ਬਾਦਲ ਸਾਹਿਬ ਦੇ ਜੱਦੀ ਜਿਲੇ ’ਚ ਵੀ ਪਾਣੀ ਬਚਾਉਣ ਲਈ ਨਹੀ ਕੀਤਾ ਕੋਈ ਉਪਰਾਲਾ

ss1

ਬਾਦਲ ਸਾਹਿਬ ਦੇ ਜੱਦੀ ਜਿਲੇ ’ਚ ਵੀ ਪਾਣੀ ਬਚਾਉਣ ਲਈ ਨਹੀ ਕੀਤਾ ਕੋਈ ਉਪਰਾਲਾ

9-16
ਬਰਨਾਲਾ,ਤਪਾ , 8 ਜੂਨ (ਨਰੇਸ਼ ਗਰਗ)- ਇਕ ਪਾਸੇ ਪੰਜਾਬ ਸਰਕਾਰ ਪਾਣੀ ਬਚਾਓ ਦੀ ਮੂਹਿੰਮ ਤਹਿਤ ਸ਼ਹਿਰਾਂ ’ਚ ਪਾਣੀ ਦੀ ਦੁਰਵਰਤੋ ਕਰਨ ਵਾਲਿਆਂ ਨੂੰ ਜੁਰਮਾਨੇ ਕਰਨ ਦਾ ਐਲਾਣ ਕਰ ਚੁੱਕੀ ਹੈ ਪਰ ਦੂਜੇ ਪਾਸੇ ਬਾਦਲ ਪਰਿਵਾਰ ਦੇ ਆਪਣੇ ਜਿਲੇ ਅੰਦਰ ਪਾਣੀ ਨੂੰ ਬਚਾਉਣ ਲਈ ਕੋਈ ਉਪਰਾਲਾ ਨਹੀ ਕੀਤਾ ਗਿਆ ਜਿਸਦਾ ਖੁਲਾਸਾ ਤਪਾ ਦੇ ਮਸ਼ਹੂਰ ਆਰ.ਟੀ.ਆਈ. ਕਾਰਕੁੰਨ ਸਤਪਾਲ ਗੋਇਲ ਨੇ ਕੀਤਾ। ਉਨਾਂ ਪੱਤਰਕਾਰਾਂ ਨੂੰ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਕਣਕ ਅਤੇ ਜ਼ੀਰੀ ਦੀ ਰਵਾਇਤੀ ਫ਼ਸਲ ਦੇ ਬਦਲ ਲੱਭਣ ਲਈ ਪੰਜਾਬ ਦੇ ਮੁੱਖ ਮੰਤਰੀ ਦੇ ਹਰਮਨ ਪਿਆਰੇ ਜਿਲੇ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਲੋਕ ਸਭਾ ਸਭਾ ਹਲਕੇ ਵਿਚ ਬਦਲਵੀ ਖੇਤੀ ਨੂੰ ਉਤਸਾਹਿਤ ਕਰਨ ਲਈ ਖੇਤੀਬਾੜੀ ਵਿਭਾਗ ਨੇ ਜੋ ਸੈਮੀਨਾਰ ਕਰਵਾਏ,ਕਿਸਾਨਾਂ ਨੂੰ ਬਦਲਵੀ ਫ਼ਸਲ ਬੀਜ਼ਣ ਲਈ ਜੋ ਸਬਸਿਡੀ ਦਿੱਤੀ ਗਈ ਆਦਿ ਦੀ ਸੂਚਨਾ ਅਧਿਕਾਰ ਤਹਿਤ ਜਾਣਕਾਰੀ ਦੀ ਮੰਗ ਕੀਤੀ ਗਈ ਸੀ। ਇਸ ਸਬੰਧ ਵਿਚ ਖੇਤੀਬਾੜੀ ਵਿਭਾਗ ਵਲੋਂ ਜੋ ਜਾਣਕਾਰੀ ਭੇਜੀ ਗਈ ਉਹ ਬਹੁਤ ਹੀ ਹੈਰਾਨੀਜਨਕ ਸੀ ਕਿ ਬਦਲਵੀ ਫ਼ਸਲ ਬੀਜ਼ਣ ਲਈ ਕਿਸਾਨਾਂ ਨੂੰ ਜਾਣਕਾਰੀ ਦੇਣ ਖ਼ਾਤਰ ਬਠਿੰਡਾ ਜਿਲੇ ਅੰਦਰ ਕਰਾਪ ਡਾਈਵਰਸੀਫਿਕੇਸ਼ਨ ਪਲਾਨ ਲਾਗੂ ਸੀ ਅਤੇ ਇਸ ਪਲਾਨ ਅਧੀਨ 1 ਅਪ੍ਰੈਲ 2015 ਤੋਂ 31 ਮਾਰਚ 2016 ਤੱਕ ਕੋਈ ਵੀ ਸੈਮੀਨਾਰ ਨਹੀ ਕਰਵਾਇਆ ਗਿਆ ਨਾ ਹੀ ਕਿਸੇ ਕਿਸਾਨ ਨੂੰ ਸਬਸਿਡੀ ਦੇਕੇ ਬਦਲਵੀ ਫ਼ਸਲ ਬੀਜ਼ਣ ਲਈ ਉਤਸਾਹਿਤ ਕੀਤਾ ਗਿਆ ਹੈ। ਭਾਂਵੇ ਵਿਭਾਗ ਨੂੰ ਕੋਈ ਵੀ ਫੰਡ ਜਾਰੀ ਨਹੀ ਹੋਇਆ ਪਰ ਖੇਤੀਬਾੜੀ ਦਫ਼ਤਰ ਚੰਡੀਗੜ ਤੋਂ ਸਿਰਫ਼ 6124 ਕਿਲੋ ਬੀਜ ਮੱਕੀ ਬੀਜਣ ਲਈ ਲਈ ਜਰੂਰ ਪ੍ਰਾਪਤ ਹੋਇਆ ਜਿਸ ਤੇ 64 ਰੁਪਏ ਕਿਲੋ ਦੀ ਸਬਸਿਡੀ ਦਿੱਤੀ ਗਈ ਸੀ ਜੋ ਬਠਿੰਡਾ ਜਿਲੇ ਦੇ 7 ਬਲਾਕਾਂ ਦੇ ਕਿਸਾਨਾਂ ਨੂੰ ਵੰਡ ਦਿੱਤਾ ਗਿਆ।
ਇਸ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਪਾਣੀ ਪੱਖੋ ਪੰਜਾਬ ਦੇ ਸਾਰੇ ਬਲਾਕ ਡਾਰਕ ਜੋਨ ਵਿਚ ਜਾ ਚੁੱਕੇ ਹਨ। ਇਕ ਸਰਵੇ ਮੁਤਾਵਿਕ ਧਰਤੀ ਹੇਠਲੇ ਪਾਣੀ ਦੀ ਸਿਰਫ਼ ਇਕ ਸਤਿਹ ਹੀ ਬਾਕੀ ਰਹਿ ਚੁੱਕੀ ਹੈ ਜਿਸ ਕਾਰਨ ਕੁੱਝ ਸਾਲਾਂ ਵਿਚ ਪਾਣੀ ਬਿਲਕੁੱਲ ਹੀ ਖ਼ਤਮ ਹੋ ਜਾਵੇਗਾ। ਜੇਕਰ ਸਰਕਾਰ ਨੇ ਇਸ ਸਮੱਸਿਆਂ ਵੱਲ ਕੋਈ ਧਿਆਨ ਨਹੀ ਦਿੱਤਾ ਤਾਂ ਪੰਜਾਬ ਵੀ ਰੇਗੀਸਤਾਨ ਬਣ ਸਕਦਾ ਹੈ ਪਰ ਸਰਕਾਰ ਆਪਣੇ ਵੋਟ ਬੈਂਕ ਨੂੰ ਮਜ਼ਬੂਤ ਕਰਨ ਲਈ ਇਸ ਸਮੱਸਿਆਂ ਦਾ ਕੋਈ ਢੁੱਕਵਾ ਹੱਲ ਨਹੀ ਕੱਢ ਰਹੀ। ਸਤਪਾਲ ਗੋਇਲ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਦੇ ਆਪਣੇ ਜੱਦੀ ਜਿਲੇ ਵਿਚ ਪਾਣੀ ਨੂੰ ਬਚਾਉਣ ਲਈ ਕੋਈ ੳਪੁਰਾਲਾ ਨਹੀ ਕੀਤਾ ਤਾਂ ਪੂਰੇ ਪੰਜਾਬ ਦਾ ਅੰਦਾਜਾ ਲਾਉਣਾ ਮੁਸ਼ਕਿਲ ਹੈ।

print
Share Button
Print Friendly, PDF & Email