ਪੰਜਾਬ ਤੇ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਜ਼ਿਲਾ ਪੱਧਰੀ ਧਰਨਾ ਪ੍ਰਦਰਸ਼ਨ ਅੱਜ ਫਗਵਾੜੇ ’ਚ

ss1

ਪੰਜਾਬ ਤੇ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਜ਼ਿਲਾ ਪੱਧਰੀ ਧਰਨਾ ਪ੍ਰਦਰਸ਼ਨ ਅੱਜ ਫਗਵਾੜੇ ’ਚ
ਧਰਨੇ ਪ੍ਰਦਰਸ਼ਨ ’ਚ ਨੌਜਵਾਨ ਕਰਨਗੇ ਵੱਡੀ ਗਿਣਤੀ ’ਚ ਸ਼ਮੂਲੀਅਤ ਢੰਡਾ

8-3ਫਗਵਾੜਾ 7 ਜੂਨ (ਅਸ਼ੋਕ ਸ਼ਰਮਾ ) ਬਹੁਜਨ ਸਮਾਜ ਪਾਰਟੀ (ਬਸਪਾ) ਵਲੋਂ ਕੇਂਦਰ ਤੇ ਸੂਬਾ ਸਰਕਾਰਾਂ ਖਿਲਾਫ ਮੋਰਚਾ ਖੋਲਿਆ ਜਾ ਰਿਹਾ ਹੈ। ਇਨਾਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਖਿਲਾਫ ਬਸਪਾ ਵਲੋਂ ਜ਼ਿਲਾ ਪੱਧਰੀ ਧਰਨਾ ਪ੍ਰਦਰਸ਼ਨਾਂ ਦੀ ਲੜੀ ਤਹਿਤ ਧਰਨਾ ਪ੍ਰਦਰਸ਼ਨ 8 ਜੂਨ ਦਿਨ ਬੁੱਧਵਾਰ ਨੂੰ ਹਰਗੋਬਿੰਦ ਨਗਰ ਗਰਾੳੂਂਡ ਫਗਵਾੜਾ ਵਿਖੇ ਦੁਪਹਿਰ 1 ਵਜੇ ਦਿੱਤਾ ਜਾ ਰਿਹਾ ਹੈ। ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਆਗੂ ਸੁਰਿੰਦਰ ਢੰਡਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤਾ। ਢੰਡਾ ਨੇ ਦੱਸਿਆ ਕਿ ਇਸ ਧਰਨੇ ਪ੍ਰਦਰਸ਼ਨ ’ਚ ਮੁੱਖ ਮਹਿਮਾਨ ਵਜੋਂ ਪੰਜਾਬ ਇੰਚਾਰਜ ਡਾ. ਮੇਘ ਰਾਜ ਸਿੰਘ ਤੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ ਸ਼ਾਮਿਲ ਹੋਣਗੇ, ਜਦਕਿ ਪ੍ਰਧਾਨਗੀ ਤਰਸੇਮ ਡੋਲਾ ਜ਼ਿਲਾ ਪ੍ਰਧਾਨ ਕਰਨਗੇ। ਧਰਨੇ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸੂਬਾ ਕੋਆਰਡੀਨੇਟਰ ਰਛਪਾਲ ਰਾਜੂ,ਚੌਧਰੀ ਗੁਰਨਾਮ ਸਿੰਘ, ਜ਼ੋਨ ਕੋਆਰਡੀਨੇਟਰ ਬਲਵਿੰਦਰ ਕੁਮਾਰ,ਰੋਹਿਤ ਖੋਖਰ, ਮੰਡਲ ਕੋਆਰਡੀਨੇਟਰ ਹਰਭਜਨ ਬਲਾਲੋਂ ਤੇ ਰਚਨਾ ਦੇਵੀ, ਪ੍ਰਮਜੀਤ ਖਲਵਾੜਾ ਜ਼ਿਲਾ ਜਨਰਲ ਸੈਕੇਟਰੀ, ਰਮੇਸ਼ ਕੌਲ ਤਹਿਸੀਲ ਪ੍ਰਧਾਨ, ਕਾਲਾ ਪ੍ਰਭਾਕਰ ਸਿਟੀ ਪ੍ਰਧਾਨ ਆਦਿ ਸ਼ਾਮਿਲ ਹੋਣਗੇ।

ਢੰਡਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਤੇ ਸੂਬੇ ਦੀ ਅਕਾਲੀ-ਭਾਜਪਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੋਂ ਅੱਜ ਪੰਜਾਬ ਦੇ ਲੋਕ ਦੁਖੀ ਹਨ। ਨੌਜਵਾਨ ਵਰਗ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਿਹਾ ਹੈ, ਨਸ਼ੇ ਕਾਰਨ ਘਰ ਬਰਬਾਦ ਹੋ ਰਹੇ ਹਨ, ਮਾੜੀ ਵਿਵਸਥਾ ਕਾਰਨ ਕਿਸਾਨ-ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹਨ, ਖਰਾਬ ਕਾਨੂੰਨ ਵਿਵਸਥਾ ਕਾਰਨ ਲੋਕ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ, ਸਿੱਖਿਆ ਤੇ ਸਿਹਤ ਸੇਵਾਵਾਂ ਦਾ ਮਾੜਾ ਹਾਲ ਹੋ ਚੁੱਕਾ ਹੈ। ਢੰਡਾ ਨੇ ਕਿਹਾ ਕਿ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਬਸਪਾ ਧਰਨੇ ਪ੍ਰਦਰਸ਼ਨਾਂ ਰਾਹੀਂ ਜ਼ੋਰਦਾਰ ਢੰਗ ਨਾਲ ਚੁੱਕੇਗੀ। ਢੰਡਾ ਨੇ ਕਿਹਾ ਧਰਨੇ ਪ੍ਰਦਰਸ਼ਨ ਨੰੂ ਲੈ ਕੇ ਨੌਜਵਾਨਾਂ ’ਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਤੇ ਵੱਡੀ ਗਿਣਤੀ ’ਚ ਨੌਜਵਾਨ ਧਰਨੇ ਵਿੱਚ ਸ਼ਮੂਲੀਅਤ ਕਰਨਗੇ। ਇਸ ਮੌਕੇ,ਹਰਭਜਨ ਖਲਵਾੜਾ ਜ਼ਿਲਾ ਪ੍ਰੀਸ਼ਦ ਮੈਂਬਰ, ਲੇਖ ਰਾਜ ਜਮਾਲਪੁਰੀ, ਰਾਮ ਮੂਰਤੀ ਖੇੜਾ,ਚਰਨਦਾਸ ਜੱਸਲ,ਸੁਰਜੀਤ ਭੁੱਲਾਰਾਈ, ਐਡਵੋਕੇਟ ਕੁਲਦੀਪ ਭੱਟੀ, ਪ੍ਰਨੀਸ਼ ਬੰਗਾ, ਕਮਲ ਲੱਖਪੁਰ, ਹਰਦੀਪ ਬੇਗਮਪੁਰ, ਸੁਰਿੰਦਰ ਰਾਵਲਪਿੰਡੀ ਆਦਿ ਤੋਂ ਇਲਾਵਾ ਹੋਰ ਵੀ ਵਰਕਰ ਤੇ ਸਮਰਥੱਕ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *