ਰਿਚਮੰਡ ਹਿੱਲ ਨਿਊਯਾਰਕ ਚ’ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਤੇ ਅੱਠਵਾਂ ਮਹਾਨ ਨਗਰ ਕੀਰਤਨ 9 ਸਤੰਬਰ ਨੂੰ ਕੱਢਿਆਂ ਜਾਵੇਗਾ

ss1

ਰਿਚਮੰਡ ਹਿੱਲ ਨਿਊਯਾਰਕ ਚ’ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਤੇ ਅੱਠਵਾਂ ਮਹਾਨ ਨਗਰ ਕੀਰਤਨ 9 ਸਤੰਬਰ ਨੂੰ ਕੱਢਿਆਂ ਜਾਵੇਗਾ

ਨਿਊਯਾਰਕ, 5 ਸਤੰਬਰ ( ਰਾਜ ਗੋਗਨਾ )—ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ 8ਵਾਂ ਮਹਾਨ ਨਗਰ ਕੀਰਤਨ 9 ਸਤੰਬਰ ਦਿਨ ਐਤਵਾਰ ਨੂੰ ਕੱਢਿਆਂ ਜਾ ਰਿਹਾ ਹੈ ।ਇਸ ਦਿਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪਹਿਲੀ ਵਾਰ ਸਤਿਗੁਰੂ ਜੀ ਦਾ ਪ੍ਰਕਾਸ਼ ਸ਼੍ਰੀ ਹਰਿਮੰਦਰ ਸਾਹਿਬ ਵਿੱਖੇ ਕਰਵਾਇਆ ਸੀ। ਅਤੇ ਮੁੱਖ ਗ੍ਰੰਥੀ ਦੀ ਸੇਵਾ ਬਾਬਾ ਬੁੱਢਾ ਸਾਹਿਬ ਜੀ ਨੂੰ ਸੋਪੀ ਸੀ। ਇਸ ਸੰਬੰਧ ਚ’ 9 ਸਤੰਬਰ ਦਿਨ ਐਤਵਾਰ ਨੂੰ ਗੁਰੂ ਘਰ ਸਿੱਖ ਕਲਚਰਲ ਸੁਸਾਇਟੀ ਰਿਚਮਿੰਡ ਹਿੱਲ ਨਿਊਯਾਰਕ ਵੱਲੋ ਅੱਠਵਾਂ ਮਹਾਨ ਨਗਰ ਕੀਰਤਨ ਦੀ ਆਰੰਭਤਾ ਦੁਪਹਿਰ 12 ਵਜੇ ਗੁਰੂ ਘਰ ਤੋ ਅਰਦਾਸ ਨਾਲ ਹੋਵੇਗੀ।

ਇਸ ਸਮਾਗਮ ਵਿਚ ਵਿਸ਼ੇਸ਼ ਕਰਕੇ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਸਾਬਕਾ ਹੈੱਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਵਾਲੇ ਭਾਰਤ ਤੋਂ ਉਚੇਚੇ ਤੋਰ ਤੇ ਪਹੁੰਚ ਰਹੇ ਹਨ। ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਦੇ ਹੈੱਡ ਗ੍ਰੰਥੀ ਭਾਈ ਭੁਪਿੰਦਰ ਸਿੰਘ ਨੇ ਸਮੂੰਹ ਭਾਈਚਾਰੇ ਦੇ ਸਭ ਪਰਿਵਾਰਾ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਅਵਸਰ ਤੇ ਪਹੁੰਚ ਕੇ ਗੁਰੂ ਦੀਆ ਖੁਸ਼ੀਆ ਪ੍ਰਾਪਤ ਕਰੋ ।

print
Share Button
Print Friendly, PDF & Email

Leave a Reply

Your email address will not be published. Required fields are marked *