ਹਮੀਦੀ ’ ਚ ਅੰਮ੍ਰਿਤਧਾਰੀ ਲੜਕੀ ਦਾ ਵਿਆਹ ਬਿਨਾਂ ਦਾਜ ਦਹੇਜ ਗੁਰ-ਮਰਿਆਦਾ ਨਾਲ ਹੋਇਆ

ss1

ਹਮੀਦੀ ’ ਚ ਅੰਮ੍ਰਿਤਧਾਰੀ ਲੜਕੀ ਦਾ ਵਿਆਹ ਬਿਨਾਂ ਦਾਜ ਦਹੇਜ ਗੁਰ-ਮਰਿਆਦਾ ਨਾਲ ਹੋਇਆ
ਲੋਕਾਂ ਨੂੰ ਆਪਣੇ ਧੀਆਂ-ਪੁੱਤਾਂ ਦੇ ਵਿਆਹ ਸਾਦੇ ਢੰਗ ਨਾਲ ਕਰਨੇ ਚਾਹੀਦੇ ਹਨ:- ਸਿੱਖ ਆਗੂ

2-9 (4)
ਮਹਿਲ ਕਲਾਂ 2 ਮਈ (ਪਰਦੀਪ ਕੁਮਾਰ) ਪਿੰਡ ਹਮੀਦੀ ਵਿਖੇ ਇੱਕ ਅੰਮ੍ਰਿਤਧਾਰੀ ਪਰਿਵਾਰ ਨਾਲ ਸਬੰਧਿਤ ਲੜਕੀ ਦਾ ਵਿਆਹ ਬਿਨਾਂ ਦਾਜ ਦਹੇਜ ਗੁਰਮਤਿ ਮਰਿਆਦਾ ਅਨੁਸਾਰ ਕਰਕੇ ਮਸਾਲ ਪੈਦਾ ਕੀਤੀ ਹੈ । ਮਿਲੀ ਜਾਣਕਾਰੀ ਅਨੁਸਾਰ ਬੀਬੀ ਮਨਜੀਤ ਕੌਰ ਪੁੱਤਰੀ ਗਿਆਨੀ ਸਿੰਗਾਰਾ ਸਿੰਘ (ਰਮਦਾਸੀਆਂ ਸਿੱਖ) ਦਾ ਵਿਆਹ ਭਾਈ ਗੁਰਦੀਪ ਸਿੰਘ ਪੁੱਤਰ ਜਗਦੀਸ ਸਿੰਘ ਵਾਸੀ ਚੱਕ ਸ਼ੇਖ਼ੂਪੁਰਾ ਕਲਾਂ (ਸੰਗਰੂਰ) ਨਾਲ ਹੋਇਆ। ਇਸ ਮੌਕੇ ਅਨੰਦ ਕਾਰਜ ਦ ਰਸਮ ਉਪਰੰਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਓਮਨਦੀਪ ਸਿੰਘ ਸੋਹੀ, ਹਜੂਰੀ ਰਾਗੀ ਜਸਪਾਲ ਸਿੰਘ ਚੋਪੜਾ ਨੇ ਨਵੇਂ ਵਿਆਹੇ ਜੋੜੇ ਅਤੇ ਦੋਵੇਂ ਪਰਿਵਾਰਾਂ ਨੂੰ ਇਸ ਕਾਰਜ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਅਜਿਹੇ ਪਰਿਵਾਰਾਂ ਤੋਂ ਸੇਧ ਲੈ ਕੇ ਆਪਣੇ ਧੀਆਂ ਪੁੱਤਰਾਂ ਦੇ ਵਿਆਹ ਫਜ਼ੂਲ ਖਰਚੇ ਛੱਡ ਕੇ ਸਾਦੇ ਢੰਗ ,ਬਿਨਾਂ ਦਾਜ ਦਹੇਜ ਅਤੇ ਗੁਰਮਤਿ ਮਰਿਆਦਾ ਅਨੁਸਾਰ ਕਰਵਾਉਣੇ ਚਾਹੀਦੇ ਹਨ। ਇਸ ਮੌਕੇ ਕਮੇਟੀ ਵੱਲੋਂ ਅਤੇ ਭਾਈ ਜਸਪਾਲ ਸਿੰਘ ਹਮੀਦੀ ਦੀ ਅਗਵਾਈ ਚ ਨਵੇਂ ਵਿਆਹੇ ਜੋੜੇ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਾਬਕਾ ਪੰਚ ਅਮਰਜੀਤ ਸਿੰਘ, ਡਾ ਚਮਕੌਰ ਸਿੰਘ ਗਿੱਲ, ਰਣਧੀਰ ਸਿੰਘ, ਮਨਜੀਤ ਕੌਰ, ਗ੍ਰੰਥੀ ਮਨਜੀਤ ਸਿੰਘ ,ਜਥੇਦਾਰ ਨਾਹਰ ਸਿੰਘ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *