ਸਿਗਰੇਟ ਦੀ ਡੱਬੀ ਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫੋਟੋ ਲਗਾਕੇ ਸ਼ੋਸ਼ਲ ਮੀਡੀਆ ਤੇ ਪਾਈ

ss1

ਸਿਗਰੇਟ ਦੀ ਡੱਬੀ ਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫੋਟੋ ਲਗਾਕੇ ਸ਼ੋਸ਼ਲ ਮੀਡੀਆ ਤੇ ਪਾਈ

ਜੰਡਿਆਲਾ ਗੁਰੂ 11 ਸਤੰਬਰ ਵਰਿੰਦਰ ਸਿੰਘ :- ਆਏ ਦਿਨ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕੋਈ ਨਾ ਕੋਈ ਸ਼ਰਾਰਤੀ ਅਨਸਰਾਂ ਵਲੋਂ ਹਰਕਤ ਕੀਤੀ ਜਾਂਦੀ ਹੈ ਅਤੇ ਇਸ ਵਾਰ ਹਿੰਦੂ ਸਿੱਖ ਏਕਤਾ ਦੇ ਸਾਂਝੇ ਸਤਿਕਾਰਯੋਗ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫੋਟੋ ਨਾਲ ਸ਼ੋਸ਼ਲ ਮੀਡੀਆ ਤੇ ਸ਼ਰਾਰਤ ਕੀਤੀ ਗਈ ਹੈ । ਕੱਬਾ ਚਮਾਰ ਨਾਮ ਦੀ ਫੇਸਬੁੱਕ ਆਈ ਡੀ ਤੋਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਤੋਂ ਇਲਾਵਾ ਹੋਰ ਵੀ ਸਿੱਖ ਗੁਰੂਆਂ ਦੀਆਂ ਅਪਮਾਨਜਨਕ ਫੋਟੋਆਂ ਪਾਈਆਂ ਗਈਆਂ ਹਨ ਜਿਸ ਨਾਲ ਸਿੱਖ ਹਿਰਦਿਆਂ ਨੂੰ ਵਲੂੰਧਰ ਦੀ ਕੋਸ਼ਿਸ਼ ਕੀਤੀ ਗਈ ਹੈ । ਬਾਬਾ ਦੀਪ ਸਿੰਘ ਜੀ ਦੀ ਫੋਟੋ ਨੂੰ ਕੰਪਿਉਟਰ ਰਾਹੀਂ ਇਕ ਸਿਗਰੇਟ ਦੀ ਡੱਬੀ ਉਪਰ ਲਗਾਇਆ ਗਿਆ ਹੈ ਅਤੇ ਨਾਲ ਹੀ ਲਿਖਿਆ ਗਿਆ ਹੈ ਕਿ “ਸਿਗਰੇਟ ਪੀਣ ਨਾਲ ਅਜਿਹੇ ਬੱਚੇ ਪੈਦਾ ਹੁੰਦੇ ਹਨ” । ਸਿੱਖ ਹਿਰਦਿਆਂ ਦੇ ਨਾਲ ਨਾਲ ਇਸ ਵਾਰ ਹਿੰਦੂ ਭਾਵਨਾਵਾਂ ਨੂੰ ਵੀ ਕਾਫੀ ਠੇਸ ਪਹੁੰਚੀ ਹੈ ਕਿਉਂਕਿ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਅੰਮ੍ਰਿਤਸਰ ਦੇ ਅਸਥਾਨ ਤੇ ਸਿੱਖਾਂ ਦੇ ਨਾਲ ਨਾਲ ਹਿੰਦੂ ਵੀਰ ਵੀ ਲੱਖਾਂ ਦੀ ਗਿਣਤੀ ਵਿੱਚ ਆਪਣੀਆਂ ਮੰਨ ਦੀਆਂ ਮੁਰਾਦਾ ਪੂਰੀਆਂ ਕਰਨ ਲਈ ਜਾਂਦੇ ਹਨ ।

print
Share Button
Print Friendly, PDF & Email

Leave a Reply

Your email address will not be published. Required fields are marked *