ਕੈਪਟਨ ਅਮਰਿੰਦਰ ਸਿੰਘ ਪੰਜਾਬੀਆ ਦੀ ਬਣ ਗਏ ਹਨ ਪਹਿਲੀ ਪਸੰਦ- ਬਾਵਾ

ss1

ਕੈਪਟਨ ਅਮਰਿੰਦਰ ਸਿੰਘ ਪੰਜਾਬੀਆ ਦੀ ਬਣ ਗਏ ਹਨ ਪਹਿਲੀ ਪਸੰਦ- ਬਾਵਾ
ਨੋਕ ਦਾ ਡੋਰ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਲੁਧਿਆਣਾ-(ਪ੍ਰੀਤੀ ਸ਼ਰਮਾ) ਨੋਕ ਦਾ ਡੋਰ ਮੁਹਿੰਮ ਦੇ ਰਾਹੀਂ ਵਿਧਾਨ ਸਭਾ ਖੇਤਰ ਆਤਮ ਨਗਰ ਦੇ ਹਰ ਬੂਹੇ ਤੇ ਦਸਤਕ ਦੇਣ ਦੀ ਰੂਪਰੇਖਾ ਸੀਨੀਅਰ ਕਾਂਗਰਸੀ ਲੀਡਰ ਕ੍ਰਿਸ਼ਨ ਕੁਮਾਰ ਬਾਵਾ ਸਾਬਕਾ ਪ੍ਰਧਾਨ ਜ਼ਿਲਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਨੇ ਤਿਆਰ ਕੀਤੀ, ਜੋ ਪਿਛਲੇ 7 ਸਾਲਾਂ ਤੋਂ ਖੇਤਰ ਵਿਚ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਕੰਮ ਕਰ ਰਹੇ ਹਨ।ਇੱਥੇ ਇਹ ਗੱਲ ਵੀ ਜਿਕਰਯੋਗ ਹੈ ਕਿ ਇਸ ਮੁਹਿੰਮ ਦੀ ਸ਼ੁਰੂਆਤ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਕੀਤੀ। ਇਸ ਮੌਕੇ ਉਹਨਾਂ ਦੇ ਨਾਲ ਬਲਾਕ ਪ੍ਰਧਾਨ ਰਜਿੰਦਰ ਸਿੰਘ ਬਾਜਵਾ, ਅੰਮ੍ਰਿਤਪਾਲ ਸਿੰਘ ਕਲਸੀ ਉਪ ਪ੍ਰਧਾਨ, ਵਾਰਡ 70 ਦੇ ਪ੍ਰਧਾਨ ਜਗਦੀਪ ਸਿੰਘ ਲੋਟੇ, ਵਾਰਡ ਪ੍ਰਧਾਨ 68 ਇਕਬਾਲ ਸਿੰਘ ਰਿਐਤ, ਉਪ ਪ੍ਰਧਾਨ ਕਾਂਗਰਸ ਲੁਧਿਆਣਾ ਭੂਪਿੰਦਰ ਸਿੰਘ ਕ੍ਰਿਸਟਲ, ਯਸ਼ਪਾਲ ਸ਼ਰਮਾ, ਲਖਵਿੰਦਰ ਸਿੰਘ ਲਾਲੀ, ਹਰਚੰਦ ਸਿੰਘ ਧੀਰ, ਉਪ ਪ੍ਰਧਾਨ ਪਾਲ ਸਿੰਘ ਮਠਾੜੂ ਆਦਿ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ। ਬਾਵਾ ਨੇ ਦੱਸਿਆ ਕਿ ਮੁਹਿੰਮ ਦੇ ਤਹਿਤ ਜੋ ਇਲਾਕੇ ਭਰ ਵਿਚ ਪਰਚੇ ਵੰਡੇ ਜਾ ਰਹੇ ਹਨ, ਉਸ ਵਿਚ ਪਿਛਲੇ 65 ਸਾਲਾਂ ਦੇ ਦੌਰਾਨ ਕਾਂਗਰਸ ਦੀ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦਾ ਮੁੱਖ ਤੌਰ ਤੇ ਜ਼ਿਕਰ ਕੀਤਾ ਗਿਆ।

ਭਾਖੜਾ ਡੈਮ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸਵਰਗੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਅਤੇ ਸਵਰਗੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਹੀ ਦੇਣ ਹਨ।ਗੁਰੂ ਗੋਬਿੰਦ ਸਿੰਘ ਮਾਰਗ ਸਵਰਗੀ ਗਿਆਨੀ ਜੈਲ ਸਿੰਘ ਅਤੇ ਪੰਜਾਬ ਵਿਚ ਅਮਨ ਸ਼ਾਂਤੀ ਬਰਕਰਾਰ ਰੱਖਣ ਦੇ ਨਾਲ ਹੀ ਸੂਬੇ ਨੂੰ ਤਰੱਕੀ ਦੇ ਰਾਹ ਤੇ ਅੱਗੇ ਲੈ ਜਾਣਾ ਵੀ ਸਵਰਗੀ ਬੇਅੰਤ ਸਿੰਘ ਦੀ ਦੇਣ ਹੈ। ਕਿਸਾਨਾਂ ਦੇ ਲਈ ਪਾਣੀਆਂ ਦੇ ਮਾਮਲੇ ਵਿਚ ਜਬਰਦਸਤ ਫੈਸਲਾ ਲੈਣ ਅਤੇ ਪੰਜਾਬ ਨੂੰ ਨਸ਼ਾ ਮੁਕਤ ਅਤੇ ਭ੍ਰਿਸ਼ਟਾਚਾਰ ਮੁਕਤ ਬਨਾਉਣ ਲਈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ। ਬਾਵਾ ਨੇ ਕਿਹਾ ਕਿ ਸੱਤਾਧਾਰੀ ਅਕਾਲੀ ਦਲ ਦੇ ਕੋਲ ਇਸ ਸਮੇਂ ਕੋਈ ਅਜਿਹਾ ਮੁੱਦਾ ਨਹੀਂ ਹੈ, ਜਿਸ ਦੇ ਅਧਾਰ ਤੇ ਉਹ ਲੋਕਾਂ ਦੇ ਵਿਚ ਜਾ ਕੇ ਵੋਟਾਂ ਮੰਗ ਸਕਣ।ਅਕਾਲੀਆਂ ਦੇ ਕੋਲ ਤਾਂ ਸਿਰਫ ਪੈਸਾ, ਨਸ਼ੇ ਅਤੇ ਧੱਕੇਸ਼ਾਹੀ ਵਾਲੀ ਵੋਟ ਰਾਜਨੀਤੀ ਰਹਿ ਗਈ ਹੈ। ਉਹਨਾਂ ਕਿਹਾ ਕਿ ਅਕਾਲੀ ਭਾਜਪਾ ਲੀਡਰ ਤਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਵੋਟਾਂ ਇਕੱਠੀਆਂ ਕਰਦੇ ਹਨ ਜੋ ਸਾਡੇ ਗੌਰਵਮਈ ਸੰਵਿਧਾਨ ਨੂੰ ਕਲੰਕਿਤ ਕਰ ਰਹੇ ਹਨ। ਬਾਵਾ ਨੇ ਦਾਅਵਾ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬੀਆ ਦੀ ਪਹਿਲੀ ਪਸੰਦ ਬਣ ਗਏ ਹਨ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਦੂਰ ਦ੍ਰਿਸ਼ਟੀ ਵਾਲੀ ਸੋਚ ਵਾਲੇ ਲੀਡਰ ਹਨ, ਜਿਨਾਂ ਦੇ ਮਨ ਵਿਚ ਕਿਸਾਨ, ਵਪਾਰੀ, ਕਾਰਖਾਨੇਦਾਰ, ਮਜਦੂਰ , ਮੁਲਾਜ਼ਮ, ਦੁਕਾਨਦਾਰ ਅਤੇ ਨੌਜਵਾਨਾਂ ਦੇ ਲਈ ਕਈ ਤਰਾਂ ਦੀਆਂ ਯੋਜਨਾਵਾਂ ਹਨ। ਇਸ ਮੌਕੇ ਸੁਸ਼ੀਲ ਕੁਮਾਰ ਸ਼ੀਲਾ,ਅਵਤਾਰ ਸਿੰਘ ਘੜਿਆਲ,ਰੇਸ਼ਮ ਸਿੰਘ ਸੱਗੂ, ਨਰੇਸ਼ ਸ਼ਰਮਾ, ਤਰਸੇਮ ਜਸੂਜਾ, ਬੀ ਪੀ ਉੱਪਲ, ਹਰਪ੍ਰੀਤ ਸਿੰਘ ਪੈਂਜਾ, ਪਵਨਦੀਪ ਸਿੰਘ ਕਲਸੀ, ਜੁਗਿੰਦਰ ਰਾਣਾ, ਸੁਖਵਿੰਦਰ ਸਿੰਘ, ਬਾਬੂ ਰਾਮ ਸ਼ਰਮਾ, ਸੁਖਵਿੰਦਰ ਸਿੰਘ ਬਿਰਦੀ, ਸਤਨਾਮ ਸਿੰਘ ਰੰਧਾਵਾ, ਰਣਜੀਤ ਸਿੰਘ, ਬਲਜਿੰਦਰ ਸਿੰਘ ਆਦਿ ਹਾਜਿਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *