ਪੰਜ ਸਾਲ ਸੁਵਿਧਾਵਾਂ ਤੋਂ ਵਾਂਝੇ ਰਹੇ ਲੋਕ ਐਨ ਇਲੈਕਸ਼ਨ ਤੋਂ ਪਹਿਲਾਂ ਗ੍ਰਾਂਟਾਂ ਨੂੰ ਰਿਸ਼ਵਤ ਦੇ ਤੌਰ ਤੇ ਸਮਝ ਰਹੇ ਹਨ

ss1

ਪੰਜ ਸਾਲ ਸੁਵਿਧਾਵਾਂ ਤੋਂ ਵਾਂਝੇ ਰਹੇ ਲੋਕ ਐਨ ਇਲੈਕਸ਼ਨ ਤੋਂ ਪਹਿਲਾਂ ਗ੍ਰਾਂਟਾਂ ਨੂੰ ਰਿਸ਼ਵਤ ਦੇ ਤੌਰ ਤੇ ਸਮਝ ਰਹੇ ਹਨ
ਵਿਕਾਸ ਤੋਂ ਵੀ ਪਹਿਲਾਂ ਹਲਕੇ ਦੇ ਲੋਕਾਂ ਦੇ ਮਾਣ ਸਤਿਕਾਰ ਤੇ ਗੈਰਤ ਦਾ ਸਵਾਲ ਹੈ

7-22

ਰੂਪਨਗਰ, 6 ਜੂਨ (ਗੁਰਮੀਤ ਮਹਿਰਾ): ਬਾਦਲ ਸਾਹਿਬ, ਰੋਪੜ ਹਲਕੇ ਵਿੱਚ ਆਪ ਜੀ ਵੱਲੋਂ ਗ੍ਰਾਟਾਂ ਦਿੱਤੀਆਂ ਜਾ ਰਹੀਆਂ ਹਨ ਜਿਹੜਾ ਕਿ ਦੇਰ ਆਇਆ, ਦਰੁਸਤ ਆਇਆ ਵੀ ਸਮਝਿਆ ਜਾ ਸਕਦਾ ਹੈ, ਪਰ ਆਪ ਜੀ ਵੱਲੋਂ ਲੋਕਾਂ ਮੂਰਖ ਵੀ ਬਣਾਇਆ ਜਾ ਰਿਹਾ ਹੈ। ਸਿੱਖਿਆ ਮੰਤਰੀ ਪਿੰਡਾਂ ਵਿੱਚ ਜਾਂਦਾ ਹੈ, ਲੋਕਾਂ ਦੀਆਂ ਮੰਗਾਂ ਭਰਪੂਰ ਲਿਖਕੇ ਲਿਆਉਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਤੁਸੀਂ ਬਾਦਲ ਸਾਹਿਬ ਨੂੰ ਮਿਲੋ, ਤੁਹਾਡੀਆਂ ਸਾਰੀਆਂ ਮੰਗਾਂ ਪੂਰੀ ਹੋ ਜਾਣਗੀਆਂ। ਪਰ ਇਹ ਤਾਂ ਇਕ ਲੋਕਾਂ ਨੂੰ ਤਾਂ ਇਕ ਲੋਕਾਂ ਨੂੰ ਤੁਹਾਡੇ ਕੋਲ ਲੈ ਕੇ ਆਉਣ ਦਾ ਇਕ ਢੰਗ ਹੈ। ਗਰਾਂਟਾਂ ਤਾਂ ਕੇਵਲ ਤੇ ਕੇਵਲ ਪਹਿਲਾਂ ਹੀ ਮਿੱਥੀ ਨੀਤੀ ਮੁਤਾਬਿਕ ਪਿੰਡ ਦੀ ਆਬਾਦੀ ਦੇ ਆਧਾਰ ਤੇ ਥੋੜ੍ਹੀਆਂ ਹੀ ਦਿੱਤੀਆਂ ਜਾ ਰਹੀਆਂ ਹਨ।
ਬਾਦਲ ਸਾਹਿਬ! ਤੁਸੀਂ ਕਲ ਮਿਤੀ 07-06-2016 ਨੂੰ ਆਨੰਦਪੁਰ ਸਾਹਿਬ ਦੀ ਨਾਲ ਲੱਗਦੀ ਧਰਤੀ ਨੂਰਪੁਰ ਬੇਦੀ ਆ ਰਹੇ ਹੋ। ਕੁੱਝ ਗੱਲਾਂ ਦਾ ਜਵਾਬ ਜਨਤਾ ਨੂੰ ਜ਼ਰੂਰ ਦੇਣਾ ਜੀ।

1) ਕੀ ਰੋਪੜ ਹਲਕੇ ਵਿੱਚ ਕੋਈ ਅਜਿਹਾ ਅਕਾਲੀ ਵਰਕ ਨਹੀਂ ਹੈ ਜਿਸਨੂੰ ਵਿਧਾਨ ਸਭਾ, ਐਸ.ਜੀ.ਪੀ.ਸੀ. ਜਾਂ ਪਾਰਲੀਮੈਂਟ ਦਾ ਟਿਕਟ ਦਿੱਤਾ ਜਾ ਸਕੇ ਜਦੋਂ ਕਿ ਇਸ ਇਤਿਹਾਸਕ ਹਲਕੇ ਵਿੱਚ ਮਹਾਨ ਕੁਰਬਾਨੀਆਂ ਵਾਲੇ ਲੋਕ ਜ਼ਿਕਰਯੋਗ ਹਨ।ਧਰਮ ਯੁੱਧ ਮੋਰਚੇ ਦੇ 34 ਸਿੰਘ ਸ਼ਹੀਦਾਂ ਦੀ ਸ਼ਹਾਦਤ ਇਸ ਹਲਕੇ ਦੇ ਲੋਕਾਂ ਨਾਲ ਸਬੰਧਤ ਹੈ। ਪਰ ਫਿਰ ਵੀ ਤੁਸੀਂ ਇਸ ਨੂੰ ਇਸ ਕਾਬਲ ਨਹੀਂ ਮੰਨਦੇ ਕਿ ਤੁਹਾਡੀ ਪਾਰਟੀ ਦਾ ਨੁਮਾਇੰਦਾ ਹੋ ਸਕੇ। ਸਾਰੀ ਕਮਾਂਡ ਬਾਹਰਲੀ ਕੰਪਨੀ ਨੂੰ ਤਿੰਨੇ ਚੱਚਿਆਂ ਨੂੰ ਸੰਭਾਲ ਦਿੱਤੀ ਹੈ।
2) ਇਸ ਹਲਕੇ ਵਿੱਚ ਬਹੁਤ ਸਾਰੀਆਂ ਰੇਤ ਦੀਆਂ ਖੱਡਾਂ ਹਨ ਪਰ ਕਿਸੇ ਲੋਕਲ ਆਦਮੀ ਨੂੰ ਆਪਣੇ ਘਰ ਲਈ ਇਕ ਟਰਾਲੀ ਵੀ ਲੈ ਕੇ ਜਾਣਾ ਨਸੀਬ ਨਹੀਂ ਹੈ। ਪੁਲਿਸ ਤੇ ਸਰਕਾਰ ਦੇ ਵਿਚੋਲੀਏ ਦਿਨ੍ਰਾਤ ਟਿੱਪਰ ਭਰ-ਭਰ ਕੇ ਲੈ ਜਾਂਦੇ ਹਨ। ਕੀ ਇਸ ਇਲਾਕੇ ਦੇ ਖਜ਼ਾਨੇ ਨੂੂੰ ਲੁੱਟਣਾ ਗਲਤ ਨਹੀਂ?
3) ਜਦੋਂ ਤੋਂ ਇਸ ਹਲਕੇ ਦੀ ਵਾਗਡੋਰ ਬਾਹਰਲੇ ਲੋਕਾਂ ਕੋਲ ਆਈ, ਉਦੋਂ ਤੋਂ ਆਨੰਦਪੁਰ ਸਾਹਿਬ ਪਵਿੱਤਰ ਨਗਰ ਬਾਰੇ ਅਕਸਰ ਖੱਬਰਾਂ ਪੜ੍ਹੀਆਂ ਜਾ ਰਹੀਆਂ ਹਨ ਕਿ ਇਹ ਵਾਈਟ ਸਿਟੀ ਚਿੱਟੇ ਨਸ਼ੇ ਕੇਂਦਰ ਬਣਦਾ ਜਾ ਰਿਹਾ ਹੈ, ਐਸਾ ਕਿਉਂ?
4) ਥਾਣਿਆਂ, ਤਹਿਸੀਲਾਂ ਵਿੱਚ ਅੱਤ ਦੀ ਕੁਰਪਸ਼ਨ ਨੂੰ ਸਰਕਾਰੀ ਸ਼ਹਿ ਪ੍ਰਾਪਤ ਹੈ, ਐਸਾ ਕਿਉਂ?
5) ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਸੰਤਾਂ ਤੇ ਗੋਲੀਆਂ ਚਲਣੀਆਂ।
6) ਇਹ ਕਿ ਪਿਛਲੇ 5 ਸਾਲਾਂ ਤੋਂ ਕੋਈ ਨਹੀਂ ਬਣੀ ਅਤੇ ਨਾ ਹੀ ਕੋਈ ਸ਼ਗਨ ਸਕੀਮ ਦਿੱਤੀ ਗਈ ਹੈ। ਉਪਰੋਕਤ ਸਾਰੀਆਂ ਗੱਲਾਂ ਨੂੰ ਸਰਕਾਰ ਅਣਦੇਖੀ ਕਰ ਰਹੀ ਹੈ ਜਦੋਂ ਕਿ ਸਰਕਾਰ ਨੂੰ ਕੀੜੀ ਚੱਲਦੀ ਵੀ ਨਜ਼ਰ ਆ ਰਹੀ ਹੁੰਦੀ ਹੈ।
7) ਹੁਣ ਆਮ ਆਦਮੀ ਪਾਰਟੀ ਦੀ ਕ੍ਰਾਂਤੀਕਾਰੀ ਲਹਿਰ ਵੱਲੋਂ ਆਪ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਤਾਂ ਹੀ ਇਹ ਸਾਰੇ ਮਸਲੇ ਹੱਲ ਹੋ ਸਕਣਗੇ।

print
Share Button
Print Friendly, PDF & Email

Leave a Reply

Your email address will not be published. Required fields are marked *