ਰਮਜਾਨ ਦੇ ਪਵਿੱਤਰ ਮਹੀਨੇ ’ਚ ਕੈਦੀਆਂ ਨੂੰ ਮਿਲਣਗੀਆਂ ਵਿਸ਼ੇਸ਼ ਸੁਵਿਧਾਵਾਂ: ਠੰਡਲ

ss1

ਰਮਜਾਨ ਦੇ ਪਵਿੱਤਰ ਮਹੀਨੇ ’ਚ ਕੈਦੀਆਂ ਨੂੰ ਮਿਲਣਗੀਆਂ ਵਿਸ਼ੇਸ਼ ਸੁਵਿਧਾਵਾਂ: ਠੰਡਲ
ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਦੀ ਅਗਵਾਈ ’ਚ ਵਫਦ ਜੇਲ ਮੰਤਰੀ ਨੂੰ ਮਿਲਿਆ

7-29
ਲੁਧਿਆਣਾ (ਪ੍ਰੀਤੀ ਸ਼ਰਮਾ) ਮਜਲਿਸ ਅਹਿਰਾਰ ਇਸਲਾਮ ਵਲੋਂ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਦੀ ਅਗਵਾਈ ’ਚ ਇਕ ਵਫ਼ਦ ਪੰਜਾਬ ਦੇ ਜੇਲ ਮੰਤਰੀ ਸ੍ਰੀ ਸੋਹਨ ਸਿੰਘ ਠੰਡਲ ਨੂੰ ਉਨਾਂ ਦੇ ਨਿਵਾਸ ਅਸਥਾਲ ਪਿੰਡ ਠੰਡਲ ਵਿਖੇ ਮਿਲਿਆ ਅਤੇ ਉਨਾਂ ਨੂੰ ਇਕ ਮੰਗ ਪੱਤਰ ਦਿੱਤਾ। ਨਾਇਬ ਸ਼ਾਹੀ ਇਮਾਮ ਨੇ ਦੱਸਿਆ ਕਿ ਇਸ ਮੁਲਾਕਾਤ ਦੌਰਾਨ ਜੇਲ ਮੰਤਰੀ ਸ੍ਰੀ ਠੰਡਲ ਤੋਂ ਮੰਗ ਕੀਤੀ ਕਿ ਪੰਜਾਬ ਭਰ ਦੀਆਂ ਜੇਲਾਂ ’ਚ ਰੋਜਾ ਰੱਖਣ ਵਾਲੇ ਬੰਦੀਆਂ ਨੂੰ ਮੁਸ਼ੱਕਤ ’ਚ ਇਕ ਮਹੀਨੇ ਲਈ ਵਿਸ਼ੇਸ਼ ਛੂੱਟ ਦਿੱਤੀ ਜਾਏ ਅਤੇ ਜੇਲਾਂ ਵਿਚ ਰੋਜਾ ਰੱਖਣ ਅਤੇ ਖੋਲਣ ਦੇ ਸਮੇਂ ਜੇਲ ਵਿਭਾਗ ਵਲੋਂ ਖਾਸ ਡਾਇਡ ਲਗਾਈ ਜਾਏ। ਸ੍ਰੀ ਉਸਮਾਨ ਨੇ ਦੱਸਿਆ ਕਿ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵਲੋਂ ਪਿਛਲੇ ਸੱਤ ਵਰਿਆਂ ਤੋਂ ਮੁਸਲਿਮ ਕੈਦੀਆਂ ਨੂੰ ਇਹ ਛੂੱਟ ਦਿੱਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਜੇਲ ਮੰਤਰੀ ਸ੍ਰੀ ਠੰਡਲ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਰਮਜਾਨ ਦੇ ਪਵਿੱਤਰ ਮਹੀਨੇ ’ਚ ਰੋਜਾ ਰੱਖਣ ਵਾਲੇ ਸਾਰੇ ਕੈਦੀਆਂ ਨੂੰ ਖਾਸ ਸੁਵਿਧਾਵਾਂ ਦਿੱਤੀਆਂ ਜਾਣਗੀਆਂ। ਸ੍ਰੀ ਠੰਡਲ ਨੇ ਕਿਹਾ ਕਿ ਉਹ ਵੈਲਫੇਅਰ ਫੰਡ ਅਤੇ ਮੁੱਖ ਮੰਤਰੀ ਦੇ ਫੰਡ ’ਚੋ ਵੀ ਰੋਜਾ ਰੱਖਣ ਵਾਲੇ ਮੁਸਲਿਮ ਕੈਦੀਆਂ ਦੀ ਡਾਇਟ ਦਾ ਵਿਸ਼ੇਸ਼ ਪ੍ਰਬੰਧ ਕਰਵਾਉੁਣਗੇ।

ਸ੍ਰੀ ਠੰਡਲ ਨੇ ਇਸ ਮੌਕੇ ’ਤੇ ਜੇਲ ਵਿਭਾਗ ਦੇ ਡੀ.ਜੀ. ਤੋਂ ਰਮਜਾਂਨ ਦੇ ਮਹੀਨੇ ਵਿਚ ਸਾਰੇ ਪ੍ਰਬੰਧ ਕਰਨ ਲਈ ਗੱਲ ਕੀਤੀ। ਉਨਾਂ ਸ਼ਾਹੀ ਇਮਾਮ ਦੀ ਪ੍ਰਧਾਨਗੀ ਵਿਚ ਪਿਛਲੇ ਦੱਸ ਸਾਲਾਂ ਤੋਂ ਸੂਬੇ ਭਰ ਦੀਆਂ ਜੇਲਾਂ ਵਿਚ ਮੁਸਲਿਮ ਕੈਦੀਆਂ ਲਈ ਵੰਡੀ ਜਾ ਰਹੀ ਸਮੱਗਰੀ ਅਤੇ ਈਦ ਦੇ ਕਪੜੇ ਦਿੱਤੇ ਜਾਣ ’ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਧੰਨਵਾਦ ਕੀਤਾ। ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਨੇ ਦੱਸਿਆ ਕਿ ਇਸ ਵਰੇ ਵੀ ਉਨਾਂ ਦੀ ਸੰਸਥਾ ਵਲੋਂ ਸੂਬੇ ਭਰ ਦੀਆਂ ਸਾਰੀਆਂ ਜੇਲਾਂ ’ਚ ਕੈਦੀਆਂ ਨੂੰ ਰੋਜਾ ਰੱਖਣ ਅਤੇ ਖੋਲਣ ਸੰਬੰਧੀ ਸਮੱਗਰੀ ਪ੍ਰਦਾਨ ਕੀਤੀ ਜਾਏਗੀ, ਜਿਸਦੇ ਨਾਲ ਧਾਰਮਿਕ ਕਿਤਾਬਾਂ ਵੀ ਵਿਸ਼ੇਸ਼ ਤੌਰ ’ਤੇ ਉਪਲਬਧ ਕਰਵਾਈਆਂ ਜਾਣਗੀਆਂ। ਉਨਾਂ ਕਿਹਾ ਕਿ ਸਾਡਾ ਉਦੇਸ਼ ਜੇਲਾਂ ਵਿਚ ਬੰਦ ਲੋਕਾਂ ਨੂੰ ਮੁੱਖ ਧਾਰਾ ਨਾਲ ਜੋੜਨਾ ਹੈ ਤਾਂ ਜੋ ਉਹ ਆਪਣੀਆਂ ਗਲਤੀਆਂ ਤੋਂ ਤੌਬਾ ਕਰਕੇ ਸਮਾਜ ਵਿਚ ਇਕ ਚੰਗੇ ਇਨਸਾਨ ਦੀ ਤਰਾਂ ਜੀਵਨ ਗੁਜ਼ਾਰ ਸਕਣ। ਇਸ ਮੌਕੇ ’ਤੇ ਉਨਾਂ ਨਾਲ ਹਾਫ਼ਿਜ ਇਲਾਮੂਲਹਕ, ਮੁਹੰਮਦ ਅਕਰਮ ਅਲੀ ਢੰਡਾਰੀ, ਸਰਫਰਾਜ ਖਾਨ, ਮੁਹੰਮਦ ਬਾਬੁਲ ਖਾਨ, ਸ਼ਾਹਨਵਾਜ ਅਹਿਰਾਰੀ ਵੀ ਵਫ਼ਦ ’ਚ ਸ਼ਾਮਲ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *