ਹਲਕਾ ਪੱਟੀ ਦੇ ਪਿੰਡ ਫੁੱਲਾਂਵਾਲੀ ਤੋਂ ਮਿਲਿਆਂ ‘ਆਪ’ ਨੂੰ ਭਰਵਾਂ ਹੁੰਗਾਰਾਂ:ਸੰਧੂ

ss1

ਹਲਕਾ ਪੱਟੀ ਦੇ ਪਿੰਡ ਫੁੱਲਾਂਵਾਲੀ ਤੋਂ ਮਿਲਿਆਂ ‘ਆਪ’ ਨੂੰ ਭਰਵਾਂ ਹੁੰਗਾਰਾਂ:ਸੰਧੂ

9-13 (2)
ਹਰੀਕੇ ਪੱਤਣ 08 ਜੂਨ (ਗਗਨਦੀਪ ਸਿੰਘ) ਆਮ ਆਦਮੀ ਪਾਰਟੀ ਦੇ ਜੋਂਨ ਇੰਚਾਰਜ ਸਰਤਾਜ ਸਿੰਘ ਸੰਧੂ ਦੀ ਅਗਵਾਈ ਵਿਚ ਪਿੰਡ ਫੁੱਲਾਂ ਵਾਲੀ ਤੋਂ “ਆਪ” ‘ਚ ਸ਼ਾਮਲ ਹੋਏ ਪਰਿਵਾਰ ਗੁਰਦੀਪ ਸਿੰਘ,ਪ੍ਰੀਤਮ ਕੋਰ,ਗੁਰਪ੍ਰੀਤ ਸਿੰਘ,ਜਗਜੀਤ ਕੋਰ,ਰਾਣੋ,ਮਨਜੀਤ ਕੋਰ,ਪੂਰਨ ਕੋਰ,ਮਨਦੀਪ ਕੋਰ,ਰਤਨ ਕੋਰ ਆਦਿ ਨੇ “ਆਪ” ਦਾ ਝਾੜੂ ਚੁੱਕਿਆ।ਸਰਤਾਜ ਸਿੰਘ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਕਿਸੇ ਸ਼ਮੇ ਗਿੱਦਿਆ,ਭੰਗੜਿਆਂ,ਖੇਡਾ ਮਿਹਨਤ ਕਰਨ ਵਾਲੇ ਲੋਕਾਂ ਕਰਕੇ ਦੇਸ਼ ਦਾ ਇੱਕ ਨੰਬਰ ਖੁਸ਼ਹਾਲ ਸੂਬਾ ਜਾਣਿਆ ਜਾਦਾ ਸੀ ਪਰ ਹੋਣ ਇਹ 1ਨੰਬਰ ਤੋਂ 19ਵਂੇ ਨੰਬਰ ਤੇ ਪਹੁੰਚ ਗਿਆ ਤੇ ਹੁਣ ਪੰਜਾਬ ਭ੍ਰਿਸ਼ਟਾਚਾਰ ਨਸ਼ਿਆ ਸੜਕ ਹਾਦਸਿਆਂ ਵਿਚ ਹੁੰਦੀਆ ਰੋਜ਼ਾਨਾ ਮੌਤਾਂ ਕਰ ਕੇ ਜਾਣਿਆ ਜਾਦਾ ਹੈ ਇਸ ਸਮੇਂ ਪੰਜਾਬ ਦੀ ਹਾਲਤ ਮਾੜੀ ਹੋਣ ਕਰਕੇ ਦੇਸ਼ ਦਾ ਅੰਨਦਾਤਾ ਕਿਸਾਨ ਖੁਦਖੁਸ਼ੀਆਂ ਕਰ ਰਿਹਾ ਹੈ,ਇੰਡਸਟਰੀ ਮਾਈਗ੍ਰੇਡ ਹੋ ਗਈ ਹੈ ਉਚ ਵਿਦਿਆ ਪ੍ਰਾਪਤ ਬੱਚਿਆ ਨੂੰ ਆਪਣਾ ਭਵਿੱਖ ਕਿੱਤੇ ਵੀ ਨਜਰ ਨਹੀ ਆ ਰਿਹਾ।ਹੋਣ ਪੰਜਾਬ ਦੇ ਲੋਕ “ਆਪ” ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ।ਇਸ ਮੌਕੇ ਸੈਕਟਰ ਇੰਚਾਰਜ ਸਵਰਣ ਸਿੰਘ ਖਹਿਰਾ,ਐਕਸ ਸਰਵਿਸ ਮੈਨ ਸੈਕਟਰ ਇੰਚਾਰਜ ਦਿਲਬਾਗ ਸਿੰਘ ਸਭਰਾ,ਸੈਕਟਰ ਇੰਚਾਰਜ ਯੂਥ ਵਿੰਗ ਸੰਦੀਪ ਸਿੰਘ ਜੋਤੀਸਾਹ, ਨਸ਼ੀਬ ਸਿੰਘ ਆਦਿ ਹਾਜਰ ਸਨ।

print
Share Button
Print Friendly, PDF & Email