ਨਰਮੇਂ ਦੀ ਫਸਲ ਵਿੱਚ ਚਿੱਟੀ ਮੱਖੀ ਦੀ ਰੋਕਥਾਮ ਸਬੰਧੀ ਕੈਂਪ ਅਯੋਜਿਤ

ss1

ਨਰਮੇਂ ਦੀ ਫਸਲ ਵਿੱਚ ਚਿੱਟੀ ਮੱਖੀ ਦੀ ਰੋਕਥਾਮ ਸਬੰਧੀ ਕੈਂਪ ਅਯੋਜਿਤ

ਬਠਿੰਡਾ, 7 ਜੂਨ (ਪਰਵਿੰਦਰ ਜੀਤ ਸ਼ਿੰਘ)ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿੳਾਣਾ ਦੁਆਰਾ ਚਲਾਏ ਜਾ ਰਹੇ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਦੁਆਰਾ ਪਿੰਡ ਕਾਲਝਰਾਣੀ ਵਿਖੇ ਨਰਮੇਂ ਦੀ ਫਸਲ ਵਿੱਚੋ ਂਚਿੱਟੀ ਮੱਖੀ ਦੀ ਰੋਕਥਾਮ ਸੰਬੰਧੀ ਸਿਖਲਾਈ ਕੈਂਪ ਮਿਤੀ 07.06.2016 ਨੂੰ ਲਗਾਇਆ ਗਿਆ । ਡਾ . ਜਤਿੰਦਰ ਸਿੰਘ ਬਰਾੜ ,ਸਹਿਯੋਗੀ ਨਿਰਦੇਸ਼ਕ ,ਕ੍ਰਿਸ਼ੀ ਵਿਆਨ ਕੇਂਦਰ ਬਠਿੰਡਾ ਦੀ ਰਹਿਨਮਾਈ ਹੇਠ ਆਯੋਜਿਤ ਇਸ ਕੈਂਪ ਵਿੱਚ ਨਰਮੇਂ ਫ਼ਕਪਾਹ ਦੀ ਫਸਲ ਵਿੱਚ ਚਿੱਟੇ ਮੱਛਰ ਦੀ ਪੂਰੀ ਰੋਕਥਾਮ ਸੰਬੰਧੀ ਵਿਸਥਾਰ ਵਿੱਚ ਚਾਨਣਾ ਪਾਇਆ ਗਿਆ। ਡਾ. ਗੁਰਮੀਤ ਸਿੰਘ ਢਿੱਲੋ ਸਹਾਇਕ ਪ੍ਰੌਫੈਸਰ (ਪਸਾਰ ਸਿੱਖਿਆ) ਨੇ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਖੇਤ ਦਾ ਆਲਾ ਦੁਆਲਾ ਸਾਫ ਰੱਖਣ ਤਾਂ ਜੋ ਚਿੱਟੀ ਮੱਖੀ ਇਹਨਾਂ ਨਦੀਨਾਂ ਉਪਰ ਵੱਧ-ਫੁੱਲ ਨਾਂ ਸਕੇ । ਡਾ ਪ੍ਰਭਜੋਤ ਕੌਰ ਸਹਾਇਕ ਪ੍ਰੋਫੈਸਰ ਪੌਦ ਸੁਰੱਖਿਆ ਨੇ ਚਿੱਟੀ ਮੱਖੀ ਦੀ ਆਰਥਿਕ ਕਗਾਰ ਪੱਧਰ ਤੇ ਪਹੁੰਚਣ ਤੋਂ ਬਾਅਦ ਹੀ ਇਸ ਦੀ ਰਕਥਾਮ ਸੰਬੰਧੀ ਵਿਸਥਾਰ ਵਿੱਚ ਦੱਸਿਆ ।ਉਹਨਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਘਬਰਾਹਟ ਵਿੱਚ ਆ ਕੇ ਕੋਈ ਜ਼ਹਿਰ ਦੀ ਵਰਤੋਂ ਨਾਂ ਕਰਨ ਕਿੳਕਿ ਅਜੇ ਤੱਕ ਚਿੱਟੀ ਮੱਖੀ ਦਾ ਹਮਲਾ ਨਹੀ ਹੈ ਅਤੇ ਇਹ ਆਰਥਿਕ ਕਗਾਰ ਪੱਧਰ ਤੋਂ ਹੇਠਾਂ ਹੀ ਹੈ । ਇਸ ਮੋਕੇ ਡਾ ਅੰਗਰੇਜ ਸਿੰਘ ਨੇ ਵੀ ਆਪਣੇ ਵਿਚਾਰ ਕਿਸਾਨ ਵੀਰਾਂ ਨਾਲ ਸਾਝੇ ਕੀਤੇ ।ਮਾਹਿਰਾਂ ਦੀ ਟੀਮ ਵੱਲੋ ਪਿੰਡ ਕਾਲਝਰਾਣੀ ਅਤੇ ਚੱਕ ਅਤਰ ਸਿੰਘ ਵਾਲਾ ਪਿੰਡਾਂ ਦੇ ਨਰਮੇਂ ਦਾ ਨਿਰੀਖਣ ਵੀ ਕੀਤਾ ਗਿਆ ਜਿਸ ਵਿੱਚ ਕਿਤੇ ਕਿਤੇ ਚਿੱਟੀ ਮੱਖੀ 1-2 ਬਾਲਗ ਪ੍ਰਤੀ ਬੂਟਾ ਸੀ। ਉਹਨਾਂ ਕਿਸਾਨ ਵੀਰਾ ਨੂੰ ਅਪੀਲ ਕੀਤੀ ਕਿ ਉਹ ਨਰਮੇ ਦੀ ਫਸਲ ਉਪਰ ਕਿਸੇ ਵੀ ਕੀੜੇ ਮਕੌੜੇ ਦੀ ਰੋਕਥਾਮ ਲਈ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਨੂੰ ਹੀ ਅਪਨਾਉਣ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਜਾ ਫਾਰਮ ਸਲਾਹਕਾਰ ਸੇਵਾ ਵਿਖੇ ਫੋਨ 0164-2215619 ਅਤੇ 2212684 ਤੇ ਸੰਪਰਕ ਕਰਨ।

print
Share Button
Print Friendly, PDF & Email

Leave a Reply

Your email address will not be published. Required fields are marked *