ਫ਼ਿਲਮ ‘ਕਿਸਮਤ’ ਦੇ ਟਰੇਲਰ ਦੀ ਧਮਾਲ ਜਾਰੀ, ਦਰਸ਼ਕਾਂ ‘ਚ ਫ਼ਿਲਮ ਦੇਖਣ ਲਈ ਸਿਰੇ ਦੀ ਉਤਸੁਕਤਾ

ss1

ਫ਼ਿਲਮ ‘ਕਿਸਮਤ’ ਦੇ ਟਰੇਲਰ ਦੀ ਧਮਾਲ ਜਾਰੀ, ਦਰਸ਼ਕਾਂ ‘ਚ ਫ਼ਿਲਮ ਦੇਖਣ ਲਈ ਸਿਰੇ ਦੀ ਉਤਸੁਕਤਾ

ਚੰਡੀਗੜ੍ਹ 10 ਸਤੰਬਰ ( ਹਰਜਿੰਦਰ ਸਿੰਘ )– ਪੰਜਾਬੀ ਗਾਇਕ ਤੇ ਸਟਾਰ ਨਾਇਕ ਐਮੀ ਵਿਰਕ ‘ਤੇ ਅਦਾਕਾਰਾ ਸਰਗੁਣ ਮਹਿਤਾ ਦੀ 21 ਸਤੰਬਰ ਨੂੰ ਵਰਲਡ ਵਾਈਡ ਰਿਲੀਜ਼ ਹੋਣ ਜਾ ਰਹੀ ਫ਼ਿਲਮ ‘ਕਿਸਮਤ’ ਇਨੀਂ ਦਿਨੀ ਕਾਫੀ ਚਰਚਾ ‘ਚ ਹੈ। ਬੀਤੇ ਦਿਨੀਂ 30 ਅਗਸਤ ਨੂੰ ਯੂ-ਟਿਊਬ ਤੇ ਰਿਲੀਜ਼ ਹੋਏ ਫ਼ਿਲਮ ਟਰੇਲਰ ਨੂੰ ਵੀ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ ਅਤੇ ਫ਼ਿਲਮ ਦੇਖਣ ਲਈ ਦਰਸ਼ਕਾਂ ‘ਚ ਬੇਹੱਦ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ।ਦੱਸ ਦਈਏ ਕਿ ਐਮੀ ਵਿਰਕ ਤੇ ਸਰਗੁਣ ਮਹਿਤਾ ‘ਅੰਗਰੇਜ਼’ ਅਤੇ ਫਿਰ ਇਕ ਗੀਤ ‘ਕਿਸਮਤ’ ‘ਚ ਇੱਕਠੇ ਕੰਮ ਕਰ ਚੁੱਕੇ ਹਨ ਅਤੇ ਜੋੜੀ ਦੇ ਰੂਪ ‘ਚ ਉਹਨਾਂ ਦੀ ਇਹ ਪਹਿਲੀ ਫ਼ਿਲਮ ਹੋਵੇਗੀ।ਹੁਣ ਲੰਬੇ ਵਕਫੇ ਮਗਰੋਂ ਐਮੀ ਵਿਰਕ ਤੇ ਸਰਗੁਣ ਮਹਿਤਾ ਇਕੋ ਸਕਰੀਨ ‘ਤੇ ਫਿਰ ਨਜ਼ਰ ਆਉਣਗੇ, ਜਿਨ੍ਹਾਂ ਨੂੰ ਦੇਖਣ ਲਈ ਦਰਸ਼ਕ ਵੀ ਬੇਹੱਦ ਉਤਾਵਲੇ ਨਜ਼ਰ ਆ ਰਹੇ ਹਨ।ਇਸ ਫਿਲਮ ਵਿਚ ਉਹ ਸਭ ਹੈ, ਜੋ ਕਿਸੇ ਫਿਲਮ ਦੀ ਕਾਮਯਾਬੀ ਲਈ ਲੋੜੀਂਦਾ ਹੁੰਦਾ ਹੈ। ਇੱਕ ਨਵਾਂ ਵਿਸ਼ਾ, ਰੁਮਾਂਟਿਕ ਲਵ ਸਟੋਰੀ, ਅਦਾਕਾਰੀ, ਨਿਰਦੇਸ਼ਨ, ਪ੍ਰਚਾਰ ਤੇ ਹੋਰ ਸਭ ਕੁਝ।ਫ਼ਿਲਮ ਦੇ ਨਿਰਦੇਸ਼ਕ ਜਗਦੀਪ ਸਿੱਧੂ ਹਨ ਜਿਨਾਂ ਨੇ ਪਹਿਲਾਂ ਇੱਕ ਸਫਲ ਲੇਖਕ ਵਜੋਂ ਆਪਣੀ ਪਹਿਚਾਣ ਬਣਾਈ, ਹੁਣ ਉਹ ਬਤੌਰ ਨਿਰਦੇਸ਼ਕ ਇਸ ਫ਼ਿਲਮ ਨਾਲ ਆਪਣੇ ਸਫਰ ਨੂੰ ਨਵਾਂt ਮੋੜ ਦੇਣ ਜਾ ਰਹੇ ਹਨ। ਇਹ ਫ਼ਿਲਮ ਲਿਖੀ ਵੀ ਉਹਨਾਂ ਦੀ ਹੀ ਹੈ ਅਤੇ ਡਾਇਰੈਕਟ ਵੀ ਉਹਨਾਂ ਨੇ ਆਪ ਹੀ ਕੀਤੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *