ਪਿੰਡ ਧੌਲਾ ਵਿਖੇ ਫਰੀ ਕੈਂਪ ਲਗਾਇਆ

ss1

ਪਿੰਡ ਧੌਲਾ ਵਿਖੇ ਫਰੀ ਕੈਂਪ ਲਗਾਇਆ

9-9
ਬਰਨਾਲਾ, 8 ਜੂਨ (ਨਰੇਸ਼ ਗਰਗ): ਜਿਉਣ ਦਾ ਅਧਿਕਾਰ ਟਰੱਸਟ ਪੰਜਾਬ ਵੱਲੋਂ ਗੁਰੂ ਨਾਨਕ ਕੰਪਿਊਟਰਾਈਜ਼ ਲੈਬਾਰਟਰੀ ਦੇ ਸਹਿਯੋਗ ਨਾਲ ਪਿੰਡ ਧੌਲਾ ਵਿਖੇ ਮੁਫ਼ਤ ਸੂਗਰ ਚੈਕਅੱਪ ਕੈਂਪ ਲਗਾਇਆ ਗਿਆ। ਜਿਸ ਵਿੱਚ 150 ਦੇ ਕਰੀਬ ਲੋੜਵੰਦ ਵਿਅਕਤੀਆਂ ਦਾ ਚੈਕਅੱਪ ਕੀਤਾ। ਟਰੱਸਟ ਦੇ ਚੇਅਰਮੈਨ ਬੇਅੰਤ ਸਿੰਘ ਬਾਜਵਾ ਨੇ ਦੱਸਿਆ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਲੋੜਵੰਦ ਪਰਿਵਾਰਾਂ ਲਈ ਹੋਰ ਬਿਮਾਰੀਆਂ ਨਾਲ ਸਬੰਧਤ ਮੁਫ਼ਤ ਕੈਂਪ ਲਗਾਏ ਜਾਣਗੇ। ਇਸ ਮੌਕੇ ਡਾ: ਰਾਜ ਗਰਗ, ਕੁਲਦੀਪ ਸਿੰਘ, ਨਿਰਮਲ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।

print

Share Button
Print Friendly, PDF & Email

Leave a Reply

Your email address will not be published. Required fields are marked *