” ਤਲਾਕ ”

ss1

” ਤਲਾਕ ”

ਸੰਤੋਂ ਨੇ ਆਪਣੇ ਮੁੰਡੇ ਦਾ ਵਿਆਹ ਛੋਟੀ ਉਮਰੇ ਹੀ ਕਰ ਦਿੱਤਾ ਕਿਉਂਕਿ ਉਹ ਆਪ ਵੀ ਬੀਮਾਰ ਹੀ ਰਹਿੰਦੀ ਸੀ ਨਾ ਹੀ ਹੁਣ ਜਿਆਦਾ ਕੰਮ ਹੁੰਦਾ ਸੀ । ਸੋਚਿਆ ਸੀ ਮੇਰੇ ਨਾਲ ਘਰ ਦੇ ਕੰਮ ਵਿੱਚ ਹੱਥ ਵੰਡਾਓਗੀ । ਉਸਨੇ ਨੂੰਹ ਦਾ ਸੁਖ ਨਹੀਂ ਦੇਖਿਆ ।  ਵਿਆਹ ਤੋਂ ਥੋੜ੍ਹਾ ਚਿਰ ਬਆਦ ਹੀ ਅਕਾਲ ਚਲਾਣਾ ਕਰ ਗਈ । ਹੁਣ ਘਰ ਦੀ ਸਾਰੀ ਜਿੰਮੇਵਾਰੀ ਕਰਮ ਦੇ ਸਿਰ ਪੈ ਗਈ ਸੀ ਜੋ ਕਿ ਘਰੋਂ ਦੂਰ ਰਹਿ ਕੇ ਸਰਕਾਰੀ ਨੌਕਰੀ ਕਰਦਾ ਸੀ ।ਹੁਣ ਘਰ ਵਿੱਚ ਉਸਦੀ ਛੋਟੀ ਭੈਣ ਅਤੇ ਉਸਦੀ ਪਤਨੀ ਭੋਲੀ ਹੀ ਰਹਿ ਰਹੀਆਂ ਸੀ । ਕੁਝ ਟਾਈਮ ਵਧੀਆ ਨਿਕਲਿਆ ਪਰ ਉਸ ਤੋਂ  ਬਾਆਦ ਰਾਣੀ ਉੱਪਰ ਅੱਤਿਆਚਾਰ ਦੀ ਹੱਦ ਵਧੀ ਗਈ ਅਤੇ ਸਕੂਲ ਜਾਣ ਤੋ ਵੀ ਬੰਦ ਕਰ ਦਿੱਤਾ ਸੀ । ਇਸ ਗੱਲ ਦਾ ਕਰਮ ਨੂੰ ਕੋਈ ਪਤਾ ਨਹੀਂ ਸੀ ।

ਇਕ ਦਿਨ ਡਿਊਟੀ ਜਾ ਰਿਹਾ ਸੀ ਸਕੂਲ ਵਿੱਚੋਂ ਮਾਸਟਰ ਦਾ ਫੋਨ ਆਇਆ ਕਿਉ ਵੀ ਕਰਮ ਸਿੰਅ ਰਾਣੀ ਡੇੜ ਮਹੀਨੇ ਤੋ ਸਕੂਲ ਨਹੀਂ ਆ ਰਹੀ ਇਹ ਗੱਲ ਸੁਣ ਦੀ ਸਾਰ ਉਸਦਾ ਰੰਗ ਬਦਲ ਗਿਆ । ਉਸੇ ਟਾਈਮ ਘਰ ਨੂੰ ਵਾਪਸ ਆਇਆ ਗੇਟ ਖੜਕਾਇਆ ਭੋਲੀ ਨੇ ਗੇਟ ਖੋਲਿਆ ਕਰਮ ਨੂੰ ਦੇਖਿਆ ਹੀ ਉਸਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਰਾਣੀ ਕਿੱਥੇ ਹੈ,? ਹੁਣ ਉਸ ਕੋਲ ਕੋਈ ਜਵਾਬ ਨਹੀ ਸੀ । ਆਪਣੇ ਵੀਰ ਦੀ ਅਵਾਜ਼ ਸੁਣ ਕੇ ਰਾਣੀ ਅੰਦਰੋਂ ਭੁੱਬਾਂ ਮਾਰਦੀ ਹੋਈ ਆਈ ਆਪਣੇ ਵੀਰ ਦੇ ਗਲ ਲੱਗਕੇ ਸਾਰੀ ਆਪਣੇ ਦਰਦਾਂ ਕਹਾਣੀ ਬਿਆਨ ਕਰ ਦਿੱਤੀ ਕਹਾਣੀ ਸੁਣਕੇ ਕਿਹਾ ਜਿਹੜੀ ਵੱਡੀ ਭਰਜਾਈ ਵਿੱਚ ਮਾਂ ਦੀ ਤਮੰਨਾ ਨਾ ਹੋਵੇ ਉਹਨਾਂ ਨਾਲ ਬੇਰੁਖ਼ੀ ਜਿੰਦਗੀ ਵਿਤਾਉਂਣ ਦਾ ਕੀ ਫਾਈਦਾ ਉਸੇ ਟਾਈਮ ਤਲਾਕ ਦੇ ਦਿੱਤਾ ।ਹੁਣ ਸੋਚ ਰਿਹਾ ਸੀ ਕੀ ਇਹ ਭਰਜਾਈ ਸੀ ਜਾਂ ਮਤਰੇਈ ਮਾਂ। ਭੋਲੀ ਆਪਣੀਆਂਂ ਪਾਣੀ ਭਰੀਆਂ ਅੱਖਾਂ ਨਾਲ ਕੀਤੀ ਗਲਤੀ ਮਹਿਸੂਸ ਕਰਦੀ ਹੋੋੋਈ ਪਛਤਾ ਰਹੀ  ਸੀ।

ਹਾਕਮ ਸਿੰਘ ਮੀਤ ਬੌਂਦਲੀ 
” ਮੰਡੀ ਗੋਬਿੰਦਗੜ੍ਹ ”
print
Share Button
Print Friendly, PDF & Email

Leave a Reply

Your email address will not be published. Required fields are marked *