ਬਿਜਲੀ ਬੱਚਤ ਕਰਨ ਲਈ ਗੰਭੀਰ ਨਹੀ ਸਰਕਾਰੀ ਵਿਭਾਗਾਂ ਦੇ ਦਫਤਰ

ss1

ਬਿਜਲੀ ਬੱਚਤ ਕਰਨ ਲਈ ਗੰਭੀਰ ਨਹੀ ਸਰਕਾਰੀ ਵਿਭਾਗਾਂ ਦੇ ਦਫਤਰ
ਦਿਨ ਵਿੱਚ ਚੱਲ ਰਹੀਆਂ ਸਟਰੀਟ ਲਾਈਟਾਂ ਨਾਲ ਬਿਜਲੀ ਬੱਚਤ ਦੀ ਮੁਹਿਮ ਹੋਈ ਠੁੱਸ

2-6

ਬਰੇਟਾ, 2 ਮਈ (ਰੀਤਵਾਲ)- ਗਰਮੀ ਦੇ ਇਸ ਸੀਜਨ ਵਿੱਚ ਜਿੱਥੇ ਪੰਜਾਬ ਸਰਕਾਰ ਵੱਲੋ ਬਿਜਲੀ ਬੱਚਤ ਲਈ ਸੀ.ਐਫ.ਐਲ. ਲਗਾ ਕੇ ਅਤੇ ਅਜਿਹੇ ਹੀ ਹੋਰ ਉਪਕਰਨਾਂ ਦੀ ਵਰਤੋ ਕਰ ਕੇ ਖਪਤਕਾਰਾਂ ਨੂੰ ਬਿਜਲੀ ਬਚਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਪੰਜਾਬ ਸਰਕਾਰ ਦੀ ਇਸ ਬਿਜਲੀ ਬਚਾਓ ਮੁਹਿਮ ਨੂੰ ਨਗਰ ਕੌਸਲ ਬਰੇਟਾ ਪੂਰੀ ਤਰਾਂ ਖੋਰਾ ਲਗਾਉਦੀ ਦਿਖਾ ਰਹੀ ਹੈ ਜਿਸ ਦਾ ਪਤਾ ਇੱਥੋ ਦੀਆ ਦਿਨ ਵਿੱਚ ਹੀ ਚੱਲਦੀਆਂ ਸਟਰੀਟ ਲਾਟੀਟਾਂ ਤੋ ਸਹਿਜੇ ਹੀ ਲੱਗ ਸਕਦਾ ਹੈ ਇਸ ਤੋ ਇਲਾਵਾ ਸਰਕਾਰੀ ਦਫਤਰਾਂ ਵਿੱਚ ਬਿਜਲੀ ਦੀ ਹੋ ਰਹੀ ਦੁਰਵਰਤੋ ਵੀ ਸਰਕਾਰ ਦੀ ਇਸ ਮੁਹਿਮ ਨੂੰ ਖੋਰਾ ਲਗਾ ਰਹੇ ਹਨ।
ਅੰਤ ਦੀ ਪੈ ਰਹੀ ਗਰਮੀ ਅਤੇ ਝੋਨੇ ਦੀ ਲਵਾਈ ਦਾ ਜੋਰ ਹੋਣ ਕਾਰਨ ਇਨ੍ਹਾਂ ਦਿਨਾਂ ਵਿੱਚ ਬਿਜਲੀ ਦੀ ਭਾਰੀ ਕਿੱਲਤ ਪੈਦਾ ਹੋ ਰਹੀ ਹੈ ਜਿਸ ਕਾਰਨ ਪੰਜਾਬ ਸਰਕਾਰ ਵੱਲੋ ਬਿਜਲੀ ਬਚਾਉਣ ਲਈ ਸੀ.ਐਫ.ਐਲ ਅਤੇ ਸੋਲਰ ਸਿਸਟਮ ਲਗਾਉਣ ਲਈ ਖਪਤਕਾਰਾਂ ਨੂੰ ਸਬਸਿਡੀ ਵੀ ਮੁਹਈਆ ਕਰਵਾਈ ਜਾ ਰਹੀ ਹੈ ਤਾਂ ਕਿ ਸੂਬੇ ਵਿੱਚ ਬਿਜਲੀ ਦਾ ਸੰਕਟ ਪੈਦਾ ਨਾ ਹੋਵੇ ਪਰ ਦੂਸਰੇ ਪਾਸੇ ਪੰਜਾਬ ਸਰਕਾਰ ਦੇ ਕਈ ਵਿਭਾਗ ਸਰਕਾਰ ਦੀ ਹੀ ਇਸ ਮੁਹਿਮ ਨੂੰ ਫੇਲ ਕਰਨ ਵਿੱਚ ਲੱਗੇ ਹੋਏ ਹਨ।ਆਮ ਤੋਰ ਤੇ ਕਈ ਸਰਕਾਰੀ ਦਫਤਰਾਂ ਵਿੱਚ ਵੇਖਣ ਨੂੰ ਮਿਲਦਾ ਹੈ ਕਿ,ਦਫਤਰਾਂ ਵਿੱਚ ਅਫਸਰ ਜਾਂ ਹੋਰ ਅਮਲਾ ਮੋਜੂਦ ਹੋਵੇ ਜਾਂ ਨਾ ਹੋਵੇ ਪਰ ਖਾਲੀ ਪਏ ਕਮਰਿਆਂ ਵਿੱਚ ਪੱਖੇ.ਲਾਈਟਾਂ ਅਤੇ ਏਅਰ ਕੰਡੀਸ਼ਨ ਬੇਵਜ੍ਹਾ ਚੱਲਦੇ ਰੋਿਹੰਦੇ ਹਨ ਜਿਸ ਦਾ ਖਮਿਆਜਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ।ਬਿਜਲੀ ਬੱਚਤ ਸਬੰਧੀ ਗੰਭੀਰ ਸਰਕਾਰੀ ਵਿਭਾਗਾਂ ਦੀ ਪੋਲ ਉਸ ਸਮੇ ਖੁੱਲੀ ਜਦੋ ਵੇਖਣ ਵਿੱਚ ਆਇਆ ਕਿ ਬਰੇਟਾ ਸ਼ਹਿਰ ਦੀਆਂ ਸਟਰੀਟ ਲਾਈਟਾਂ ਦਿਨ ਦਿਹਾੜੇ ਚੱਲ ਰਹੀਆਂ ਸਨ ਕਿਸੇ ਨੇ ਵੀ ਇਹਨਾਂ ਲਾਈਟਾਂ ਨੂੰ ਬੰਦ ਕਰਨ ਦੀ ਜਹਿਮਤ ਨਹੀ ਉਠਾਈ ਇਸ ਤੋ ਇਲਾਵਾ ਇੱਥੋ ਦੇ ਸਰਕਾਰੀ ਦਫਤਰ ਵਿੱਚ ਜਿੱਥੇ ਕੋਈ ਵੀ ਕਰਮਚਾਰੀ ਮੋਜੂਦ ਨਹੀ ਸੀ ਪਰ ਇਸ ਰਿਸੈਪਸ਼ਨ ਦੇ ਦੋਵੇ ਪੱਖੇ ਚੱਲ ਰਹੇ ਸਨ ਇਸ ਤੋ ਇਲਾਵਾ ਹੋਰ ਕਮਰਿਆ ਵਿੱਚ ਟਿਉਬ ਲਾਈਟਾਂ ਫਾਲਥ ਚੱਲ ਰਹੀਆਂ ਸਨ।ਇਸੇ ਤਰਾਂ ਹੋਰ ਸਰਕਾਰੀ ਦਫਤਰਾਂ ਵਿੱਚ ਵੀ ਇਸੇ ਤਰਾਂ ਦੇ ਦ੍ਰਿਸ਼ ਵੇਖਣ ਨੂੰ ਆਮ ਮਿਲਦੇ ਹਨ ਜਿੱਥੋ ਇਹ ਸਾਬਿਤ ਹੁੰਦਾ ਹੈ ਕਿ ਪੰਜਾਬ ਸਰਕਾਰ ਦੇ ਵਿਭਾਗ ਅਪਣੀ ਹੀ ਸਰਕਾਰ ਦੀ ਬਿਜਲੀ ਬਚਾਓ ਮੁਹਿਮ ਨੂੰ ਕਿਸ ਤਰਾਂ ਫੇਲ ਕਰਨ ਵਿੱਚ ਲੱਗੇ ਹੋਏ ਹਨ ਪਰ ਆਮ ਲੋਕਾਂ ਨੂੰ ਬਿਜਲੀ ਬਚਾਉਣ ਲਈ ਅਕਸਰ ਪ੍ਰੇਰਿਤ ਕਰਦੇ ਹਨ।ਲੋੜ ਹੈ ਕਿ ਪੰਜਾਬ ਸਰਕਾਰ ਅਜਿਹੇ ਸਰਕਾਰੀ ਵਿਭਾਗਾਂ ਖਿਲਾਫ ਸਖਤ ਕਾਰਵਾਈ ਕਰੇ ਤਾਂ ਕਿ ਪੰਜਾਬ ਵਿੱਚ ਪੈਦਾ ਹੋ ਰਹੇ ਬਿਜਲੀ ਸੰਕਟ ਤੋ ਆਮ ਲੋਕਾਂ ਨੂੰ ਨਿਯਾਤ ਮਿਲ ਸਕੇ।

print
Share Button
Print Friendly, PDF & Email

Leave a Reply

Your email address will not be published. Required fields are marked *