ਤਿੜਕਦੇ ਰਿਸ਼ਤੇ

ss1

ਤਿੜਕਦੇ ਰਿਸ਼ਤੇ

ਅੱਜ ਦੇ ਸਮੇ ਵਿੱਚ ਪ੍ਰੀਵਾਰਕ ਰਿਸ਼ਤਿਆ ਨੂੰ ਤਿੜਕਣ ਤੋ ਬਚਾਉਣਾ ਕਿਸੇ ਵੱਡੀ ਚਣੌਤੀ ਤੋ ਘੱਟ ਨਹੀ।ਅਤੇ ਅੱਜ ਦੇ ਦੌਰ ਵਿੱਚ ਤੁਸੀ ਕੋਈ ਐਸਾ ਇਨਸਾਨ ਨਹੀ ਦੇਖਿਆ ਹੋਣਾ ਜਿਹੜਾ ਇਸ ਚਣੌਤੀ ਨੂੰ ਬਿਨਾ ਕਬੂਲੇ ਤੇ ਬਿਨਾ ਕੁਰਬਾਨੀ ਕਰੇ ਆਪਣੇ ਪ੍ਰੀਵਾਰਕ ਰਿਸ਼ਤੇ ਨੂੰ ਬਚਾ ਸਕਿਆ ਹੋਵੇ।ਭਵੇ ਉਹ ਰਿਸ਼ਤਾ ਪਤੀ,ਪਤਨੀ,ਮਾਂ ਬੇਟਾ,ਨੂੰਹ,ਸੱਸ,ਨਨਾਣ,ਭਰਜਾਈ ਤੇ ਸਕੇ ਭਰਾਵਾਂ ਦਾ ਕਿਉ ਨਾ ਹੋਵੇ।ਜੇਕਰ ਚੁੰਹਦੇ ਹੋ ਆਪਣੇ ਪ੍ਰੀਵਾਰਕ ਰਿਸਤੇ ਨੂੰ ਤਿੜਕਣ ਤੋ ਬਚਾਉਣਾ ਤਾਂ ਚਣੌਤੀਆ ਨੂੰ ਕਬੂਲਣਾ ਹੀ ਪੈਦਾ ਹੈ ਜੀ।ਮੇਰੇ ਹਿਸਾਬ ਨਾਲ ਸਭ ਤੋ ਪਹਿਲਾਂ ਪ੍ਰੀਵਾਰ ਵਿੱਚ ਇੱਕ ਸੂਝਵਾਨ ਮਾਂ ਦਾ ਹੋਣਾ ਬਹੁਤ ਜਰੂਰੀ ਹੈ।ਜਿਹੜੀ ਸਮੇ,ਸਮੇ ਆਪਣੇ ਪ੍ਰੀਵਾਰ ਦੀ ਦਿਸ਼ਾ ਨਿਰਦੇਸ਼ ਬਣ ਆਪਣੇ ਬੱਚਿਆ ਨੂੰ ਸਯੁੰਕਤ ਪ੍ਰੀਵਾਰ ਦੀ ਪ੍ਰੀਭਾਸ਼ਾ ਸਮਝਾ ਸਕੇ ਤੇ ਚਣੌਤੀਆ ਅਤੇ ਕੁਰਬਾਨੀ ਜਿਹੇ ਸਬਦਾ ਨੂੰ ਕਬੂਲਣ ਦੀ ਸਮਰੱਥਾ ਰੱਖਦੀ ਹੋਵੇ।ਇਥੇ ਮੈਂ ਇਹੀ ਕਹਾਂਗੀ ਕਿ ਜੇਕਰ ਪ੍ਰੀਵਾਰ ਨੂੰ ਜੋੜ ਕੇ ਰੱਖਣਾ ਚਹੁੰਦੇ ਹੋ ਤਾਂ ਮਾਂ ਦੇ ਨਾਲ,ਨਾਲ ਆਉਣ ਵਾਲੀਆ ਨਵੀਆ ਪੀੜੀਆ ਵੀ ਜਾਣੀ ਨੂੰਹਾ ਵੀ ਆਪਣਾ ਬਣਦਾ ਕਰਤੱਵ ,ਫਰਜ ,ਸੇਵਾ ਬੋਲਣ ਚੱਲਣ ਦਾ ਤੌਰ ਤਰੀਕਾ ਸਹੀ ਰੱਖਣ ਤਾਂ ਕਿ ਪ੍ਰੀਵਾਰਕ ਰਿਸ਼ਤਿਆ ਨੂੰ ਤਿੜਕਣ ਤੋ ਬਚਾਇਆ ਜਾ ਸਕੇ।ਅਤੇ ਸਮਾਜ ਵਿੱਚ ਤੁਹਾਡੇ ਪ੍ਰੀਵਾਰ ਦਾ ਨਾਮ ਪੂਰੇ ਮਾਣ ਨਾਲ ਜਾਣਿਆ ਜਾਦਾਂ ਹੋਵੇ।

ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ
94786 58384

print
Share Button
Print Friendly, PDF & Email

Leave a Reply

Your email address will not be published. Required fields are marked *