ਭਾਰਤ ਗਰੁੱਪ ਕਾਲਜ ਦੇ ਵਿਦਿਆਰਥੀਆਂ ਨੇ ਮਨਾਈ ਪਿਕਨਿਕ

ss1

ਭਾਰਤ ਗਰੁੱਪ ਕਾਲਜ ਦੇ ਵਿਦਿਆਰਥੀਆਂ ਨੇ ਮਨਾਈ ਪਿਕਨਿਕ
25 ਵਿਦਿਆਰਥੀਆਂ ਨੂੰ ਕੀਤਾ ਬਠਿੰਡਾ ਦਾ ਦੌਰਾ

2-7
ਸਰਦੂਲਗੜ੍ਹ, 2 ਮਈ (ਗੁਰਜੀਤ ਸੀਂਹ)- ਸਰਦੂਲਗੜ੍ਹ ਵਿੱਚ ਸਥਿਤ ਭਾਰਤ ਗਰੁੱਪ ਆਫ਼ ਕਾਲਜ ਦੇ ਬੀ. ਸੀ. ਏ. ਅਤੇ ਬੀ. ਐੱਸ. ਸੀ. ਡਿਪਾਰਟਮੈਟ ਦੇ 25 ਵਿਦਿਆਰਥੀਆਂ ਨੇ ਕੀਤਾ ਬਠਿੰਡਾਂ ਦਾ ਦੌਰਾ। ਇਸ ਦੌਰੇ ਦੇ ਦੌਰਾਨ ਵਿਦਿਆਰਥੀਆਂ ਨੇ ਬਠਿੰਡਾ ਦਾ ਪ੍ਰਸਿੱਧ ਗੁਰੂ ਨਾਨਕ ਥਰਮਲ ਪਾਵਰ ਪਲਾਂਟ ਦੇਖ ਕੇ ਬਿਜਲੀ ਪੈਦਾ ਕਰਨ ਦੀ ਜਾਣਕਾਰੀ ਹਾਸਿਲ ਕੀਤੀ। ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਉਥੋਂ ਦੀ ਝੀਲ `ਚ ਬੋਟਿੰਗ ਦਾ ਵੀ ਆਨੰਦ ਲਿਆ। ਉਸ ਤੋਂ ਬਾਅਦ ਇੱਥੋਂ ਦੇ ਪ੍ਰਸਿੱਧ ਸ਼ਾਪਿੰਗ ਮਾਲ (ਮਿੱਤਲ ਮਾਲ) ਘੁੰਮਣ ਦੇ ਨਾਲ-ਨਾਲ 3ਡੀ ਫਿਲਮ ਦੇਖ ਕੇ ਆਨੰਦ ਲਿਆ। ਇਸ ਪਿਕਨਿਕ ਵਿੱਚ ਵਿਦਿਆਰਥੀਆਂ ਦੇ ਨਾਲ ਐਮ. ਬੀ. ਏ. ਡਿਪਾਰਟਮੈਟ ਦੇ ਐਚ.ਓ.ਡੀ. ਨਰਿੰਦਰ ਕੁਮਾਰ ਅਤੇ ਕੰਪਿਊਟਰ ਡਿਪਾਰਮੈਟ ਦੇ ਐਚ.ਓ.ਡੀ. ਰੋਹਿਤ ਕੁਮਾਰ ਅਤੇ ਹੋਰ ਅਧਿਆਪਕ ਵੀ ਸ਼ਾਮਿਲ ਸਨ। ਇਸ ਸੰਸਥਾ ਦੇ ਡਾਇਰੈਕਟਰ-ਪ੍ਰਿੰਸੀਪਲ ਡਾ. ਗੁਰਚਰਨ ਦਾਸ ਨੇ ਕਿਹਾ ਕਿ ਵਿੱਦਿਆ ਦੇ ਨਾਲ-ਨਾਲ ਮਨੋੋਰੰਜਨ ਅਤੇ ਵਿਦਿਆਰਥੀਆਂ ਦੇ ਮਾਨਸਿਕ ਵਿਕਾਸ ਦੇ ਲਈ ਇਸ ਤਰ੍ਹਾਂ ਦੀਆਂ ਗਤਿਵਿਧੀਆਂ ਵੀ ਜਰੂਰੀ ਹਨ। ਵਿਦਿਆਰਥੀਆਂ ਨੇ ਡਾਇਰੈਕਟਰ-ਪ੍ਰਿੰਸੀਪਲ ਦਾ ਇਸ ਪਿਕਨਿਕ ਦੀ ਇਜ਼ਾਜ਼ਤ ਦੇਣ ਦੇ ਲਈ ਧੰਨਵਾਦ ਕੀਤਾ।

print
Share Button
Print Friendly, PDF & Email

Leave a Reply

Your email address will not be published. Required fields are marked *