ਸ਼ਰਾਬ ਦਾ ਠੇਕਾ ਰਿਹਾਇਸ਼ੀ ਇਲਾਕੇ ਵਿੱਚ ਨਹੀਂ ਖੁੱਲ੍ਹਣ ਦਿੱਤਾ ਜਾਵੇਗਾ : ਐਕਸ਼ਨ ਕਮੇਟੀ

ss1

ਸ਼ਰਾਬ ਦਾ ਠੇਕਾ ਰਿਹਾਇਸ਼ੀ ਇਲਾਕੇ ਵਿੱਚ ਨਹੀਂ ਖੁੱਲ੍ਹਣ ਦਿੱਤਾ ਜਾਵੇਗਾ : ਐਕਸ਼ਨ ਕਮੇਟੀ
ਉਭਰਦਾ ਪੰਜਾਬ ਮੁਹਿੰਮ ਤਹਿਤ ਨਸ਼ਾ ਰੋਕਣ ਵਾਲੀ ਪੁਲਿਸ ਖੁਲਵਾ ਰਹੀ ਹੈ ਠੇਕਾ

9-11

ਤਲਵੰਡੀ ਸਾਬੋ, 8 ਜੂਨ (ਗੁਰਜੰਟ ਸਿੰਘ ਨਥੇਹਾ)- ਸੀਂਗੋ ਮੰਡੀ ਵਿਖੇ ਨਵੇਂ ਖੁੱਲ੍ਹ ਰਹੇ ਸ਼ਰਾਬ ਦੇ ਠੇਕੇ ਦਾ ਮਾਮਲਾ ਠੰਢਾ ਹੋਣ ਦਾ ਨਾਮ ਨਹੀਂ ਲੈ ਰਿਹਾ। ਜਿਕਰਯੋਗ ਹੈ ਕਿ 31 ਮਾਰਚ ਤੋਂ ਬਾਆਦ ਸ਼ਰਾਬ ਦਾ ਠੇਕਾ ਪਹਿਲਾਂ ਵਾਰਡ ਨੰਬਰ 5 ਵਿੱਚ ਖੋਲਿਆ ਜਾ ਰਿਹਾ ਸੀ ਅਤੇ ਪੰਜ ਨੰਬਰ ਵਾਰਡ ਦੇ ਲੋਕਾਂ ਵੱਲੋਂ ਵਿਰੋਧ ਕਰਨ ‘ਤੇ ਇਸ ਨੂੰ ਪਟਿਆਲਾ ਬੈਂਕ ਦੀ ਪੁਰਾਣੀ ਬਿਲਡਿੰਗ ਵਿੱਚ ਖੋਲਿਆ ਜਾ ਰਿਹਾ ਸੀ ਹੁਣ ਉੱਥੇ ਵੀ ਨੇੜੇ ਰਹਿੰਦੇ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਠੇਕੇਦਾਰ ਇਸ ਨਵੀਂ ਥਾਂ ‘ਤੇ ਸ਼ਰਾਬ ਦਾ ਠੇਕਾ ਖੋਲ੍ਹਣ ਲਈ ਬਜਿੱਦ ਹਨ। ਠੇਕੇਦਾਰ ਪਹਿਲਾਂ ਤੋਂ ਹੀ ਇਸ ਥਾਂ ‘ਤੇ ਠੇਕਾ ਖੋਲ੍ਹਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਹੁਣ ਪੰਚਾਇਤ ਕੋਲੋਂ ਵੀ ਇਸ ਥਾਂ ‘ਤੇ ਠੇਕਾ ਮੰਨਜੂਰ ਕਰਵਾਉਣ ਲਈ ਮਤਾ ਪਾਸ ਕਰਵਾ ਲਿਆ ਹੈ।
ਓਧਰ ਜਦੋਂ ਸਰਪੰਚ ਦਲੀਪ ਕੌਰ ਨਾਲ ਮਤਾ ਪਾਸ ਕਰਨ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਅਤੇ ਕੁੱਝ ਅਸਰ ਰਸੂਖ ਵਾਲੇ ਵਿਅਕਤੀਆਂ ਨੇ ਦਬਾਅ ਬਣਾਕੇ ਮੇਰੇ ਕੋਲੋਂ ਮਤਾ ਪਾਸ ਕਰਵਾ ਦਿੱਤਾ ਹੈ ਜਦਕਿ ਬਾਕੀ ਪੰਚਾਇਤ ਮੈਂਬਰ ਕੋਈ ਮਤਾ ਪਾਸ ਨਾ ਹੋਣ ਦੀ ਪੁਸ਼ਟੀ ਕਰ ਰਹੇ ਹਨ। ਦੱਸਣਯੋਗ ਹੈ ਕਿ ਮੰਡੀ ਵਿਖੇ ਲੋਕ ਭਲਾਈ ਦੀ ਕੰਮ ਕਰਨ ਵਾਲੀ ਕੌਮੀ ਸਪੋਰਟਸ ਕਲੱਬ ਨੇ ਸ਼ਰਾਬ ਦੇ ਠੇਕੇ ਨੂੰ ਪਿੰਡ ਦੀ ਜੂਹ ਤੋਂ ਬਾਹਰ ਬਣਾਏ ਜਾਣ ਬਾਰੇ ਮਤਾ ਪਾਸ ਕਰ ਦਿੱਤਾ ਹੈ। ਨਸ਼ਿਆਂ ਖਿਲਾਫ ਉਭਰਦਾ ਪੰਜਾਬ ਮੁਹਿੰਮ ਤਹਿਤ ਲੋਕਾਂ ਨੂੰ ਨਸ਼ਿਆਂ ਤੋਂ ਜਾਗਰੂਕ ਕਰਨ ਵਾਲਾ ਪੁਲਿਸ ਪ੍ਰਸ਼ਾਸ਼ਨ ਐਕਸ਼ਨ ਕਮੇਟੀ ‘ਤੇ ਵਾਰ ਵਾਰ ਸ਼ਰਾਬ ਦਾ ਠੇਕਾ ਖੋਲਣ ਲਈ ਕਥਿਤ ਦਬਾਅ ਬਣਾ ਰਿਹਾ ਹੈ ਸੀਂਗੋ ਪੁਲਿਸ ਵੱਲੋਂ ਵਿਰੋਧ ਕਰ ਰਹੇ ਕਮੇਟੀ ਮੈਂਬਰ ਪਾਲਾ ਸਿੰਘ ਅਤੇ ਰਾਜਾ ਸਿੰਘ ਨੂੰ ਵੀ ਪਰਚਾ ਪਾਏ ਜਾਣ ਦੀ ਧਮਕੀ ਮਿਲ ਰਹੀ ਹੈ ਪਰੰਤੂ ਐਕਸ਼ਨ ਕਮੇਟੀ ਠੇਕਾ ਨਾ ਖੋਲ੍ਹਣ ‘ਤੇ ਅੜੀ ਹੋਈ ਹੈ ਅੱਜ ਇੱਥੇ ਪ੍ਰੈਸ ਕਾਨਫਰੰਸ ਰਾਹੀਂ ਐਕਸ਼ਨ ਕਮੇਟੀ ਨੇ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ ਹੈ ਕਿ ਸ਼ਰਾਬ ਦਾ ਠੇਕਾ ਰਿਹਾਇਸ਼ੀ ਇਲਾਕੇ ਵਿੱਚ ਨਹੀਂ ਖੁੱਲ੍ਹਣ ਦਿੱਤਾ ਜਾਵੇਗਾ। ਖਬਰ ਲਿਖੇ ਜਾਣ ਤੱਕ ਪ੍ਰਸ਼ਾਸ਼ਨ ਠੇਕੇਦਾਰ ਅਤੇ ਲੋਕਾਂ ਵਿਚਕਾਰ ਤਣਾਅ ਵਾਲੀ ਸਥਿਤੀ ਬਣੀ ਹੋਈ ਸੀ।

print
Share Button
Print Friendly, PDF & Email