ਸ਼੍ਰੀ ਹੇਮਕੁੰਡ ਸਾਹਿਬ ਲੰਗਰ ਅਤੇ ਵੈਲਫੇਅਰ ਕਮੇਟੀ ਵੱਲੋਂ 20ਵਾਂ ਟਰੱਕ ਰਾਸ਼ਨ ਦਾ ਰਵਾਨਾ

ss1

ਸ਼੍ਰੀ ਹੇਮਕੁੰਡ ਸਾਹਿਬ ਲੰਗਰ ਅਤੇ ਵੈਲਫੇਅਰ ਕਮੇਟੀ ਵੱਲੋਂ 20ਵਾਂ ਟਰੱਕ ਰਾਸ਼ਨ ਦਾ ਰਵਾਨਾ

ਬਠਿੰਡਾ 4 ਜੂਨ (ਪਰਵਿੰਦਰਜੀਤ ਸਿੰਘ) : ਪਿਛਲੇ 20 ਸਾਲਾਂ ਤੋਂ ਸ਼੍ਰੀ ਹੇਮਕੁੰਡ ਸਾਹਿਬ ਅਤੇ ਬਦਰੀਨਾਥ ਜੀ ਦੇ ਯਾਤਰੀਆਂ ਲਈ ਰਸਤੇ ਵਿੱਚ ਪਿੰਡ ਗੰਡੋਰਾ ਨੇੜੇ ਪਿੱਪਲਕੋਟੀ ਵਿਖੇ ਪਹਾੜੀ ਇਲਾਕੇ ਵਿੱਚ ਸ਼੍ਰੀ ਹੇਮਕੁੰਡ ਸਾਹਿਬ ਲੰਗਰ ਅਤੇ ਵੈਲਫੇਅਰ ਕਮੇਟੀ ਰਜਿ. ਵੱਲੋਂ ਲਗਾਤਾਰ ਲੰਗਰ ਦੀ ਮੁਫਤ ਸੇਵਾ ਕੀਤੀ ਜਾਂਦੀ ਹੈ। ਇਸ ਸੇਵਾ ਵਿੱਚ ਬਠਿੰਡਾ ਸ਼ਹਿਰ ਦੀਆਂ ਸੰਗਤਾਂ ਵੱਲੋਂ ਕਮੇਟੀ ਦੀ ਦੇਖਰੇਖ ਹੇਠ ਹਰ ਸਾਲ ਇੱਕ ਟਰੱਕ ਲੰਗਰ ਲਈ ਰਵਾਨਾ ਕੀਤਾ ਜਾਂਦਾ ਹੈ। ਕਮੇਟੀ ਦੇ ਪ੍ਰਧਾਨ ਮਹਿੰਦਰ ਸਿੰਘ ਸੋਹਲ ਸਾਬਕਾ ਕੌਂਸਲਰ ਦੀ ਦੇਖਰੇਖ ਹੇਠ ਅੱਜ ਲੰਗਰ ਦੇ ਰਾਸ਼ਨ ਦਾ 20ਵਾਂ ਟਰੱਕ ਐਸਪੀ ਸਿਟੀ ਸ਼੍ਰੀ ਦੇਸਰਾਜ ਜੀ, ਕੌਂਸਲਰ ਹਰਪਾਲ ਸਿੰਘ ਢਿੱਲੋਂ ਵੱਲੋਂ ਝੰਡੀ ਦੇਕੇ ਰਵਾਨਾ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਜੰਟ ਸਿੰਘ ਗਿੱਲ, ਮਨਮੋਹਨ ਸਿੰਘ ਸੰਧੂ, ਯੂਥ ਆਗੂ ਗੁਰਪ੍ਰੀਤ ਸਿੰਘ, ਜੀਵਨ ਕੁਮਾਰ, ਹਰਜਸ ਸਿੰਘ ਖਜਾਨਚੀ, ਪ੍ਰੇਮ ਚੰਦ ਗੁਪਤਾ, ਗਮਦੂਰ ਸਿੰਘ ਰੋਮਾਣਾ, ਹਰਜਿੰਦਰ ਸਿੰਘ ਰੋਮਾਣਾ, ਸਵਰਨ ਸਿੰਘ ਢਿੱਲੋਂ ਸੈਕਟਰੀ, ਨਰਿੰਦਰਪਾਲ ਸਿੰਘ ਤੇਜਾ, ਹਰਵਿੰਦਰ ਸਿੰਘ ਖੰਨਾ, ਸਤਜੀਤ ਸਿੰਘ ਖਾਲਸਾ, ਰੂਪ ਸਿੰਘ, ਚੰਦਰਸ਼ੇਖਰ ਸ਼ਰਮਾ, ਜਰਨੈਲ ਸਿੰਘ, ਰਮਨਜੀਤ ਸਿੰਘ ਸਿਰਸਾ, ਦਰਬਾਰਾ ਸਿੰਘ ਕੁਰੁੰਗਾਵਾਲੀ ਤੋਂ ਇਲਾਵਾ ਸੀਨੀਅਰ ਸੀਟੀਜ਼ਨ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਸੁਖਮੰਦਰ ਸਿੰਘ ਸੰਧੂ, ਗੁਰਦਾਸ ਸਿੰਘ, ਹਰਚਰਨ ਸਿੰਘ ਬਾਹੀਆ, ਰਣਜੀਤ ਸਿੰਘ ਢੱਡੇ, ਨਰੇਸ਼ ਮਿੱਤਲ, ਜਸਪਾਲ ਸਿੰਘ ਖਾਨਾ, ਕਰਮ ਸਿੰਘ ਢਿੱਲੋਂ, ਬਲਵਿੰਦਰ ਸਿੰਘ ਗਿੱਲ ਅਤੇ ਰਾਜ ਟੈਂਟ ਵਾਲੇ ਹਾਜਰ ਸਨ। ਰਾਸ਼ਨ ਦੇ ਟਰੱਕ ਨੂੰ ਰਵਾਨਾ ਕਰਨ ਉਪਰੰਤ ਹਾਜਰੀਨ ਨਾਲ ਗੱਲ ਕਰਦਿਆਂ ਐਸਪੀ ਸਿਟੀ ਸ਼੍ਰੀ ਦੇਸਰਾਜ ਨੇ ਕਿਹਾ ਕਿ ਲੰਗਰ ਦੀ ਸੇਵਾ ਬਹੁਤ ਮਹਾਨ ਸੇਵਾ ਹੈ ਜੋ ਕਿ ਮਨੁੱਖਤਾ ਦੇ ਭਲੇ ਲਈ ਹੈ। ਸਾਨੂੰ ਸਭ ਨੂੰ ਇਸ ਵਿੱਚ ਵੱਧ ਚੜ੍ਹ੍ਹਕੇ ਹਿੱਸਾ ਪਾਉਣਾ ਚਾਹੀਦਾ ਹੈ। ਉਹਨਾਂ ਸੰਸਥਾ ਵੱਲੋਂ ਇਸ ਉੱਚੇ, ਸੁੱਚੇ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ।

print
Share Button
Print Friendly, PDF & Email

Leave a Reply

Your email address will not be published. Required fields are marked *