ਆਰਪੀ ਇੰਟਰਨੈਸ਼ਨਲ ਸਕੂਲ ਵਿਚ ਮਜਦੂਰ ਦਿਵਸ ਤੇ ਸਮਾਗਮ ਕਰਵਾਇਆ

ss1

ਆਰਪੀ ਇੰਟਰਨੈਸ਼ਨਲ ਸਕੂਲ ਵਿਚ ਮਜਦੂਰ ਦਿਵਸ ਤੇ ਸਮਾਗਮ ਕਰਵਾਇਆ

2-5 (1)
ਭਦੌੜ 02 ਮਈ (ਵਿਕਰਾਂਤ ਬਾਂਸਲ) ਆਰਪੀ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਦੇ ਵਿਚ ਚੇਅਰਮੈਨ ਪਵਨ ਕੁਮਾਰ ਧੀਰ, ਜੋਆਇੰਟ ਪ੍ਰਿਸੀਪਲ ਉਰਮਿਲਾ ਧੀਰ ਦੀ ਅਗਵਾਈ ਅਤੇ ਸਿੱਖਿਆ ਡਾਇਰੈਕਟਰ ਰਣਜੀਤ ਸਿੰਘ ਟੱਲੇਵਾਲੀਆਂ ਦੀ ਦੇਖਰੇਖ ਹੇਠ ਸਕੂਲ ਕੰਪਲੈਕਸ ਵਿਚ ਮਜਦੂਰ ਦਿਵਸ ਮਨਾਇਆ ਗਿਆ।ਸਮਾਗਮ ਦੀ ਸ਼ੁਰੂਆਤ ਸਕੂਲੀ ਬੱਚਿਆਂ ਨੇ ਰਾਸ਼ਟਰੀ ਗਾਇਨ ਕਰਕੇ ਕੀਤੀ।ਇਸ ਸਮੇਂ ਪ੍ਰਿਸੀਪਲ ਸੁਮਨ ਬਾਲਾ, ਅਧਿਆਪਕ ਸਤਨਾਮ ਸਿੰਘ, ਦਲਜੀਤ ਕੁਮਾਰ, ਅਜੇ ਕੁਮਾਰ ਨੇ ਆਪਣੇ ਭਾਸ਼ਣ ਰਾਹੀ ਮਜਦੂਰ ਦਿਵਸ ਦੀ ਮਹੱਤਤਾ ਤੇ ਇਤਿਹਾਸ ਬਾਰੇ ਜਾਣੂ ਕਰਵਾਇਆ।

ਮੈਡਮ ਕਿਰਨਜੀਤ ਕੌਰ ਭੋਤਨਾ ਨੇ ਕਿਰਤ ਵਿਸ਼ੇ ਤੇ ਗੀਤ ਦੀ ਪੇਸ਼ਕਾਰੀ ਕੀਤੀ।ਵਿਦਿਆਰਥੀਆਂ ਨੇ ਬੀਰ ਖਾਂ ਦੀ ਅਗਵਾਈ ਹੇਠ ਸਕਿੱਟ, ਭੰਗੜਾ, ਨਾਟਕ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਕੀਤੀ।ਸਮਾਗਮ ਦੇ ਅਖੀਰ ਵਿਚ ਵਿਦਿਆਰਥੀਆਂ ਨੇ ਦੁਨੀਆ ਭਰ ਦੇ ਕਾਮਿਓ ਇਕ ਹੋ ਜਾਓ, ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ, ਮਜਦੂਰ ਦਿਵਸ ਦੇ ਸ਼ਹੀਦਾਂ ਨੂੰ ਲਾਲ ਸਲਾਮ ਆਦਿ ਨਾਅਰੇ ਲਗਾਏ।ਸਟੇਜ ਦਾ ਸੰਚਾਲਨ ਮੈਡਮ ਵੈਸ਼ਾਲੀ ਸ਼ਰਮਾ ਤੇ ਨਿਰਮਲ ਕੌਰ ਨੇ ਬਾਖੂਬੀ ਨਾਲ ਨਿਭਾਇਆ।ਚੇਅਰਮੈਨ ਦਰਸ਼ਨ ਸਿੰਘ ਗਿੱਲ, ਮੈਡਮ ਸ਼ਾਲੂ ਤੋਂ ਇਲਾਵਾ ਸਮੂਹ ਸਕੂਲ ਸਟਾਫ ਹਾਜ਼ਰ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *