ਸਮਝ  (ਮਿੰਨੀ ਕਹਾਣੀ)

ss1

ਸਮਝ  (ਮਿੰਨੀ ਕਹਾਣੀ)

ਕਮਲ ਅਤੇ ਜਸ਼ਨ ਦੋਵੇਂ ਇਕੱਠੇ ਚੌਥੀ ਜਮਾਤ ਵਿੱਚ ਪੜ੍ਹਦੇ ਸਨ । ਇੱਕੋ ਮੁਹੱਲੇ ‘ਚ ਘਰ ਹੋਣ ਕਰਕੇ ੳੁਹ ਅਕਸਰ ਹੀ ਸ਼ਾਮ ਵੇਲ਼ੇ ਇੱਕ ਦੂਜੇ ਦੇ ਘਰ ਖੇਡਣ ਚਲੇ ਜਾਂਦੇ ਸਨ ।
ਪਰ ਕਮਲ ਦੇ ਪਿਤਾ ਨੂੰ ਦੋਵਾਂ ਦੀ ਦੋਸਤੀ ਬਹੁਤ ਚੁਭਦੀ ਸੀ ।
ਇੱਕ ਦਿਨ ੳੁਹ ਕਮਲ ਨੂੰ ਤਾੜਦੇ ਹੋਏ ਕਹਿਣ ਲੱਗਿਆ,   ” ਕਮਲ਼ !! ਤੈਨੂੰ ਕਿੰਨੀ ਵਾਰ ਕਿਹਾ ਵੀ ਕਾਲ਼ੂ ਦੇ ਮੁੰਡੇ ਨਾਲ਼ ਨਾ ਰਲ਼ਿਅਾ ਕਰ , ਜੇ ਤੂੰ ਮੁੜ ਕੇ ਖੇਡਿਆ ਓਹਦੇ ਨਾਲ਼ , ਫੇਰ ਮੈਥੋਂ ਬੁਰਾ ਕੋਈ ਨੀਂ , ਸਮਝ ਗਿਅੈਂ ”
ਦੋਵਾਂ ਦੀ ਤਕਰਾਰ  ਸੁਣ ਕੇ ਕੋਲ਼ ਖੜ੍ਹੀ ਕਮਲ ਦੀ ਮਾਂ ਬੋਲੀ  ,
”  ਕਾਹਤੋਂ ਅੈਵੀਂ ਘੂਰੀ ਜਾਂਨੇ ਓ !!  ਜਵਾਕਾਂ ‘ਚ ਕੀ ਫਰਕ ਹੁੰਦੈ ?  ਤੁਹਾਨੂੰ ਵੀ ਪਤੈ ਨਹੀਂ ਕਦੋਂ  ਸਮਝ ਅਾੳੂ , ‘ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ “
ਮਾਸਟਰ ਸੁਖਵਿੰਦਰ ਦਾਨਗੜ੍ਹ
94171 80205
print
Share Button
Print Friendly, PDF & Email

Leave a Reply

Your email address will not be published. Required fields are marked *