60 ਲੱਖ ਦੀ ਲੁੱਟ ਮਾਮਲੇ ‘ਚ 4 ਗ੍ਰਿਫਤਾਰ

ss1

60 ਲੱਖ ਦੀ ਲੁੱਟ ਮਾਮਲੇ ‘ਚ 4 ਗ੍ਰਿਫਤਾਰ

Presentation21-580x281

ਮੋਗਾ: ਪੁਲਿਸ ਨੇ ਕੁੱਝ ਦਿਨ ਪਹਿਲਾਂ ਇੱਕ ਬੈਂਕ ਕੈਸ਼ ਵੈਨ ਤੋਂ ਕੀਤੀ 60 ਲੱਖ ਦੀ ਲੁੱਟ ਮਾਮਲਾ ਸੁਲਝਾਉਣ ਦਾ ਦਾਅਵਾ ਕੀਤਾ ਹੈ। ਮਾਮਲੇ ‘ਚ 4 ਮੁਲਜ਼ਮ ਗ੍ਰਿਫਤਾਰ ਕੀਤੇ ਗਏ ਹਨ। ਇਹਨਾਂ ਤੋਂ ਹਥਿਆਰ ਤੇ 7.5 ਲੱਖ ਰੁਪਏ ਦੀ ਬਰਾਮਦਗੀ ਵੀ ਕੀਤੀ ਗਈ ਹੈ। ਹਾਲਾਂਕਿ ਮਾਮਲੇ ਦੇ ਮੁੱਖ ਮੁਲਜ਼ਮ ਅਜੇ ਵੀ ਪੁਲਿਸ ਦੀ ਗ੍ਰਿਫਤ ‘ਤੋਂ ਬਾਹਰ ਹਨ।

ਪੁਲਿਸ ਮੁਤਾਬਕ ਮੋਗਾ ਦੇ ਬਾਘਾਪੁਰਾਣਾ ‘ਚ ਓਬੀਸੀ ਬੈਂਕ ਦੀ ਕੈਸ਼ ਵੈਨ ਤੋਂ 60 ਲੱਖ ਲੁੱਟਣ ਦੇ ਮਾਮਲੇ ‘ਚ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ 7.5 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਇਹਨਾਂ ਤੋਂ ਇੱਕ ਕਾਰ ਤੇ 2 ਪਿਸਤੌਲ ਵੀ ਬਰਾਮਦ ਕੀਤੇ ਗਏ ਹਨ। ਇਹ ਚਾਰੇ ਮੁਲਜ਼ਮ ਉਹ ਹਨ ਜਿੰਨਾਂ ਨੇ ਲੁੱਟ ਤੋਂ ਪਹਿਲਾਂ ਰੇਕੀ ਕੀਤੀ ਸੀ। ਰੇਕੀ ਕਰਨ ਬਦਲੇ ਹੀ 7.5 ਲੱਖ ਰੁਪਏ ਮਿਲੇ ਸਨ।

ਹਾਲਾਂਕਿ ਮਾਮਲੇ ਦੇ ਮੁੱਖ ਸਾਜ਼ਿਸ਼ਕਰਤਾ ਤੇ ਲੁਟੇਰੇ ਅਜੇ ਵੀ ਫਰਾਰ ਹਨ। ਪੁਲਿਸ ਮੁਤਾਬਕ ਮਾਮਲੇ ‘ਚ 5 ਮੁੱਖ ਮੁਲਜ਼ਮ ਹਨ। ਉਨ੍ਹਾਂ ਕੋਲ ਹੀ ਲੁੱਟੀ ਗਈ ਬਾਕੀ ਰਕਮ ਬਾਕੀ ਰਕਮ ਹੈ। ਫਰਾਰ ਲੁਟੇਰਿਆਂ ਤੇ 48 ਦੇ ਕਰੀਬ ਮਾਮਲੇ ਦਰਜ ਹਨ। ਫਿਲਹਾਲ ਪੁਲਿਸ ਇਹਨਾਂ ਦੀ ਭਾਲ ‘ਚ ਲੱਗੀ ਹੋਈ ਹੈ। ਪਰ ਮਾਮਲੇ ‘ਚ 4 ਲੋਕਾਂ ਦੀ ਗ੍ਰਿਫਤਾਰੀ ਨੂੰ ਵੀ ਪੁਲਿਸ ਵੱਡੀ ਕਾਮਯਾਬੀ ਮੰਨ ਰਹੀ ਹੈ।

print
Share Button
Print Friendly, PDF & Email