ਸ੍ਰੋਮਣੀ ਸੇਵਕ ਸਭਾ ਦਮਦਮੀ ਟਕਸਾਲ ਨੇ ਪਿੰਡ ਵਾੜਾਸ਼ੇਰ ਸਿੰਘ ਵਿਖੇ ਕੀਤੀ ਸਿੱਖ ਸੰਗਤਾਂ ਨਾਲ਼ ਮੀਟਿੰਗ

ss1

ਸ੍ਰੋਮਣੀ ਸੇਵਕ ਸਭਾ ਦਮਦਮੀ ਟਕਸਾਲ ਨੇ ਪਿੰਡ ਵਾੜਾਸ਼ੇਰ ਸਿੰਘ ਵਿਖੇ ਕੀਤੀ ਸਿੱਖ ਸੰਗਤਾਂ ਨਾਲ਼ ਮੀਟਿੰਗ

5-12 (1)ਅਮਰਕੋਟ, 4 ਜੂਨ (ਬਲਜੀਤ ਸਿੰਘ ਅਮਰਕੋਟ): ਸ੍ਰੋਮਣੀ ਸੇਵਕ ਸਭਾ ਦਮਦਮੀ ਟਕਸਾਲ ਦੇ ਸੇਵਾਦਾਰ ਬਾਬਾ ਸੱਜਨ ਸਿੰਘ ਨੇ ਪਿੰਡ ਵਾੜਾਸ਼ੇਰ ਸਿੰਘ ਵਿਖੇ ਸਿੱਖ ਜੱਥੇਬੰਦੀ ਨਾਲ ਮੀਟਿੰਗ ਕੀਤੀ। ਇਸ ਮੌਕੇ ਮੀਟਿੰਗ ਨੂੰ ਸੰਬੋਦਨ ਕਰਦੇ ਹੋਏ ਉਨ੍ਹਾ ਕਿਹਾ ਕਿ ਆਏ ਦਿੰਨੀ ਅੱਖਬਾਰ ਵਿੱਚ ਛੱਪਦੀਆ ਧਾਰਮਿੱਕ ਫੋਟਵਾ ਦੀ ਬੇਅਦਬੀ ਅਕਸਰ ਹੀ ਵੇਖੀ ਜਾਂਦੀ ਹੈ। ਉਨ੍ਹਾ ਨੇ ਲੋਕਾ ਨੂੰ ਅਪੀਲ ਕੀਤੀ ਕੇ ਜੇ ਕੋਈ ਵੀ ਐਸੀ ਧਾਰਮਿਕ ਫੋਟੌ ਵੇਖਦਾ ਹੈ ਤਾ ਉਹ ਉਸ ਨੂੰ ਕਿਸੇ ਐਸੀ ਜਗ੍ਹਾ ਤੇ ਰੱਖ ਦੇਵੇ ਜਿੱਥੇ ਉਸ ਦੀ ਬੇਅਦਬੀ ਨਾ ਹੋਵੇ। ਇਸ ਮੌਕੇ ਉਨ੍ਹਾ ਕਿਹਾ ਕਿ ਸੰਤ ਢੰਡਰੀਆ ਵਾਲੇ ਤੇ ਹੋਏ ਹਮਲੇ ਦੀ ਅਸੀ ਸੱਖਤ ਸ਼ਬਦਾ ਵਿੱਚ ਨਖੇਦੀ ਕਰਦੇ ਹਾ ਅਤੇ ਅਸੀ ਸੰਤ ਢੰਡਰੀਆ ਵਾਲੇ ਨੂੰ ਅਤੇ ਦਮਦਮੀ ਟਕਸਾਲ ਦੇ ਮੁੱਖੀ ਨੂੰ ਅਪੀਲ ਕਰਦੇ ਹਾ ਕੇ ਇਹ ਸੱਬਕੁੱਝ ਭੁਲਾਕੇ ਇਕ ਮੁੱਠ ਹੋਣ ਤਾ ਜੋ ਸਿੱਖ ਧਰਮ ਵਿਚ ਕੋਈ ਦਰਾਰ ਨਾ ਪਵੇ। ਉਨ੍ਹਾ ਕਿਹਾ ਕਿ ਸਿੱਖ ਆਗੂਆ ਦੀ ਅਪਸੀ ਲੜਾਈ ਨਾਲ ਪੂਰੇ ਸਿੱਖ ਧਰਮ ਦੇ ਲੋਕਾ ਵਿਚ ਕਾਫੀ ਰੋਸ ਹੈ। ਇਸ ਮੌਕੇ ਬਾਬਾ ਗੁਰਭੇਜ ਸਿੰਘ ਧਾਰੀਵਾਲ, ਸਤਪਾਲ ਸਿੰਘ ਅਲਗੋ ਖੁਰਦ, ਸਤਨਾਮ ਸਿੰਘ, ਨਰਿੰਦਰ ਸਿੰਘ, ਬਾਬਾ ਗਰਦੇਵ ਸਿੰਘ, ਡਾ ਨਛਿੱਤਰ ਸਿੰਘ, ਗੁਰਸੇਵਕ ਸਿੰਘ ਫੋਜੀ, ਅਮਰਜੀਤ ਸਿੰਘ, ਗੁਰਮੀਤ ਸਿੰਘ ਆਦ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *