ਸੁਸ਼ਮਿਤਾ ਨੇ 19 ਸਾਲਾਂ ਬਾਅਦ ਵੀ ਸਾਬਤ ਕੀਤਾ ਓਲਡ ਇਜ਼ ਗੋਲਡ

ss1

ਸੁਸ਼ਮਿਤਾ ਨੇ 19 ਸਾਲਾਂ ਬਾਅਦ ਵੀ ਸਾਬਤ ਕੀਤਾ ਓਲਡ ਇਜ਼ ਗੋਲਡ

ਹਾਲ ਹੀ ‘ਚ ਬਾਲੀਵੁੱਡ ਦੀ ਬੈਲੀ ਡਾਂਸਰ ਨੌਰਾ ਫਤੇਹੀ, ਜੌਨ ਅਬ੍ਰਾਹਮ ਦੀ ਫ਼ਿਲਮ ‘ਸਤਿਆਮੇਵ ਜਯਤੇ’ ‘ਚ ‘ਦਿਲਬਰ’ ਗਾਣੇ ‘ਤੇ ਡਾਂਸ ਕਰ ਕਾਫੀ ਸੁਰਖੀਆਂ ‘ਚ ਰਹੀ ਹੈ। ਇਹ ਗਾਣਾ ਸਾਲ ਦੇ ਸਭ ਤੋਂ ਵੱਧ ਵਾਰ ਸੁਣਿਆ ਜਾਣ ਵਾਲਾ ਗਾਣਾ ਬਣ ਗਿਆ ਹੈ। ਜਿਸ ‘ਚ ਨੌਰਾ ਨੇ ਆਪਣੇ ਬੈਲੇ ਡਾਂਸ ਮੂਵਜ਼ ਨਾਲ ਸਭ ਦੀਆਂ ਤਾਰੀਫਾਂ ਹਾਸਲ ਕੀਤੀਆਂ ਹਨ। ਪਰ ਇਸ ਗਾਣੇ ‘ਤੇ ਪਹਿਲੀ ਵਾਰ ਡਾਂਸ ਕਰਨ ਵਾਲੀ ਬ੍ਰਹਿਮੰਡ ਸੁੰਦਰੀ ਨੇ ਓਲਡ ਇਜ਼ ਗੋਲਡ ਵਾਲੇ ਸਿਧਾਂਤ ਨੂੰ ਸੱਚ ਸਾਬਤ ਕਰ ਦਿੱਤਾ ਹੈ।

ਨੌਰਾ ਦਾ ਡਾਂਸ ਜਿੱਥੇ ਫੈਨਸ ਨੂੰ ਪਸੰਦ ਆਇਆ ਉਥੇ ਹੀ ਸੁਸ਼ਮਿਤਾ ਸੇਨ ਨੂੰ ਵੀ ਇਸ ਗਾਣੇ ‘ਤੇ ਨੌਰਾ ਦਾ ਡਾਂਸ ਖੂਬ ਪਸੰਦ ਆਇਆ। ਇਸ ਬਾਰੇ ਜਦੋਂ ਸੁਸ਼ ਨੂੰ ਲੈਕਮੇ ਫੈਸ਼ਨ ਵੀਕ ‘ਚ ਪੁੱਛਿਆ ਤਾਂ ਉਸ ਨੇ ਨੌਰਾ ਦਾ ਖੂਬ ਤਾਰੀਫ ਕੀਤੀ। ਨਾਲ ਹੀ ਗਾਣੇ ਦੀਆਂ ਪਹਿਲਾਂ ਕੁਝ ਲਾਈਨਾਂ ਨੂੰ ਆਪਣੀ ਪਸੰਦੀਦਾ ਵੀ ਕਿਹਾ।

ਪਰ ਹੁਣ ਸੁਸ਼ਮਿਤਾ ਨੇ ਇਸ ਰੀਮਿਕਸ ਗਾਣੇ ‘ਤੇ ਆਪ ਡਾਂਸ ਕਰ ਸਭ ਨੂੰ ਹੈਰਾਨ ਕਰ ਦਿੱਤਾ ਹੈ। ਸੁਸ਼ ਨੇ ਆਪਣੇ ਡਾਂਸ ਦੀ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਹੋਏ ਲਿਖੀਆ, ‘ਦਿਲਬਰ ਹਮੇਸ਼ਾ ਤੋਂ ਹੀ ਖਾਸ ਰਿਹਾ ਸੀ, ਬੀਤੀ ਰਾਤ ਇਸ ਵੀਡੀਓ ਨੂੰ ਸ਼ੂਟ ਕਰਨ ਦਾ ਮੇਰੇ ਦੋਸਤ ਸ਼੍ਰੀਜਯਾ ‘ਤੇ ਧਿਆਨ ਦੇਣਾ ਨਾ ਭੁਲਣਾ। ਫਰਹਾ ਖ਼ਾਨ ਕੁੰਦਰਾ ਮੈਂ ਤੁਹਾਨੂੰ ਵੀ ਬਹੁਤ ਮਿਸ ਕੀਤਾ’। ਇਸ ਓਰੀਜਨਲ ਗਾਣੇ ਨੂੰ ਫਰਹਾ ਨੇ ਹੀ ਕੋਰਿਓਗ੍ਰਾਫ ਕੀਤਾ ਸੀ।

ਉਂਝ ਇਸ ਗਾਣੇ ‘ਤੇ ਡਾਂਸ ਕਰ 42 ਸਾਲਾਂ ਸੁਸ਼ਮੀਤਾ ਨੇ ਇੱਕ ਵਾਰ ਫੇਰ ਸਾਬਤ ਕਰ ਦਿੱਤਾ ਹੈ ਕਿ ਬਾਲੀਵੁੱਡ ਦੀ ਅਸਲ ‘ਦਿਲਬਰ ਗਰਲ’ ਤਾਂ ਉਹੀ ਹੈ। ਪਿਛਲ਼ੇ ਦਿਨੀਂ ਖ਼ਬਰਾਂ ਸੀ ਕਿ ਸੁਸ਼ ਜਲਦੀ ਹੀ ਫ਼ਿਲਮਾਂ ‘ਚ ਕਮਬੈਕ ਕਰ ਰਹੀ ਹੈ ਅਤੇ ਉਹ ਆਪਣੀ ਆਉਣ ਵਾਲੀ ਫ਼ਿਲਮ ਦੀ ਤਿਆਰੀਆਂ ਸ਼ੁਰੂ ਕਰ ਚੁੱਕੀ ਹੈ ਜਿਸ ‘ਚ ਉਹ ਪੁਲਿਸ ਅਫਸਰ ਦਾ ਰੋਲ ਕਰਦੀ ਨਜ਼ਰ ਆਵੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *