ਪੁਲਿਸ ਦੀ ਭਰਤੀ ਵਿਚ ਇੰਟਰਵਿਉ ਖਤਮ ਕਰਨ ਦੀ ਮੰਗ, ਅਕੈਡਮਿਕ ਬੇਸ ਤੇ ਮੈਰਿਟ ਬਣਾਏ ਪੰਜਾਬ ਸਰਕਾਰ: ਵਰਿੰਦਰ ਬਾਜਵਾ

ss1

ਪੁਲਿਸ ਦੀ ਭਰਤੀ ਵਿਚ ਇੰਟਰਵਿਉ ਖਤਮ ਕਰਨ ਦੀ ਮੰਗ, ਅਕੈਡਮਿਕ ਬੇਸ ਤੇ ਮੈਰਿਟ ਬਣਾਏ ਪੰਜਾਬ ਸਰਕਾਰ: ਵਰਿੰਦਰ ਬਾਜਵਾ

ਪਟਿਆਲਾ 7 ਜੂਨ (ਪ.ਪ.) ਪੁਲਿਸ ਦੀ ਨਿਕਲੀ ਭਰਤੀ ਦੇ ਸਬੰਧ ਵਿਚ ਪ੍ਰੈਸ ਨੋੌਟ ਜਾਰੀ ਕਰਦਿਆਂ ਨੋਜ਼ਵਾਨ ਵਰਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਜ਼ਾਬ ਸਰਕਾਰ ਨੇ ਪੁਲਿਸ ਵਿਭਾਗ ਵਿਚ ਨਵੀਂ ਭਰਤੀ ਕੱਢੀ ਹੈ ਜਿਸ ਵਿਚ ਕਿਸੇ ਵੀ ਤਰਾਂ ਦੀ ਉੱਚ ਸਿੱਖਿਆਂ ਨੂੰ ਵਿਚਾਰਿਆਂ ਨਹੀਂ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਇਸ ਭਰਤੀ ਵਿਚ ਗ੍ਰੈਜ਼ੁਏਸ਼ਨ ਤੇ ਪੋੋਸਟ ਗ੍ਰੈਜ਼ੁੁੁਏਸ਼ਨ ਦੀ ਡਿਗਰੀ ਦੇ ਅੰਕਾ ਦਾ ਪੰਜਾਬ ਸਰਕਾਰ ਨੇ ਕੋੋਈ ਮੁੱਲ ਨਹੀਂ ਪਾਇਆਂ ਹੈ ਉੱਧਰ ਇੰਟਰਵਿਊ ਦੇ ਚਾਰ ਅੰਕ ਰੱਖ ਕੇ ਬੇਰੁਜ਼ਗਾਰਾ ਨਾਲ ਕੋੋਜ਼ਾ ਮਜ਼ਾਕ ਕਿੱਤਾ ਹੈ ਜ਼ਿਕਰਯੋੋਗ ਹੈ ਕਿ ਇਸ ਭਰਤੀ ਵਿਚ ਸਿਰਫ ਬਾਹਰਵੀਂ ਜਮਾਤ ਦੇ ਨੰਬਰਾ ਤੇ ਲੰਬਾਈ ਦੇ ਅੰਕਾ ਦੀ ਮੈਰਿਟ ਬਣਾਈ ਜਾਏਗੀ ।ਵਰਿੰਦਰ ਨੇ ਦੱਸਿਆਂ ਕਿ ਅੱਜ ਤੋੋਂ ਦਸ ਸਾਲ ਪਹਿਲਾ ਬਾਹਰਵੀਂ ਕਰਨ ਵਾਲੇ ਨੌੋਜਵਾਨਾਂ ਦੇ ਅੰਕ ਬਹੁਤ ਘੱਟ ਆਉਂਦੇ ਸੀ । ਪਰ ਉਹ ਸਕੂਲ ਸਿੱਖਿਆਂ ਬੋੋਰਡ ਨੰਬਰਾਂ ਦੇ ਖੁੱਲੇ ਗੱਫੇ ਦੇ ਰਹੇਂ ਹਨ ਉਹਨਾਂ ਸਮਿਆਂ ਵਿਚ 70 ਤੋੋਂ 80 ਪ੍ਰਤੀਸ਼ਤ ਅੰਕ ਕਿਸੇ ਹੀ ਵਿਰਲੇ ਵਿਦਿਆਰਥੀ ਨੂੰ ਦਿੱਤੇ ਜਾਂਦੇ ਸਨ ਪਰ ਅਜੋੋਕੇ ਸਮੇ ਵਿਚ 80 ਪ੍ਰਤੀਸ਼ਤ ਅੰਕ ਬਹੁਤ ਘੱਟ ਪੜਨ ਵਾਲੇ ਵਿਦਿਅਰਥੀ ਨੂੰ ਦਿੱਤੇ ਜਾ ਰਹੇ ਹਨ । ਗ੍ਰਹਿ ਮਾਮਲੇ
ਅਤੇ ਨਿਆਂ ਵਿਭਾਗ ਨੇ ਪੰਜਾਬ ਪੁਲਿਸ ਵਿਭਾਗ ਨੂੰ ਇੰਟਰਵਿਉ ਖਤਮ ਕਰਨ ਬਾਰੇ ਇਕ ਲੈਟਰ ਜਾਰੀ ਕੀਤਾ ਸੀ ਜਿਸ ਵਿਚ ਲਿਖਿਆ ਹੋੋਇਆਂ ਹੈ ਕਿ ਗਰੁੱਪ ਬੀ. ਸੀ.ਅਤੇ ਡੀ. ਦੀਆਂ ਅਸਾਮੀਆਂ ਵਿਚ ਇੰਟਰਵਿਉ ਖਤਮ ਕਰਨ ਬਾਰੇ ਸਾਫ ਲਿਖਿਆ ਹੋੋਇਆ ਹੈ ਪਰ ਇਸ ਪੱਤਰ ਨੂੰ ਅੰਗੂਠਾ ਦਿਖਾਇਆਂ ਜਾ ਰਿਹਾ ਹੈ ।

print
Share Button
Print Friendly, PDF & Email

Leave a Reply

Your email address will not be published. Required fields are marked *