ਲਿੰਫਟਿੰਗ ਨਾ ਹੋਣ ਕਾਰਨ ਮਜ਼ਦੂਰਾਂ ਨੇ ਅਧਿਕਾਰੀਆਂ ਖ਼ਿਲਾਫ਼ ਕੀਤੀ ਨਾਹਰੇਬਾਜ਼ੀ

ss1

ਲਿੰਫਟਿੰਗ ਨਾ ਹੋਣ ਕਾਰਨ ਮਜ਼ਦੂਰਾਂ ਨੇ ਅਧਿਕਾਰੀਆਂ ਖ਼ਿਲਾਫ਼ ਕੀਤੀ ਨਾਹਰੇਬਾਜ਼ੀ

2-9 (2)
ਮਹਿਲ ਕਲਾਂ 2 ਮਈ (ਪਰਦੀਪ ਕੁਮਾਰ) – ਮਜ਼ਦੂਰ ਯੂਨੀਅਨ ਦੇ ਆਗੂ ਰਾਜ ਸਿੰਘ ਭਾਂਬੜ ਦੀ ਅਗਵਾਈ ਹੇਠ ਮਜ਼ਦੂਰਾਂ ਵੱਲੋਂ ਅਨਾਜ ਮੰਡੀ ਮਹਿਲ ਕਲਾਂ ਵਿਖੇ ਕਣਕ ਦੇ ਸਟਾਕ ਦੀ ਲਿੰਫਟਿੰਗ ਨਾ ਹੋਣ ਕਾਰਨ ਅੱਕੇ ਹੋਏ ਮਜ਼ਦੂਰਾਂ ਨੇ ਅਧਿਕਾਰੀਆਂ ਖ਼ਿਲਾਫ਼ ਜ਼ੋਰਦਾਰ ਨਾਹਰੇਬਾਜ਼ੀ ਕ9 9 ਲਿੰਫਟਿੰਗ ਦਾ ਕੰਮ ਜਲਦ ਮੁਕੰਮਲ ਕੀਤਾ ਜਾਵੇ। ਇਸ ਮੌਕੇ ਮਜ਼ਦੂਰ ਆਗੂ ਰਾਜ ਸਿੰਘ ਭਾਂਬੜ ਨੇ ਕਿਹਾ ਕਿ ਅਨਾਜ ਮੰਡੀਆਂ ਵਿੱਚ ਕਣਕ ਦੀ ਭਰਾਈ ਪੂਰੀ ਮੁਕੰਮਲ ਹੋ ਚੁੱਕੇ ਹੈ । ਪਰ ਕੁਝ ਮੰਡੀਆਂ ਵਿੱਚ ਕਣਕ ਦੀ ਲਿੰਫਟਿੰਗ ਦਾ ਕੰਮ ਮੁੰਕਮਲ ਨਾ ਹੋਣ ਕਰਕੇ ਮਜ਼ਦੂਰਾਂ ਨੂੰ ਭਾਰੀ ਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਜ਼ਦੂਰ ਕਈ ਦਿਨਾਂ ਤੋਂ ਬਿਨਾਂ ਕੰਮ ਤੋਂ ਲਿੰਫਟਿੰਗ ਦੀ ਸ਼ਾਨੀ ਕਾਰਨ ਆਪਣੇ ਕੋਲੋਂ ਖਰਚਾ ਕਰਨ ਲਈ ਤੇ ਮੰਡੀਆਂ ਚ ਬੈਠਣ ਲਈ ਮਜਬੂਰ ਹਨ। ਇਸ ਮੌਕੇ ਮਜ਼ਦੂਰਾਂ ਨੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਮੰਡੀਆਂ ਵਿੱਚ ਟਰੱਕ ਜਲਦੀ ਭੇਜ ਕੇ ਲਿੰਫਟਿੰਗ ਦਾ ਕੰਮ ਮੁਕੰਮਲ ਕੀਤਾ ਜਾਵੇ। ਇਸ ਮੌਕੇ ਮਜ਼ਦੂਰ ਆਗੂ ਜਰਨੈਲ ਸਿੰਘ,ਤਾਰਾ ਸਿੰਘ, ਮੇਹਰ ਸਿੰਘ, ਭਜਨ ਸਿੰਘ,ਗੁਰਮੇਲ ਸਿੰਘ,ਹਰਬੰਸ ਸਿੰਘ, ਕਰਮਜੀਤ ਸਿੰਘ , ਸਿੰਦਰ ਸਿੰਘ ਆਦਿ ਹਾਜਰ ਸਨ।

print
Share Button
Print Friendly, PDF & Email