ਫ਼ਿਲਮ ‘ਕਿਸਮਤ’ ਦਾ ਗੀਤ’ ਪਸੰਦ ਜੱਟ ਦੀ’ ਬਣਿਆ ਦਰਸ਼ਕਾਂ ਦੀ ਪਸੰਦ

ss1

ਫ਼ਿਲਮ ‘ਕਿਸਮਤ’ ਦਾ ਗੀਤ’ ਪਸੰਦ ਜੱਟ ਦੀ’ ਬਣਿਆ ਦਰਸ਼ਕਾਂ ਦੀ ਪਸੰਦ

ਸਮਾਣਾ 7 ਸਤੰਬਰ (ਪੱਤਰ ਪ੍ਰੇਰਕ ) – 21 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ ‘ਕਿਸਮਤ’ ਦਾ ਦੂਸਰਾ ਗੀਤ ‘ਪਸੰਦ ਜੱਟ ਦੀ’ ਫ਼ਿਲਮ ਦੇ ਅਦਾਕਾਰ ਐਮੀ ਵਿਰਕ ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕਾ ਹੈ। ਸਪੀਡ ਰਿਕਾਰਡਸ ਦੇ ਯੂ-ਟਿਊਬ ਚੈਨਲ ਤੇ ਰਿਲੀਜ਼ ਇਸ ਗੀਤ ‘ਚ ਐਮੀ ਵਿਰਕ ਤੇ ਸਰਗੁਣ ਮਹਿਤਾ ਇੱਕ ਪੱਬ ‘ਚ ਇਕੱਠੇ ਭੰਗੜਾ ਪਾਉਂਦੇ ਨਜ਼ਰ ਆ ਰਿਹੇ ਹਨ।’ਪਸੰਦ ਜੱਟ ਦੀ’ ਗੀਤ ਨੂੰ ਸਰੋਤਿਆਂ ਵਲੋਂ ਬੇਹੱਦ ਹੀ ਪਸੰਦ ਕੀਤਾ ਜਾ ਰਿਹਾ ਹੈ।ਸੁੱਖੀ ਮਿਊਜ਼ਿਕਲ ਡਾਕਟਰਜ਼ ਦੀਆਂ ਮਿਊਜ਼ਿਕ ਧੁੰਨਾਂ ਨਾਲ ਸਜੇ ਇਸ ਗੀਤ ਦੇ ਬੋਲਾਂ ਨੂੰ ਗੀਤਕਾਰ ਜਾਨੀ ਵਲੋਂ ਲਿਖੇ ਗਏ ਹਨ। ਦੱਸਣਯੋਗ ਹੈ ਕਿ ‘ਨਿੱਕਾ ਜ਼ੈਲਦਾਰ’ ਅਤੇ ‘ਹਰਜੀਤਾ’ ਸਮੇਤ ਕਈ ਹਿੱਟ ਫ਼ਿਲਮਾਂ ਲਿਖ ਚੁੱਕੇ ਜਗਦੀਪ ਸਿੱਧੂ ਦੀ ਬਤੌਰ ਨਿਰਦੇਸ਼ਕ ਇਹ ਪਹਿਲੀ ਫ਼ਿਲਮ ਹੋਵੇਗੀ

print
Share Button
Print Friendly, PDF & Email