ਸੁਲਤਾਨ ਉਲ ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆਂ ਪੰਜਾਬੀ ਕੌਮ ਦਾ ਮਾਣ ਸਨ-ਕਮਾਲਪੁਰ

ss1

ਸੁਲਤਾਨ ਉਲ ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆਂ ਪੰਜਾਬੀ ਕੌਮ ਦਾ ਮਾਣ ਸਨ-ਕਮਾਲਪੁਰ

5-36 (3)

ਦਿੜ੍ਹਬਾ ਮੰਡੀ,ਕੌਹਰੀਆਂ ,04 ਜੂਨ ( ਰਣਯੋਧ ਸੰਧੂ,ਰਣ ਚੱਠਾ)- ਨੇੜਲੇ ਪਿੰਡ ਤਰੰਜੀਖੇੜਾ ਵਿਖੇ ਸੁਲਤਾਨ ਉਲ ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ ਵਲੋਂ ਸਿੱਖ ਕੌਮ ਦੇ ਮਹਾਨ ਜਰਨੈਲ ਨਵਾਬ ਜੱਸਾ ਸਿੰਘ ਦਾ ਜਨਮ ਦਿਨ ਬੜੀ ਧੂਮ ਧਾਮ ਨਾਲ ਮਨਾਇਆ ਗਿਆ । ਇਸ ਸਮੇਂ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ਅਕਾਲੀ ਦਲ ( ਬਾਦਲ) ਦੇ ਜਿਲਾ ਪ੍ਰਧਾਨ ਜਥੇਦਾਰ ਤੇਜਾ ਸਿੰਘ ਕਮਾਲਪੁਰ ਨੇ ਬੋਲਦਿਆ ਕਿਹਾ ਕਿ ਪੰਜਾਬੀ ਕੌਮ ਯੋਧਿਆ,ਸੂਰਬੀਰਾਂ ,ਬਹਾਦਰਾ ਦੀ ਕੌਮ ਹੈ । ਪੰਜਾਬੀ ਕੌਮ ਨੂੰ ਮੁਗਲ ਸਾਸਕਾ ਦੇ ਜੁਲਮ ਤੋਂ ਨਿਜਾਤ ਦਿਵਾਉਣ ਲਈ ਸਾਡੇ ਯੋਧਿਆ ਨੇ ਵੱਡੀ ਘਾਲਣਾ ਘਾਲੀ ਹੈ । ਨਵਾਬ ਜੱਸਾ ਸਿੰਘ ਆਹਲੂਵਾਲੀਆਂ ਸਾਡੀ ਕੌਮ ਦੇ ਮਹਾਨ ਜਰਨੈਲ ਸਨ । ਉਹਨਾਂ ਕਲੱਬ ਨੂੰ ਪੰਜਾਹ ਹਜਾਰ ਰੁਪਏ ਗ੍ਰਾਂਟ ਦੇਣ ਦਾ ਐਲਾਨ ਕਰਦਿਆਂ ਸਮੁੱਚੇ ਆਹੁਦੇਦਾਰਾਂ ਦੀ ਸਲਾਘਾ ਕੀਤੀ ।ਇਸ ਸਮੇਂ ਪ੍ਰਧਾਨ ਗੁਰਮੇਲ ਸਿੰਘ ਆਹਲੂਵਾਲਅਿਾਂ ਨੇ ਆਏ ਹੋਏ ਮਹਿਮਾਨਾ ਨੂੰ ਸਿਰਉਪੇ ਪਾ ਕੇ ਸਨਮਾਨਿੱਤ ਕੀਤਾ । ਇਸ ਸਮੇਂ ਖਜਾਨਚੀ ਜਸਵੀਰ ਸਿੰਘ ,ਮੇਵਾ ਸਿੰਘ,ਹਰਪ੍ਰੀਤ ਸਿੰਘ,ਮੀਤ ਪ੍ਰਧਾਨ ਮਨਪ੍ਰੀਤ ਸਿੰਘ ,ਜਸਵਿੰਦਰ ਸਿੰਘ,ਕੁਲਜੀਤ ਸਿੰਘ ਪੱਪਨੀ ਦੋਲੇਵਾਲ,ਬਲਾਕ ਸੰਮਤੀ ਮੈਂਬਰ ਮੋਤੀ ਸਿੰਘ,ਮਹੰਤ ਨਿੱਕੂ ਦਾਸ ਲੁਧਿਆਣਾ,ਜਸਪ੍ਰੀਤ ਸਿੰਘ ,ਕਰਮਿੰਦਰ ਸਿੰਘ ਟੋਨੀ ਪ੍ਰਧਾਨ ਟਰੱਕ ਯੂਨੀਅਨ ਸੁਨਾਮ,ਵੈਦ ਗੀਤਾ ਨੰਦ ਗਿਰ ਜੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ । ਇਸ ਸਮੇਂ ਰਾਗੀ ਬਲਬੀਰ ਸਿੰਘ,ਗੁਰਵਿੰਦਰ ਸਿੰਘ,ਅਜੈਬ ਸਿੰਘ ਨੇ ਵੀਰ ਰਸ ਵਾਰਾਂ ਗਾ ਕੇ ਪ੍ਰੋਗਰਾਮ ਚੋ ਰੰਗ ਭਰਿਆ ।ਸਟੇਜ ਸੰਚਾਲਨ ਜਗਤਾਰ ਸਿੰਘ ਨੇ ਕੀਤਾ ।

print
Share Button
Print Friendly, PDF & Email

Leave a Reply

Your email address will not be published. Required fields are marked *