ਕਾਰ ਅਤੇ ਮੋਟਰਸਾਇਕਲ ਵਿਚਕਾਰ ਹੋਈ ਟੱਕਰ ਵਿੱਚ ਲੜਕੀ ਜਖ਼ਮੀ

ss1

ਕਾਰ ਅਤੇ ਮੋਟਰਸਾਇਕਲ ਵਿਚਕਾਰ ਹੋਈ ਟੱਕਰ ਵਿੱਚ ਲੜਕੀ ਜਖ਼ਮੀ
ਗੱਡੀ ਦਾ ਟਾਇਰ ਫੱਟਣ ਕਾਰਨ ਵਾਪਰਿਆ ਹਾਦਸਾ

2-5 (2)
ਭਦੌੜ 02 ਮਈ (ਵਿਕਰਾਂਤ ਬਾਂਸਲ) ਸਥਾਨਕ ਪੰਚਵਟੀ ਕਲੋਨੀ ਬਰਨਾਲਾ ਰੋਡ ਤੇ ਇੱਕ ਕਾਰ ਅਤੇ ਮੋਟਰਸਾਇਕਲ ਸਵਾਰ ਦੇ ਟਕਰਾ ਜਾਣ ਕਾਰਨ ਇੱਕ 11ਕੁ ਸਾਲ ਦੀ ਲੜਕੀ ਦੀ ਲੜਕੀ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਈ ਅਤੇ ਜਿਸ ਨੂੰ ਮੌਕੇ ’ਤੇ ਹੀ ਸਿਵਲ ਹਸਪਤਾਲ ਭਦੌੜ ਲਿਆਂਦਾ ਗਿਆ।
ਜਾਣਕਾਰੀ ਅਨੁਸਾਰ ਇੱਕ ਕਾਰ ਪੀ. ਬੀ 32 ਐਨ 0093 ਜਿਸ ਨੂੰ ਪਿੰਡ ਚੀਮਾ ਦਾ ਇੱਕ ਨੌਜਵਾਨ ਤੇਗਵੀਰ ਸਿੰਘ ਚਲਾ ਰਿਹਾ ਸੀ, ਜੋ ਭਗਤਾ ਭਾਈ ਤੋਂ ਪਿੰਡ ਚੀਮੇ ਨੂੰ ਜਾ ਰਿਹਾ ਸੀ ਅਚਾਨਕ ਭਦੌੜ ਕਲੋਨੀ ਦੇ ਕੋਲ ਆ ਕੇ ਕਾਰ ਦਾ ਟਾਇਰ ਫੱਟ ਜਾਣ ਕਾਰਨ ਕਾਰ ਅੱਗੇ ਜਾ ਰਹੇ ਮੋਟਰਸਾਇਕਲ ਪੀ. ਬੀ. 19 ਜੇ 4856 ਨਾਲ ਜਾ ਟਕਰਾਈ ਜਿਸ ਨੂੰ ਬਲਜੀਤ ਸਿੰਘ ਵਾਸੀ ਸਹਿਣਾ ਚਲਾ ਰਿਹਾ ਸੀ ਅਤੇ ਉਸ ਦੇ ਨਾਲ ਛਿੰਦਰ ਕੌਰ ਤੇ ਉਸ ਦੀ ਲੜਕੀ ਹਰਪ੍ਰੀਤ ਕੌਰ ਬੈਠੀਆਂ ਸਨ। ਇਸ ਹਾਦਸੇ ਵਿੱਚ ਬੱਚੀ ਦੇ ਖੱਬੇ ਪੈਰ ਤੇ ਕਾਫ਼ੀ ਡੂੰਘੀ ਸੱਟ ਲੱਗੀ। ਜਿਸ ਨੂੰ ਭਦੌੜ ਮੁੱਢਲੀ ਸਹਾਇਤਾ ਦੇਣ ਉਪਰੰਤ ਸਿਵਲ ਹਸਪਤਾਲ ਬਰਨਾਲਾ ਰੈਫਰ ਕੀਤਾ ਜਾ ਰਿਹਾ ਸੀ। ਇਸ ਘਟਨਾ ਦਾ ਪਤਾ ਲੱਗਦਿਆਂ ਥਾਣਾ ਭਦੌੜ ਦੇ ਐਸ. ਆਈ ਰਘਵੀਰ ਸਿੰਘ ਮੌਕੇ ਤੇ ਪਹੁੰਚ ਗਏ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *