ਸਾਡੇ ਸਮਾਜ ਸੇਵੀ ਕੰਮਾਂ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ:- ਸੰਤ ਛੀਨੀਵਾਲ

ss1

ਸਾਡੇ ਸਮਾਜ ਸੇਵੀ ਕੰਮਾਂ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ:- ਸੰਤ ਛੀਨੀਵਾਲ
ਖੁਸਪ੍ਰੀਤ ਕਨੇਡੀਅਨ ਦੇ ਪਰਿਵਾਰ ਨੇ ਲਗਾਏ ਪੰਛੀਆਂ ਲਈ 100 ਆਲਣੇ

2-9 (1)
ਮਹਿਲ ਕਲਾਂ 02 ਮਈ (ਪਰਦੀਪ ਕੁਮਾਰ) – ਇਥੋਂ ਨੇੜਲੇ ਪਿੰਡ ਛੀਨੀਵਾਲ ਕਲਾਂ ਵਿਖੇ ਉੱਘੇ ਸਮਾਜ ਸੇਵੀ ਖੁਸਪ੍ਰੀਤ ਸਿੰਘ ਕਨੇਡੀਅਨ ਪੁੱਤਰ ਜਸਵੰਤ ਸਿੰਘ ਕਨੇਡੀਅਨ ਦੇ ਪਰਿਵਾਰ ਵੱਲੋਂ ਪੰਛੀਆਂ ਦੇ ਰਹਿਣ-ਸਹਿਣ ਲਈ ਅਤੇ ਗਰਮੀ ਤੋਂ ਬਚਾਉਣ ਲਈ 100 ਦੇ ਕਰੀਬ ਆਲਣੇ ਅਤੇ ਕਟੋਰੇ ਲਗਾਏ ਗਏ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਸਰਪ੍ਰਸਤ ਤੇ ਹਲਕਾ ਚੰਨਣਵਾਲ ਤੋਂ ਮੈਂਬਰ ਐਸ ਜੀ ਪੀ ਸੀ ਸੰਤ ਦਲਬਾਰ ਸਿੰਘ ਛੀਨੀਵਾਲ ਨੇ ਕਨੇਡੀਅਨ ਪਰਿਵਾਰ ਦੀ ਸਮਾਜ ਸੇਵੀ ਕਾਰਜਾਂ ਵਿੱਚ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿਥੇ ਇਸ ਪਰਿਵਾਰ ਵੱਲੋਂ ਪਿੰਡ ਅੰਦਰ ਗਰੀਬ ਅਤੇ ਲੋੜਵੰਦ ਪਰਿਵਾਰਾਂ ਸਮੇਤ ਵੱਖ ਵੱਖ ਸਮਾਜ ਸੇਵੀ ਕੰਮਾਂ ਵਿੱਚ ਵਧ ਚੜ ਕੇ ਹਿੱਸਾ ਲੈਣ ਦੇ ਨਾਲ ਨਾਲ ਉਥੇ ਪੰਛੀਆਂ ਰਹਿਣ ਸਹਿਣ ਲਈ ਆਲਣੇ ਅਤੇ ਉਨਾਂ ਲਈ ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਸ ਲਈ ਸਾਨੂੰ ਅਜਿਹੇ ਸਮਾਜ ਸੇਵੀ ਕੰਮਾਂ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਇਸ ਮੌਕੇ ਮਾਰਕੀਟ ਕਮੇਟੀ ਕਰਮਚਾਰੀ ਯੂਨੀਅਨ ਦੇ ਜਿਲਾ ਪ੍ਰਧਾਨ ਰਜਿੰਦਰ ਸਿੰਘ ਗੋਗੀ, ਹਰਦਿਆਲ ਸਿੰਘ ਯੂ ਐਸ ਏ, ਚਰਨ ਸਿੰਘ ਆਦਿ ਵੀ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *