ਗਾਇਕ ਮੋਹਿਤ ਖੁੰਗਰ ਦਾ ਸਿੰਗਲ ਟ੍ਰੈਕ ‘ਪੀ.ਬੀ. 30 ਵਾਲੇ’ ਨੌਜਵਾਨ ਵਰਗ ਦੀ ਬਣੇਗਾ ਪਹਿਲੀ ਪਸੰਦ : ਯੁਵਰਾਜ ਹੰਸ

ss1

ਗਾਇਕ ਮੋਹਿਤ ਖੁੰਗਰ ਦਾ ਸਿੰਗਲ ਟ੍ਰੈਕ ‘ਪੀ.ਬੀ. 30 ਵਾਲੇ’ ਨੌਜਵਾਨ ਵਰਗ ਦੀ ਬਣੇਗਾ ਪਹਿਲੀ ਪਸੰਦ : ਯੁਵਰਾਜ ਹੰਸ

2-8
ਸਾਦਿਕ, 2 ਮਈ (ਗੁਲਜ਼ਾਰ ਮਦੀਨਾ)-‘ਮਿੱਠੀ ਅਤੇ ਸੁਰੀਲੀ ਆਵਾਜ਼ ਦਾ ਮਾਲਿਕ ਗਾਇਕ ‘ਮੋਹਿਤ ਖੁੰਗਰ’ ਦਾ ਬਿਲਕੁਲ ਨਵਾਂ ਸਿੰਗਲ ਟ੍ਰੈਕ ‘ਪੀ.ਬੀ. 30 ਵਾਲੇ’ ਨੌਜਵਾਲ ਵਰਗ ਦੀ ਪਹਿਲੀ ਪਸੰਦ ਬਣੇਗਾ, ਜਿਸ ਵਿੱਚ ਵੱਖ-ਵੱਖ ਸ਼ਹਿਰਾਂ ਦੀ ਗੱਲ ਕਰਕੇ ਇਸ ਨੌਜਵਾਨ ਕਲਾਕਾਰ ਨੇ ਇੱਕ ਵੱਖਰਾ ਹੀ ਰੰਗ ਪੇਸ਼ ਕੀਤਾ ਹੈ।’ ਇਹ ਦਾਅਵਾ ਪੰਜਾਬੀ ਸੰਗੀਤ ਅਤੇ ਫ਼ਿਲਮ ਜਗਤ ਦੇ ਸੁਪਰ ਸਟਾਰ ‘ਯੁਵਰਾਜ ਹੰਸ’ ਨੇ ਗਾਇਕ ਮੋਹਿਤ ਖੁੰਗਰ ਦਾ ਸਿੰਗਲ ਟ੍ਰੈਕ ਰਿਲੀਜ਼ ਕਰਦੇ ਸਮੇਂ ਕੀਤਾ। ਛੋਟੀ ਉਮਰੇ ਬੁਲੰਦੀਆਂ ਨੂੰ ਛੂਹਣ ਵਾਲੇ ਗਾਇਕ ਮੋਹਿਤ ਖੁੰਗਰ ਨੇ ਇਸ ਸੰਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਉਨਾਂ ਦੇ ਪਹਿਲੇ ਗੀਤ ‘ਬਾਬਾ ਫ਼ਰੀਦ ਕਾਲਜ’ ਜੋ ਕਿ ਕਾਲਜ ਦੀ ਜ਼ਿੰਦਗੀ ’ਤੇ ਆਧਾਰਿਤ ਸੀ, ਉਸਨੂੰ ਸਰੋਤਿਆਂ ਨੇ ਬਹੁਤ ਪਿਆਰ ਦਿੱਤਾ ਅਤੇ ਪਸੰਦ ਕੀਤਾ। ਉਨਾਂ ਅੱਗੇ ਦੱਸਿਆ ਕਿ ਇਹ ਨਵਾਂ ਸਿੰਗਲ ਟ੍ਰੈਕ ਸ੍ਰੀ ਮੁਕਤਸਰ ਸਾਹਿਬ ਜ਼ਿਲੇ ’ਤੇ ਆਧਾਰਿਤ ਹੈ। ਇਸ ਗੀਤ ਨੂੰ ‘ਬਲੂ ਹੱਕ ਪ੍ਰੋਡਕਸ਼ਨ’ ਦੇ ਲੇਬਲ ਹੇਠ ਪੇਸ਼ ਕੀਤਾ ਗਿਆ ਹੈ। ਇਸ ਗੀਤ ਨੂੰ ਬਹੁਤ ਖੂਬਸੂਰਤ ਕਲਮ ਦੇ ਮਾਲਿਕ ਗੋਲਡੀ ਦਿਓਣ ਨੇ ਇੱਕ-ਇੱਕ ਕੀਮਤੀ ਸ਼ਬਦ ਲਿਖੇ ਹਨ ਅਤੇ ਸੰਗੀਤਕਾਰ ਛੱਬੀ ਬਠਿੰਡਾ ਨੇ ਬਹੁਤ ਹੀ ਪਿਆਰੀਆਂ ਧੁਨਾਂ ਦੀ ਵਰਤੋਂ ਕਰਕੇ ਇਸ ਗੀਤ ਦਾ ਸੰਗੀਤ ਤਿਆਰ ਕੀਤਾ ਹੈ।

ਉਨਾਂ ਹੋਰ ਦੱਸਿਆ ਕਿ ਇਸ ਗੀਤ ਦਾ ਪੋਸਟਰ ‘ਵਿੱਕੀ ਬਾਲੀਵੁੱਡ’ ਕੋਟਕਪੂਰਾ ਨੇ ਤਿਆਰ ਕੀਤਾ ਹੈ। ਗਾਇਕ ਮੋਹਿਤ ਖੁੰਗਰ ਨੇ ਅੱਗੇ ਦੱਸਿਆ ਕਿ ਇਸ ਗੀਤ ਦਾ ਵੀਡੀਓ ਬਣਕੇ ਬਿਲਕੁਲ ਤਿਆਰ ਹੋ ਚੁੱਕਾ ਹੈ ਜੋ ਬਹੁਤ ਜਲਦ ਪੰਜਾਬੀ ਚੈਨਲਾਂ ਦਾ ਸ਼ਿੰਗਾਰ ਬਣੇਗਾ। ਉਨਾਂ ਦੱਸਿਆ ਕਿ ਉਨਾਂ ਦੇ ਹੋਰ ਵੀ ਕਾਫ਼ੀ ਗੀਤ ਮਾਰਕੀਟ ਵਿੱਚ ਆ ਰਹੇ ਹਨ ਜਿਨਾਂ ਦੀ ਤਿਆਰੀ ਬਹੁਤ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਗਾਇਕ ਮੋਹਿੰਤ ਖੁੰਗਰ ਨੇ ਆਪਣੀ ਟੀਮ ਦੇ ਮੋਹਨ ਢਿੱਲੋਂ, ਮਨਪ੍ਰੀਤ ਬਰਾੜ, ਸੁਖਚੈਨ ਸਿੰਘ, ਸਨੀ ਅਤੇ ਸੋਨੀ ਸਿੱਧੂ ਦਾ ਖਾਸ ਧੰਨਵਾਦ ਕੀਤਾ ਹੈ ਜਿਨਾਂ ਨੇ ਇਸ ਪ੍ਰੋਜੈਕਟ ਨੂੰ ਸਿਰੇ ਚਾੜਨ ਵਿੱਚ ਬਹੁਤ ਮੱਦਦ ਕੀਤੀ। ਉਨਾਂ ਆਸ ਪ੍ਰਗਟਾਈ ਕਿ ਜਿਸ ਤਰਾਂ ਉਨਾਂ ਦੇ ਪਹਿਲੇ ਸਿੰਗਲ ਟ੍ਰੈਕ ‘ਬਾਬਾ ਫ਼ਰੀਦ ਕਾਲਜ’ ਨੂੰ ਸਰੋਤਿਆਂ ਨੇ ਭਰਪੂਰ ਪਿਆਰ ਦਿੱਤਾ ਹੈ ਉਸੇ ਤਰਾਂ ਇਸ ਨਵੇਂ ਸਿੰਗਲ ਟ੍ਰੈਕ ‘ਪੀ.ਬੀ. 30 ਵਾਲੇ’ ਨੂੰ ਵੀ ਭਰਪੂਰ ਪਿਆਰ ਮਿਲੇਗਾ।

print
Share Button
Print Friendly, PDF & Email