ਭਦੌੜ ਵਿਖੇ ਮਜਦੂਰ ਦਿਵਸ ਨੂੰ ਸਮਰਪਿਤ ਕਰਵਾਏ ਗਏ ਸਮਾਗਮ

ss1

ਭਦੌੜ ਵਿਖੇ ਮਜਦੂਰ ਦਿਵਸ ਨੂੰ ਸਮਰਪਿਤ ਕਰਵਾਏ ਗਏ ਸਮਾਗਮ

2-5 (3)
ਭਦੌੜ 02 ਮਈ (ਵਿਕਰਾਂਤ ਬਾਂਸਲ) 1 ਮਈ ਮਜਦੂਰ ਦਿਵਸ ਨੂੰ ਸਮਰਪਿਤ ਭਦੌੜ ਦੇ ਵੱਖ ਵੱਖ ਜਗਾ ਮਜਦੂਰ ਜੱਥੇਬੰਦੀਆਂ ਵੱਲੋਂ ਸਮਾਗਮ ਕਰਵਾਏ ਗਏ। ਸਥਾਨਕ ਕੌੜਿਆਂ ਦੀ ਧਰਮਸ਼ਾਲਾ ਪਾਸ ਹੋਏ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਇੱਕਤਰ ਹੋਏ ਮਜਦੂਰਾਂ ਨੂੰ ਕੌਂਸ਼ਲਰ ਪ੍ਰਮਜੀਤ ਸਿੰਘ ਪੰਮਾ, ਰਾਮ ਕੁਮਾਰ, ਕੁਲਵੰਤ ਸਿੰਘ, ਗੁਰਮੇਲ ਸਿੰਘ ਅਤੇ ਕੌਂਸ਼ਲਰ ਹੰਸ ਰਾਜ ਨੇ ਮਜਦੂਰਾਂ ਤੇ ਹੋ ਰਹੇ ਅੱਤਿਆਚਾਰ ਅਤੇ ਮਜਦੂਰ ਸਰਕਾਰ ਵਿਰੋਧੀ ਨੀਤੀਆਂ ਸਬੰਧੀ ਚਾਨਣਾ ਪਾਇਆ ਗਿਆ।
ਇਸ ਤੋਂ ਇਲਾਵਾ ਤਿੰਨ ਕੌਣੀ ਭਦੌੜ ਵਿਖੇ ਸੀ.ਪੀ.ਆਈ, ਐਮ. ਐਲ ਲਿਬਰੇਸ਼ਨ, ਸ਼ਫਾਈ ਸੇਵਕ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਵੱਲੋਂ ਸਾਂਝੇ ਰੂਪ ਵਿੱਚ ਰੈਲੀ ਕਰ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਹਰਮਨਦੀਪ ਸਿੰਘ, ਗੁਰਮੇਲ ਸਰਮਾ, ਸੁਖਦੇਵ ਸਿੰਘ ਭੋਤਨਾ, ਟੀ. ਐਸ. ਯੂ ਦੇ ਗਿਆਨੀ ਸੁਖਦੇਵ ਸਿੰਘ, ਸਾਮ ਲਾਲ, ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *