ਅੰਧਾਧੁਨ” ਨਾਲ ਦਰਸ਼ਕਾਂ ਦਾ ਦਿਲ ਜਿੱਤਣ ਨੂੰਤਿਆਰ ਹੈ ਸ਼੍ਰੀਰਾਮ ਰਾਘਵਨ

ss1

ਅੰਧਾਧੁਨ” ਨਾਲ ਦਰਸ਼ਕਾਂ ਦਾ ਦਿਲ ਜਿੱਤਣ ਨੂੰਤਿਆਰ ਹੈ ਸ਼੍ਰੀਰਾਮ ਰਾਘਵਨ

‘ਅੰਧਾਧੁਨ’ ਦੇ ਨਿਰਦੇਸ਼ਕ ਸ਼੍ਰੀਰਾਮ ਰਾਘਵਨ ਦਿਲਚਸਪ ‘ਮਰਡਰ ਮਿਸਟਰੀ’ ਵਰਗੀਆਂ ਫਿਲਮਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪ੍ਰਸਿੱਧ ਹੈ।ਨਿਰਦੇਸ਼ਕ ਦੀ ਪਿਛਲੀ ਫਿਲਮ ‘ਬਦਲਾਪੁਰ’ ਇਕ ਇੰਟੈਂਸ ‘ਮਰਡਰ ਮਿਸਟਰੀ’ ‘ਤੇ ਆਧਾਰਿਤ ਸੀ, ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ।ਸ਼੍ਰੀਰਾਮ ਰਘਵਨ ਆਪਣੀ ਅਗਲੀ ਫਿਲਮ ‘ਅੰਧਾਧੁਨ’ ਨਾਲ ਜਨਤਾ ਦਾ ਦਿਲ ਜਿੱਤਣ ਨੂੰ ਤਿਆਰ ਹੈ। ਆਯੁਸ਼ਮਾਨ ਖੁਰਾਣਾ ‘ਅੰਧਾਧੁਨ’ ਵੀ ਇਕ ਦਿਲਚਸਪ ਮਾਰਡਰ ਗੁੱਥੀ ਦੇਆਲੇ-ਦੁਆਲੇ ਘੁੰਮਦੀ ਨਜ਼ਰ ਆਵੇਗੀ, ਜਿਸ ‘ਚ ਆਯੁਸ਼ਮਾਨ ਖੁਰਾਣਾ ਇਕ ਅੰਨ੍ਹੇ ਪਿਆਨੋ ਵਾਦਕ ਦੀ ਭੂਮਿਕਾ ਨਿਭਾ ਰਹੇ ਹਨ।

ਇਕ ਤੋਂ ਬਾਅਦ ਇਕ ਰਿਲੀਜ਼ ਹੋਏ ਮਜ਼ੇਦਾਰ ਪੋਸਟਰਨੇ ਸ਼੍ਰੀਰਾਮ ਰਾਘਵਨ ਦੀ ਅਗਲੀ ਥ੍ਰਿਲਰ ਦੇ ਪ੍ਰਤੀਦਰਸ਼ਕਾਂ ਦੀ ਉਤਸ਼ਾਹ ਵਧਾ ਦਿੱਤਾ ਹੈ।ਉਥੇ ਹੀ ਫਿਲਮਦੇ ਟਰੇਲਰ ਮੁੱਖ ਕਲਾਕਾਰ ਦੁਆਰਾ ਸਲਮਾਨ ਖਾਨ ਦੇਗੇਮ ਸ਼ੋਅ ‘ਦਸ ਕਾ ਦਮ’ ‘ਤੇ ਲਾਂਚ ਕੀਤਾ ਗਿਆ ਸੀ ਅਤੇ ਫਿਲਮ ਦੇ ਦਿਲਚਸਪ ਟਰੇਲਰ ਨੂੰ ਵੀ ਦਰਸ਼ਕਾਂ ਤੋਂ ਜ਼ਬਰਦਸਤ ਪ੍ਰਤੀਕਿਰਿਆ ਮਿਲ ਰਹੀ ਹੈ। ਬਾਲੀਵੁੱਡ ਦੀਆਂ ਕਈ ਫਿਲਮਾਂ ‘ਚ ਆਪਣਾ ਹੁਨਰ ਦਿਖਾ ਚੁੱਕੇ ਆਯੁਸ਼ਮਾਨ ਖੁਰਾਣਾ ਆਪਣੀ ਅਗਲੀ ਫਿਲਮ ‘ਅੰਧਾਧੁਨ’ ਨਾਲ ਨਿਦੇਰਸ਼ਕ ਸ਼੍ਰੀਰਾਮ ਰਾਘਵਨ ਨਾਲ ਪਹਿਲੀ ਵਰ ਸਹਿਯੋਗ ਕਰ ਰਹੇ ਹਨ। ‘ਅੰਧਾਧੁਨ’ ‘ਚਇਕ ਅੰਨ੍ਹੇ ਪਿਆਨੋ ਕਲਾਕਾਰ ਤੇ ਉਸ ਦੀ ਪ੍ਰੇਮ ਕਹਾਣੀ ਦੇਖਣ ਨੂੰ ਮਿਲੇਗੀ ਪਰ ਉਸ ਦਾ ਜੀਵਨ ਉਸ ਸਮੇਂ ਉਥਲ ਪੁੱਥਲ ਹੋ ਜਾਂਦਾ ਹੈ ਜਦੋਂ ਉਹ ਦੁੱਖਾਂ ‘ਚ ਫਸ ਜਾਂਦਾ ਹੈ। ‘ਅੰਧਾਧਨ’ ‘ਚ ਅਦਾਕਾਰਾ ਤੱਬੂ ਮੁੱਖ ਭੂਮਿਕਾ ‘ਚ ਨਜ਼ਰ ਆਵੇਗੀ। ਇਸ ਫਿਲਮ ‘ਚ ਰਾਧਿਕਾ ਆਪਟੇਵੀ ਸ਼ਾਮਲ ਹੈ, ਜੋ ਹਾਲ ਹੀ ‘ਚ ਆਪਣੇ ਕੰਮ ਲਈਸਰਾਹਨਾ ਦਾ ਪਾਤਰ ਬਣੀ ਹੋਈ ਹੈ। ਉਥੇ ਹੀ ‘ਬਦਲਾਪੁਰ’ ਤੋਂ ਬਾਅਦ ਰਾਧਿਕਾ ਦੂਜੀ ਵਾਰ ਨਿਰਦੇਸ਼ਕ ਸ਼੍ਰੀਰਾਮ ਰਾਘਵਨ ਨਾਲ ਕੰਮ ਕਰਦੇ ਹੋਏ ਨਜ਼ਰ ਆਵੇਗੀ। ਦੱਸ ਦੇਈਏ ਕਿ ਇਹ ਫਿਲਮ 5 ਅਕਤੂਬਰ 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ

ਗੁਰਭਿੰਦਰ ਸਿੰਘ ਗੁਰੀ

99157-27311

print
Share Button
Print Friendly, PDF & Email

Leave a Reply

Your email address will not be published. Required fields are marked *