ਤੁਹਾਡਾ ਨਜ਼ਰੀਆ ਹੀ ਹੈ ਤੁਹਾਡੀ ਜ਼ਿੰਦਗੀ

ss1

ਤੁਹਾਡਾ ਨਜ਼ਰੀਆ ਹੀ ਹੈ ਤੁਹਾਡੀ ਜ਼ਿੰਦਗੀ

ਹਰ ਸਮੇਂ ਮਨੁੱਖ ਦੇ ਦਿਲ ਤੇ ਦਿਮਾਗ ਵਿੱਚ ਕੁਝ ਚੱਲਦਾ ਰਹਿੰਦਾ ਹੈ । ਇਹ ਹੀ ਉਸ ਦੀ ਸੋਚ ਹੈ ਅਤੇ ਇਹ ਸਕਾਰਾਤਮਿਕ ਅਤੇ ਨਕਾਰਾਤਮਿਕ ਦੋਵੇਂ ਹੁੰਦੀਆਂ ਹਨ । ਇਸੇ ਸੋਚ ਤੋਂ ਅੱਗੇ ਜਾ ਕੇ ਤੁਹਾਡਾ ਨਜ਼ਰੀਆ ਬਣਦਾ ਹੈ । ਤੁਸੀਂ ਇਸ ਜੀਵਨ ਨੂੰ ਜਾਂ ਕਿਸੇ ਵੀ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ , ਭਾਵ ਉਸ ਨੂੰ ਕਿਸ ਤਰ੍ਹਾਂ ਸੋਚਦੇ ਹੋ। ਇਸ ਨੂੰ ਨਜ਼ਰੀਆ ਕਹਿੰਦੇ ਹਨ ਅਤੇ ਨਜ਼ਰੀਆ ਸਾਡੀ ਸੋਚ ਦੀ ਉਪਜ ਹੈ । ਜੇਕਰ ਤੁਹਾਡੀ ਸੋਚ ਵਿੱਚ ਹਰ ਵਕਤ ਕਿਸੇ ਲਈ ਚੰਗੇ ਅਤੇ ਸਕਾਰਾਤਮਕ ਭਾਵ ਚੱਲਣਗੇ ਤਾਂ ਤੁਹਾਡਾ  ਨਜ਼ਰੀਆ ਅਤੇ ਸੁਭਾਅ ਉਸ ਪ੍ਰਤੀ ਹਮੇਸ਼ਾ ਚੰਗਾ ਹੀ ਬਣਿਆ ਰਹੇਗਾ।
ਸਾਡੇ ਨਜ਼ਰੀਏ ਦਾ ਸਭ ਤੋਂ ਵੱਡਾ ਅਸਰ ਸਾਡੀ ਆਪਣੀ ਜ਼ਿੰਦਗੀ ਤੇ  ਹੈ । ਸਾਡੀ ਸੋਚ ਸਾਡੀ ਮਹਿਸੂਸ ਸ਼ਕਤੀ ਨੂੰ ਪ੍ਰਭਾਵਿਤ ਕਰਦੀ ਹੈ । ਸਕਾਰਾਤਮਿਕ ਅਤੇ ਚੰਗੀ ਸੋਚ ਨਾਲ ਅਸੀਂ ਖੁਦ ਨੂੰ ਵਧੇਰੇ ਪਾਜ਼ਿਟਿਵ ਮਹਿਸੂਸ ਕਰ ਖੁਸ਼ੀਆਂ ਅਤੇ ਖੇੜੇ ਭਰਿਆ ਜੀਵਨ ਜੀਅ ਸਕਦੇ ਹਾਂ । ਫਿਰ ਚਾਹੇ ਬਾਹਰ ਤੁਹਾਡੀ ਦੁਨੀਆ ਜਾਂ ਸਮਾਜ ਵਿੱਚ ਕਿਸੇ ਤਰ੍ਹਾਂ ਦੀ ਵੀ ਨਕਾਰਾਤਮਿਕਤਾ ਕਿਉਂ ਨਾ ਹੋਵੇ ਤੁਸੀਂ ਸਿਰਫ਼ ਆਪਣੇ ਨਜ਼ਰੀਏ ਨੂੰ ਬਦਲ  ਆਪਣੀ ਜ਼ਿੰਦਗੀ ਨੂੰ ਇੱਕ ਵਧੀਆ ਢੰਗ ਨਾਲ ਚੀਨ ਵਿੱਚ ਸਹਾਇਕ ਹੋ।

ਕਿਰਨਪ੍ਰੀਤ ਕੌਰ

print
Share Button
Print Friendly, PDF & Email

Leave a Reply

Your email address will not be published. Required fields are marked *