ਕੀ ਹਲਕਾ ਭਦੌੜ ਰਿਜਰਵ ਔਰਤ ਲਈ ਰਾਖਵਾਂ ਹੋਵੇਗਾ

ss1

ਕੀ ਹਲਕਾ ਭਦੌੜ ਰਿਜਰਵ ਔਰਤ ਲਈ ਰਾਖਵਾਂ ਹੋਵੇਗਾ
ਕੋਈ ਕਰੇਗਾ ਔਰਤ ਦੇ ਕੋਟੇ ਦੀ ਗੱਲ

ਬਰਨਾਲਾ, 8 ਜੂਨ (ਨਰੇਸ਼ ਗਰਗ) ਪੰਜਾਬ ਦੇ 2006 ਵਿੱਚ 20ਵੇਂ ਜ਼ਿਲੇ ਵਜੋਂ ਹੋਂਦ ਵਿੱਚ ਆਏ ਜ਼ਿਲਾ ਬਰਨਾਲਾ ਦੇ ਤਿੰਨ ਵਿਧਾਨ ਸਭਾ ਹਲਕੇ ਪੈਂਦੇ ਹਨ। ਹਲਕਾ ਭਦੌੜ, ਹਲਕਾ ਮਹਿਲ ਕਲਾਂ ਅਤੇ ਹਲਕਾ ਬਰਨਾਲਾ। ਤਿੰਨ ਸੀਟਾਂ ਵਿਚੋਂ ਭਦੌੜ ਅਤੇ ਮਹਿਲ ਕਲਾਂ ਅਨੂਸੂਚਿਤ ਜਾਤੀਆਂ ਲਈ ਰਾਖਵੇਂ ਹਲਕੇ ਹਨ, ਪਰੰਤੂ ਤਿੰਨੇ ਹਲਕਿਆਂ ਵਿਚੋਂ ਔਰਤ ਲਈ ਕੋਈ ਵੀ ਹਲਕਾ ਰਾਖਵਾਂ ਨਹੀਂ ਹੈ। ਪਹਿਲਾਂ ਜ਼ਿਲਾ ਸੰਗਰੂਰ ਹੋਣ ਕਰਕੇ ਜ਼ਿਲੇ ਵਿੱਚ ਕੁੱਲ 10 ਹਲਕੇ ਸਨ। ਉਦੋਂ ਵੀ ਕੋਈ ਹਲਕਾ ਔਰਤ ਲਈ ਰਾਖਵਾਂ ਨਹੀਂ ਸੀ। ਪਿਛਲੇ ਇੱਕ ਦਹਾਕੇ ਤੋਂ ਪੰਜਾਬ ਅਤੇ ਭਾਰਤ ਅੰਦਰ ਔਰਤ ਹੱਕਾਂ ਦੀ ਕਾਫੀ ਗੱਲਬਾਤ ਉੱਠੀ ਹੈ। ਨੌਕਰੀਆਂ ਅਤੇ ਪੜਾਈ ਵਿੱਚ ਔਰਤਾਂ ਨੇ ਮਰਦਾਂ ਤੋਂ ਮੋਹਰੀ ਸਥਾਨ ਹਾਸਿਲ ਕੀਤੇ ਹਨ, ਪਰੰਤੂ ਰਾਜਨੀਤਕ ਖੇਤਰ ਵਿੱਚ ਅਜੇ ਵੀ ਔਰਤ ਵਰਗ ਨੂੰ ਪਿਛਲੀਆਂ ਸਫਾਂ ਵਿੱਚ ਰੱਖਿਆ ਜਾਂਦਾ ਹੈ। ਹਲਕਾ ਭਦੌੜ ਰਾਖਵੇਂ ਤੋਂ ਤਿੰਨ ਵਾਰ ਸੰਤ ਬਲਵੀਰ ਸਿੰਘ ਘੁੰਨਸ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਵਜੋਂ ਜਿੱਤਦੇ ਆਏ ਹਨ। ਸਾਲ 2012 ਵਿੱਚ ਭਦੌੜ ਹਲਕੇ ਤੋਂ ਲੋਕ ਗਾਇਕ ਕਾਂਗਰਸੀ ਆਗੂ ਜਨਾਬ ਮੁਹੰਮਦ ਸਦੀਕ ਦੀ ਜਿੱਤੇ ਸਨ। ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਵੱਲੋਂ ਕਿਸੇ ਵੀ ਮਹਿਲਾ ਆਗੂ ਨੂੰ ਮੈਦਾਨ ਵਿੱਚ ਉਤਾਰਿਆ ਗਿਆ। ਸਿਰਫ ਸੁਰਿੰਦਰ ਕੌਰ ਬਾਲੀਆ ਨੂੰ ਹੀ ਇੱਕ ਵਾਰ ਕਾਂਗਰਸ ਨੇ ਮੈਦਾਨ ਵਿੱਚ ਉਤਾਰਿਆ ਸੀ। ਉਂਝ ਜ਼ਿਲਾ ਬਰਨਾਲਾ ਅੰਦਰ ਬੀਬੀ ਰਜਿੰਦਰ ਕੌਰ ਹਿੰਦ ਮੋਟਰਜ ਬਰਨਾਲਾ, ਹਰਚੰਦ ਕੌਰ ਘਨੌਰੀ, ਬੀਬੀ ਸੁਰਜੀਤ ਕੌਰ ਬਰਨਾਲਾ, ਬੀਬੀ ਸੁਰਿੰਦਰ ਕੌਰ ਬਾਲੀਆ, ਬੀਬੀ ਮਲਕੀਤ ਕੌਰ ਸਹੋਤਾ, ਬੀਬੀ ਰਵਨੀਤ ਕੌਰ ਬਰਾੜ, ਬੀਬੀ ਜਸਵਿੰਦਰ ਕੌਰ ਸ਼ੇਰਗਿੱਲ ਤੋਂ ਇਲਾਵਾ ਅਨੇਕਾਂ ਹੋਰ ਵੱਖ-ਵੱਖ ਪਾਰਟੀਆਂ ਦੀਆਂ ਮਹਿਲ ਆਗੂਆਂ ਹਨ, ਪਰੰਤੂ ਸਿਵਾਏ ਕਾਂਗਰਸ ਦੀਆਂ ਸੁਰਿੰਦਰ ਕੌਰ ਬਾਲੀਆ ਅਤੇ ਹਰਚੰਦ ਕੌਰ ਤੋਂ ਬਿਨਾਂ ਕਿਸੇ ਵੀ ਮਹਿਲਾ ਆਗੂ ਨੂੰ ਵਿਧਾਨ ਸਭਾ ਚੋਣ ਮੈਦਾਨ ਵਿੱਚ ਨਹੀਂ ਉਤਾਰਿਆ ਗਿਆ। ਆਮ ਲੋਕ ਦੀ ਰਾਏ ਅਨੁਸਾਰ ਤਿੰਨਾਂ ਹਲਕਿਆਂ ਵਿਚੋਂ ਘੱਟੋ-ਘੱਟ ਇੱਕ ਹਲਕਾ ਔਰਤ ਲਈ ਰਾਖਵਾਂ ਕੀਤਾ ਜਾਣਾ ਚਾਹੀਦਾ ਹੈ। ਜੇਕਰ ਹਲਕਾ ਭਦੌੜ ਅਨੂਸੂਚਿਤ ਜਾਤੀ ਦੀ ਔਰਤ ਲਈ ਰਾਖਵਾਂ ਹੁੰਦਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚੋਂ ਬੀਬੀ ਜਸਵਿੰਦਰ ਕੌਰ ਸ਼ੇਰਗਿੱਲ ਦਾ ਨਾਮ ਪਹਿਲੇ ਸਥਾਨ ਤੇ ਹੋਵੇਗਾ ਅਤੇ ਕਾਂਗਰਸ ਵੱਲੋਂ ਬੀਬੀ ਸੁਰਿੰਦਰ ਕੌਰ ਬਾਲੀਆ, ਬੀਬੀ ਰਜਿੰਦਰ ਕੌਰ ਮੀਮਸਾ ਅਤੇ ਬੀਬੀ ਮਲਕੀਤ ਕੌਰ ਸਹੋਤਾ ਦੇ ਨਾਮ ਗਿਣਨਯੋਗ ਹਨ।
ਹੁਣ ਵੇਖਣਾ ਇਹ ਹੈ ਕਿ ਸਮੇਤ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਕਾਂਗਰਸ ਵਿਚੋਂ ਕੋਈ ਅਜਿਹੀ ਮੰਗ ਉਠਾਉਂਦਾ ਹੈ ਕਿ ਰਾਜਨੀਤਕ ਖੇਤਰ ਵਿੱਚ ਔਰਤਾਂ ਨੂੰ ਬਣਦਾ 33 ਪ੍ਰਤੀਸ਼ਤ ਹਿੱਸਾ ਮਿਲਦਾ ਹੈ ਜਾਂ ਫਿਰ ਔਰਤ ਹੱਕਾਂ ਦੀ ਗੱਲ ਕਾਗਜਾਂ ਵਿੱਚ ਸਿਮਟੀ ਰਹੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *