ਆਪ ਪਾਰਟੀ ਦੀ ਹੋਈ ਭਰਵੀ ਮੀਟਿੰਗ

ss1

ਆਪ ਪਾਰਟੀ ਦੀ ਹੋਈ ਭਰਵੀ ਮੀਟਿੰਗ

8-17
ਰਾਜਪੁਰਾ 7 ਜੂਨ (ਧਰਮਵੀਰ ਨਾਗਪਾਲ) ਸ਼ਹਿਰ ਦੀ ਪੀਰ ਕਲੌਨੀ ਨੇ ਰਚਿਆ ਅੱਜ ਇਕ ਨਵਾ ਇਤਿਹਾਸ, ਤਕਰੀਬਨ 100 ਲੋਕਾ ਨੇ ਇੱਕ ਪ੍ਰੋਗਰਾਮ ਦੇ ਦੌਰਾਨ ਆਮ ਆਦਮੀ ਪਾਰਟੀ ਕੀਤੀ ਜੁਆਇਨ। ਪਾਰਟੀ ਵਿੱਚ ਸ਼ਾਮਲ ਹੋਣ ਲਈ ਇਤਨੀ ਖੁਸ਼ੀ ਸੀ ਕਿ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਨਵੇਂ ਵਰਕਰਾਂ ਵਾਸਤੇ ਪਾਰਟੀ ਦਾ ਅਧਿਕਾਰਿਕ ਮਾਫਲਰ ਘੱਟ ਹੋ ਗਏ। ਕਲੌਨੀ ਵਾਸੀਆਂ ਨੇ ਗਰੰਟੀ ਦਿੱਤੀ ਕਿ ਲਗਭਗ 90 ਪ੍ਰਤੀਸ਼ਤ ਲੋਕ ਆਮ ਆਦਮੀ ਪਾਰਟੀ ਨੂੰ ਵੋਟ ਪਾਉਣਗੇ।ਇਹ ਪ੍ਰੋਗਰਾਮ ਦੌਰਾਨ ਸੁਰਿੰਦਰ ਕੁਮਾਰ, ਪ੍ਰਵੇਸ਼ ਭਟੇਜਾ ਅਤੇ ਸੁਰਿੰਦਰ ਸਿੰਘ ਅਰੋੜਾ ਦੀ ਅਗਵਾਈ ਹੇਠ ਕਰਾਈਆਂ ਗਿਆ। ਇਸ ਦੌਰਾਨ ਸੁਰਿੰਦਰ ਸਿੰਘ ਅਰੋੜਾ ਨੇ ਦਸਿਆ ਕਿ ਉਹਨਾਂ ਜਦੋਂ ਕਲੋਨੀਆਂ ਵਾਸੀਆਂ ਨਾਲ ਗਲਬਾਤ ਕੀਤੀ ਤੇ ਦਸਿਆ ਕਿ ਕਲੌਨੀ ਵਾਸੀ ਮੋਜੂਦਾ ਸਰਕਾਰ ਕੋਲ ਬਹੁਤ ਪਰੇਸ਼ਾਨ ਹਨ ਤੇ ਕਲੌਨੀ ਨੂੰ ਵਸੇ ਹੋਏ ਤਕਰੀਬਰ 30 ਸਾਲ ਹੋ ਗਏ ਹਨ ਪਰ ਅਜੇ ਤੱਕ ਕਲੌਨੀ ਦੇ ਵਸਨੀਕਾ ਨੂੰ ਨਾਲੀ ਤੇ ਸਿਵਰੇਜ, ਪੀਣ ਲਈ ਸਾਫ ਪਾਣੀ ਦੀ ਸੁਵਿਧਾ ਨਹੀਂ ਮਿਲੀ। ਅਕਾਲੀ ਅਤੇ ਕਾਂਗਰਸ ਸਰਕਾਰ ਬਦਲਦੀ ਰਹੀ ਪਰ ਇਥੋ ਦੇ ਲੋਕਲ ਨੇਤਾ ਝੂਠੇ ਵਾਅਦੇ ਕਰਦੇ ਰਹੇ। ਇਸ ਮੌਕੇ ਪ੍ਰਵੇਸ਼ ਭਟੇਜਾ ਨੇ ਦਸਿਆ ਕਿ ਕਲੌਨੀ ਦੇ ਵਸਨੀਕ ਨਰਕੀ ਜੀਵਨ ਜਿਊਣ ਲਈ ਮਜਬੂਰ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਾਰੀਆਂ ਕਲੌਨੀਆਂ ਨੂੰ ਰੈਗੁਲਰ ਕਰਕੇ ਸਾਰੀਆਂ ਸੇਵਾਵਾ ਮੁਹੱਈਆਂ ਕਰਾਈਆਂ ਜਾਣਗੀਆ। ਇਸ ਮੌਕੇ ਪ੍ਰੋਗਾਮ ਨੂੰ ਸਫਲ ਬਣਾਉਣ ਲਈ ਸੁਰਿੰਦਰ ਕੁਮਾਰ ਦਾ ਬਹੁਤ ਬੜਾ ਯੋਗਦਾਨ ਰਿਹਾ। ਇਸ ਮੌਕੇ ਮੁਕੇਸ਼, ਮਨੀਸ਼ ਬੱਤਰਾ, ਰਜਿੰਦਰ ਰਾਣਾ, ਭੀਮ ਸੈਨ, ਸੁਮੇਸ਼ ਕੁਮਾਰ ਅਤੇ ਕਲੌਨੀ ਦੇ ਹੋਰ ਪਤਵੰਤੇ ਸਜੱਣ ਮੋਜੂਦ ਸਨ।

print
Share Button
Print Friendly, PDF & Email