ਤਹਿਸੀਲ ਕੰਪਲੈਕਸ ਵਿਚ ਗੰਦਗੀ ਦੇ ਢੇਰਾਂ ਤੋਂ ਲੋਕ ਦੁਖੀ

ss1

ਤਹਿਸੀਲ ਕੰਪਲੈਕਸ ਵਿਚ ਗੰਦਗੀ ਦੇ ਢੇਰਾਂ ਤੋਂ ਲੋਕ ਦੁਖੀ

7-10ਤਲਵੰਡੀ ਸਾਬੋ, 6 ਜੂਨ (ਗੁਰਜੰਟ ਸਿੰਘ ਨਥੇਹਾ)-ਸਥਾਨਕ ਕੋਰਟ ਕੰਪਲੈਕਸ ਅੰਦਰ ਸਫਾਈ ਦਾ ਬੁਰਾ ਹਾਲ ਹੋਣ ਕਾਰਨ ਜਿੱਥੇ ਕੰਪਲੈਕਸ ਅੰਦਰ ਕੰਮ ਧੰਦੇ ਆਉਣ ਵਾਲੇ ਵਿਅਕਤੀਆਂ ਨੂੰ ਕੂੜੇ ਦੇ ਢੇਰਾਂ ਉੱਪਰ ਪੈਦਾ ਹੋ ਰਹੇ ਮੱਛਰ ਮੱਖੀ ਕਾਰਨ ਸਥਾਨਕ ਕੰਟੀਨ ਵਿੱਚ ਬੈਠ ਕੇ ਚਾਹ ਪਾਣੀ ਪੀਣਾ ਵੀ ਮੁਹਾਲ ਹੋਇਆ ਪਿਆ ਹੈ।
ਮੌਕੇ ਤੋਂ ਲਈ ਜਾਣਕਾਰੀ ਅਨੁਸਾਰ ਐਸ ਡੀ ਐਮ ਦਫਤਰ ਐਨ ਨਜ਼ਦੀਕ ਪਈਆਂ ਕਿਸ਼ਤੀਆਂ ਕੋਲ ਕੂੜੇ ਦੇ ਵੱਡੇ ਵੱਡੇ ਢੇਰ ਲੱਗੇ ਹੋਏ ਹਨ ਅਤੇ ਐਥੇ ਹੀ ਆਮ ਜਨਤਾ ਵੱਲੋਂ ਬਾਥਰੂਮਾਂ ਵਿੱਚ ਕਰਨ ਵਾਲਾ ਕੰਮ ਨਿਬੇੜਿਆ ਜਾ ਰਿਹਾ ਹੈ ਜਿਸ ਕਾਰਨ ਐਥੋਂ ਦੀ ਲੰਘਣਾ ਵੀ ਔਖਾ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਜਗ੍ਹਾ ਦੇ ਬਿਲਕੁਲ ਨਾਲ ਹੀ ਕੰਟੀਨ ਹੈ ਜਿੱਥੇ ਲੋਕਾਂ ਨੇ ਚਾਹ ਪਾਣੀ ਪੀਣਾ ਅਤੇ ਕੁੱਝ ਖਾਣਾ ਹੁੰਦਾ ਹੈ ਪ੍ਰੰਤੂ ਉੱਥੇ ਵੀ ਲੋਕਾਂ ਨੂੰ ਨੱਕ ਬੰਨ੍ਹ ਕੇ ਬੈਠਣਾ ਪੈਂਦਾ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਕੰਪਲੈਕਸ ਦੀ ਸਫ਼ਾਈ ਸਾਲ ਵਿੱਚ ਸਿਰਫ ਇੱਕ ਵਾਰ ਵਿਸਾਖੀ ਮੌਕੇ ਹੀ ਕੀਤੀ ਜਾਂਦੀ ਹੈ।
ਜਦੋਂ ਇਸ ਸੰਬੰਧੀ ਐਸ ਡੀ ਐਮ ਤਲਵੰਡੀ ਸਾਬੋ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਹਫਤੇ ਤੋਂ ਛੁੱਟੀ ‘ਤੇ ਚਲੇ ਆ ਰਹੇ ਹਨ ਪ੍ਰੰਤੂ ਫਿਰ ਵੀ ਕਾਰਜ ਸਾਧਕ ਅਫਸਰ ਨੂੰ ਆਖ ਕੇ ਉਹ ਕੂੜਾ ਚੁਕਵਾ ਦੇਣਗੇ। ਇਸ ਸੰਬੰਧ ਵਿੱਚ ਸ੍ਰੀ ਸੁਰਿੰਦਰ ਕੁਮਾਰ ਗਰਗ ਕਾਰਜ ਸਾਧਕ ਅਫਸਰ ਤਲਵੰਡੀ ਸਾਬੋ ਨੇ ਕਿਹਾ ਕਿ ਉਂਝ ਤਾਂ ਤਹਿਸੀਲ ਕੰਪਲੈਕਸ ਦੇ ਆਪਣੇ ਸਫ਼ਾਈ ਸੇਵਕ ਹਨ ਪ੍ਰੰਤੂ ਫਿਰ ਵੀ ਜੇਕਰ ਉਹ ਸਾਨੂੰ ਕਹਿਣਗੇ ਤਾਂ ਅਸੀਂ ਆਪਣੇ ਸਫਾਈ ਕਰਮਚਾਰੀ ਭੇਜ ਕੇ ਸਫਾਈ ਕਰਵਾ ਵੀ ਦੇਵਾਂਗੇ।

print
Share Button
Print Friendly, PDF & Email

Leave a Reply

Your email address will not be published. Required fields are marked *