜੂਦ ਸਨ। ਇਸ ਤੋਂ ਉਪਰੰਤ ਡਾ. ਹਰਸ਼ਵਰਧਨ ਨੇ ਬੁਧੀ ਜੀਵੀਆਂ ਨਾਂਲ ਮੀਟਿੰਗ ਵੀ ਕੀਤੀ।

print
Share Button
Print Friendly, PDF & Email

Leave a Reply

Your email address will not be published. Required fields are marked *