ਸ਼੍ਰੋਮਣੀ ਕਮੇਟੀ ਨੇ ਲਾਈ ਮੀਡੀਆ ‘ਤੇ ਪਾਬੰਦੀ

ss1

ਸ਼੍ਰੋਮਣੀ ਕਮੇਟੀ ਨੇ ਲਾਈ ਮੀਡੀਆ ‘ਤੇ ਪਾਬੰਦੀ

ਅੰਮ੍ਰਿਤਸਰ: ਅਪ੍ਰੇਸ਼ਨ ਬਲ਼ੂ ਸਟਾਰ ਦੀ ਬਰਸੀ ਮੌਕੇ ਸ਼੍ਰੋਮਣੀ ਕਮੇਟੀ ਨੇ 6 ਜੂਨ ਨੂੰ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਮੀਡੀਆ ਦੇ ਦਾਖਲੇ ਉੱਤੇ ਪਾਬੰਦੀ ਲਾ ਦਿੱਤੀ ਹੈ। ਇਸ ਸਬੰਧੀ ਸ੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਬਕਾਇਦਾ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਇਸ ਸਬੰਧੀ ਚਿੱਠੀ ਵੀ ਲਿਖੀ ਹੈ।

ਯਾਦ ਰਹੇ ਕਿ ਹਰ ਸਾਲ 6 ਜੂਨ ਨੂੰ ਅਪ੍ਰੇਸ਼ਨ ਬਲ਼ੂ ਸਟਾਰ ਦੀ ਬਰਸੀ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਮਨਾਈ ਜਾਂਦੀ ਹੈ। ਸਮਾਗਮ ਦੀ ਸਮਾਪਤੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਸੰਬੋਧਨ ਨਾਲ ਹੁੰਦੀ ਹੈ।

ਚਿੱਠੀ ਵਿੱਚ ਮੁੱਖ ਸਕੱਤਰ ਨੇ ਲਿਖਿਆ ਹੈ ਕਿ ਇਸ ਦਿਨ ਪਰਿਕਰਮਾ ਵਿੱਚ ਮੀਡੀਆ ਦੇ ਆਉਣ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਇਸ ਕਰਕੇ ਇਸ ਦਿਨ ਮੀਡੀਆ ਦੇ ਪਰਿਕਰਮਾ ਵਿੱਚ ਆਉਣ ਉੱਤੇ ਪਾਬੰਦੀ ਹੋਵੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *