ਆਦਰਸ਼ ਅਧਿਆਪਕ ਡਾ ਸਰਵਪੱਲੀ ਰਾਧਾਕ੍ਰਿਸ਼ਨਨ

ss1

ਆਦਰਸ਼ ਅਧਿਆਪਕ ਡਾ ਸਰਵਪੱਲੀ ਰਾਧਾਕ੍ਰਿਸ਼ਨਨ

ਅਧਿਆਪਕ ਸਮਾਜ ਦੇ ਅਜਿਹੇ ਸ਼ਿਲਪਕਾਰ ਹੁੰਦੇ ਹਨ,ਜੋੋ ਬਿਨ੍ਹਾਂ ਕਿਸੇ ਮੋਹ ਦੇ ਇਸ ਸਮਾਜ ਨੂੰ ਤਰਾਸ਼ਦੇ ਹਨ।ਅਧਿਆਪਕ ਦਾ ਕੰਮ ਸਿਰਫ ਕਿਤਾਬੀ ਗਿਆਨ ਦੇਣਾ ਹੀ ਨਹੀਂ ਸਗੋਂ ਵਿਦਿਆਰਥੀਆਂ ਨੂੰ ਸਮਾਜਿਕ ਹਾਲਾਤਾਂ ਨਾਲ ਜਾਣੂ ਕਰਵਾਉਣਾਂ ਵੀ ਹੁੰਦਾ ਹੈ ।ਅਧਿਆਪਕਾਂ ਦੀ ਇਸ ਮਹਾਨਤਾ ਨੂੰ ਸਹੀ ਥਾਂ ਦਿਲਾਉਣ ਦੇ ਲਈ ਹੀ ਸਾਡੇ ਦੇਸ਼ `ਚ ਸਰਵਪੱਲੀ ਰਾਧਾਕ੍ਰਿਸ਼ਨਨ ਨੇ ਕੋਸ਼ਿਸ਼ਾਂ ਕੀਤੀਆਂ,ਜੋ ਖੁਦ ਵੀ ਇਕ ਬਿਤਹਰੀਨ ਅਧਿਆਪਕ ਸਨ। ਆਪਣੇ ਇਸ ਅਹਿਮ ਯੋਗਦਾਨ ਦੇ ਕਾਰਨ ਹੀ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ ਰਾਧਾਕ੍ਰਿਸ਼ਨਨ ਦੇ ਜਨਮਦਿਨ 5 ਸਤੰਬਰ ਨੂੰ ਭਾਰਤ `ਚ ਅਧਿਆਪਕ ਦਿਵਸ ਦੇ ਰੂਪ `ਚ ਮਨਾਇਆ ਜਾਂਦਾ ਹੈ। ਉਨ੍ਹਾਂ ਦੇ ਜਨਮਦਿਨ ਦੇ ਪ੍ਰਤੀ ਆਦਰ ਪ੍ਰਗਟ ਕੀਤਾ ਜਾਂਦਾ ਹੈ।5 ਸੰਤਬਰ 1888 ਨੂੰ ਚੇਨਈ ਤੋ ਲੱਗਪਗ 200 ਕਿਲੋਮੀਟਰ ਦੂਰ ਉੱਤਰ -ਪੱਛਮ `ਚ ਮੋਜੂਦ ਇੱਕ ਛੋਟੇ ਜਿਹੇ ਕਸਬੇ ਤਿਰੂਤਾਣੀ `ਚ ਡਾ ਰਾਧਾਕ੍ਰਿਸ਼ਨਨ ਦਾ ਜਨਮ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂਅ ਵੀਰਾ ਸਵਾਮੀ ਸਰਵਪੱਲੀ ਅਤੇ ਮਾਤਾ ਦਾ ਨਾਂਅ ਸ਼੍ਰੀਮਤੀ ਸੀਤਾ ਝਾ ਸੀ। ਵੀਰਾਸਵਾਮੀ ਇੱਕ ਗਰੀਬ ਬ੍ਰਾਹਮਣ ਸਨ ਅਤੇ ਤਿਰੂਤਾਣੀ ਕਸਬੇ ਦੇ ਜਿਮੀਂਦਾਰਾਂ ਦੇ ਕੋਲ ਇਕ ਸਾਧਾਰਣ ਕਰਮਚਾਰੀ ਦੇ ਤੌਰ `ਤੇ ਕੰਮ ਕਰਦੇ ਸਨ। ਡਾ ਰਾਧਾਕ੍ਰਿਸ਼ਨਨ ਆਪਣੇ ਪਿਤਾ ਦੀ ਦੂਜੀ ਸੰਤਾਨ ਸਨ। ਉਨ੍ਹਾਂ ਦੇ ਚਾਰ ਭਰਾ ਦੋ ਮਾਤਾ ਪਿਤਾ ਨੂੰ ਮਿਲਾ ਕੇ ਅੱਠ ਮੈਂਬਰੀ ਇਸ ਪਰਿਵਾਰ ਦੀ ਆਮਦਨ ਦਾ ਸਾਧਨ ਬਹੁਤ ਸੀਮਤ ਸੀ।ਇਸ ਸੀਮਤ ਆਮਦਨ `ਚ ਵੀ ਡਾ ਰਾਧਾ ਜੀ ਨੇ ਸਿੱਧ ਕਰ ਦਿੱਤਾ ਕਿ ਹੁਨਰ ਕਿਸੇ ਦਾ ਮੁਹਤਾਜ ਨਹੀਂ ਹੁੰਦਾ । ਉਨ੍ਹਾਂ ਨੇ ਨਾ ਸਿਰਫ ਮਹਾਨ ਸਿੱਖਿਆ ਸਾਸ਼ਤਰੀ ਦੇ ਰੂਪ `ਚ ਸ਼ੋਹਰਤ ਹਾਸਿਲ ਕੀਤੀ ਸਗੋਂ ਦੇਸ਼ ਦੇ ਸੱਭ ਤੋਂ ਉੱਚੇ ਅਹੁਦੇ ਰਾਸ਼ਟਰਪਤੀ ਪਦ `ਤੇ ਵੀ ਬਿਰਾਜਮਾਨ ਹੋਏ।ਆਜਾਦ ਭਾਰਤ ਦੇ ਪਹਿਲੇ ਉੱਪ ਰਾਸ਼ਟਰਪਤੀ ਅਤੇ ਦੂਜੇ ਰਾਸ਼ਟਰਪਤੀ ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਬਚਪਨ ਤੋਂ ਹੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਰਵਪੱਲੀ ਰਾਧਾਕ੍ਰਿਸ਼ਨਨ ਦਾ ਸ਼ੁਰੂਆਤੀ ਜੀਵਨ ਤਿਰੂਤਾਣੀ ਅਤੇ ਤਿਰੂਪੀ ਜਿਹੇ ਧਾਰਮਕ ਥਾਂਵਾ `ਤੇ ਬੀਤਿਆ ।ਹਾਲਾਂਕਿ ਇਨ੍ਹਾਂ ਦੇ ਪਿਤਾ ਹਿੰਦੂ ਧਾਰਮਕ ਵਿਚਾਰਾਂ ਦੇ ਸਨ,ਪਰ ਫਿਰ ਵੀ ਉਨ੍ਹਾਂ ਨੇ ਇਹਨਾਂ ਨੂੰ ਪੜ੍ਹਨ ਦੇ ਲਈ ਕ੍ਰਿਸ਼ਚਨ ਮਿਸ਼ਨਰੀ ਸੰਸਥਾ ,ਲੂਧਨ ਮਿਸ਼ਨ ਸਕੂਲ ਤਿਰੂਪਤੀ `ਚ ਦਾਖਿਲਾ ਦਵਾਇਆ। ਇਸ ਤੋਂ ਬਾਅਦ ਉਨ੍ਹਾਂ ਨੈ ਬੇਲੂਰੂ ਅਤੇ ਮਦਰਾਸ ਕਾਲਜਾਂ `ਚ ਸਿੱਖਿਆ ਪ੍ਰਾਪਤ ਕੀਤੀ। ਉਥੇ ਡਾ ਰਾਧਾਕ੍ਰਿਸ਼ਨਨ ਸ਼ੁਰੂ ਤੋ ਹੀ ਇਕ ਹੋਣਹਾਰ ਵਿਦਿਆਰਥੀ ਦੇ ਰੂਪ `ਚ ਉਭਰ ਕੇ ਸਾਹਮਣੇ ਆਏ।ਆਪਣੇ ਵਿਦਿਆਰਥੀ ਜੀਵਨ `ਚ ਹੀ ਉਨ੍ਹਾਂ ਨੇ ਬਾਈਬਲ ਦੇ ਮਹੱਤਵਪੂਰਣ ਅਤੇ ਅੰਸ਼ ਯਾਦ ਕਰ ਲਏ ਸਨ,ਜਿਸਦੇ ਲਈ ਉਨ੍ਹਾਂ ਨੂੰ ਵਿਸ਼ੇ ਯੋਗਤਾ ਦਾ ਸਨਮਾਨ ਵੀ ਪ੍ਰਦਾਨ ਕੀਤਾ ਗਿਆ ਸੀ।ਉਨ੍ਹਾਂ ਨੇ ਵੀਰ ਸਾਰਵਰਕਰ ਅਤੇ ਵਿਵੇਕਾਨੰਦ ਦੇ ਆਦਰਸ਼ਾਂ ਦਾ ਵੀ ਡੂੰਘਾਈ ਨਾਲ ਅਧਿਅਨ ਕਰ ਲਿਆ ਸੀ।ਸੰਨ 1902 ਵਿਚ ੳਨ੍ਹਾਂ ਨੇ ਮੈਟ੍ਰਿਕ ਦੀ ਪੜ੍ਹਾਈ ਚੰਗੇ ਅੰਕਾ ਨਾਲ ਪਾਸ ਕੀਤੀ।ਜਿਸਦੇ ਲਈ ਉਨ੍ਹਾਂ ਨੂੰ ਵਜੀਫਾ ਵੀ ਦਿੱਤਾ ਗਿਆ। ਕਲਾ ਫੈਕਲਟੀ ਦੀ ਬੈਚਲਰ ਪ੍ਰੀਖਿਆ `ਚ ਉਹ ਪਹਿਲੇ ਸਥਾਨ `ਤੇ ਆਏ।

ਇਸ ਤੋਂ ਬਾਅਦ ਉਨ੍ਹਾਂ ਨੇ ਫਿਲਾਸਫੀ `ਚ ਪੋਸਟਗ੍ਰੈਜੂਏਸ਼ਨ ਕੀਤੀ ਅਤੇ ਜਲਦ ਹੀ ਮਦਰਾਸ ਰੈਜੀਡੈਂਸੀ ਕਾਲਜ `ਚ ਫਿਲਾਸਫੀ ਦੇ ਸਹਾਇਕ ਪ੍ਰੋਫੈਸਰ ਨਿਯੁਕਤ ਹੋ ਗਏ। ਡਾ ਰਾਧਾਕ੍ਰਿਸ਼ਨਨ ਨੇ ਆਪਣੇ ਲੇਖਾਂ ਅਤੇ ਭਾਸ਼ਣਾ ਰਾਹੀਂ ਵਿਸ਼ਵ ਨੂੰ ਭਾਰਤੀ ਫਿਲਾਸਫੀ ਦੇ ਨਾਲ ਜਾਣੂ ਕਰਵਾਇਆ।ਉਸ ਸਮੇਂ ਮਦਰਾਸ ਦੇ ਬ੍ਰਾਹਮਣ ਪਰਿਵਾਰਾਂ `ਚ ਘੱਟ ਉਮਰ `ਚ ਵਿਆਹ ਹੋ ਜਾਂਦੇ ਸਨ ਅਤੇ ਰਾਧਾਕ੍ਰਿਸ਼ਨਨ ਵੀ ਉਸ ਤੋਂ ਬਚ ਸਕੇ।1903 `ਚ 16 ਸਾਲ ਦੀ ਉਮਰ `ਚ ਹੀ ਉਨ੍ਹਾਂ ਦਾ ਵਿਆਹ ਹੋ ਗਿਆ।ਉਸ ਸਮੇਂ ਉਨ੍ਹਾਂ ਦੀ ਪਤਨੀ ਦੀ ਉਮਰ ਸਿਰਫ 10 ਸਾਲ ਸੀ ।ਡਾ ਰਾਧਾਕ੍ਰਿਸ਼ਨਨ ਭਾਰਤੀ ਸੰਸਕ੍ਰਿਤੀ ਦੇ ਗਿਆਨੀ,ਇੱਕ ਮਹਾਨ ਸਿੱਖਿਆ ਵਿਦਵਾਨ,ਇੱਕ ਦਾਰਸ਼ਨਿਕ,ਮਹਾਨ ਬੁਲਾਰੇ ਹੋਣ ਦੇ ਨਾਲ ਨਾਲ ਇੱਕ ਵਿਗਿਆਨੀ ਹਿੰਦੂ ਵਿਚਾਰਕ ਵੀ ਸਨ।ਡਾ ਰਾਧਾਕ੍ਰਿਸ਼ਨਨ ਨੇ ਆਪਣੇ ਜੀਵਨ ਦੇ 40 ਸਾਲ ਇਕ ਅਧਿਆਪਕ ਦੇ ਰੂਪ `ਚ ਬਿਤਾਏ। ਉਹ ਇੱਕ ਆਦਰਸ਼ ਅਧਿਆਪਕ ਸਨ। ਡਾ ਸਰਵਪੱਲੀ ਰਾਧਾਕ੍ਰਿਸ਼ਨਨ ਨੇ 1989 `ਚ ਉਨ੍ਹਾਂ ਦੀ ਜੀਵਨੀ ਦਾ ਪ੍ਰਕਾਸ਼ਨ ਵੀ ਕੀਤਾ ।ਇਸ ਤੋਂ ਪਹਿਲਾਂ ਡਾ ਰਾਧਾਕ੍ਰਿਸ਼ਨਨ ਦੇ ਜੀਵਨ ਅਤੇ ਸਖਸ਼ੀਅਤ ਬਾਰੇ ਕਿਸੇ ਨੂੰ ਜਿਆਦਾ ਜਾਣਕਾਰੀ ਵੀ ਨਹੀਂ ਸੀ।ਖੁਦ ਉਨ੍ਹਾਂ ਦੇ ਪੁੱਤਰ ਨੇ ਵੀ ਮੰਨਿਆ ਕਿ ਉਨ੍ਹਾਂ ਦੇ ਪਿਤਾ ਦੀ ਵਿਅਕਤੀਗਤ ਜਿੰਦਗੀ ਦੇ ਵਿਸ਼ੇ `ਚ ਲਿਖਣਾ ਇੱਕ ਵੱਡੀ ਚੁਣੌਤੀ ਅਤੇ ਇਕ ਨਾਜ਼ੁਕ ਮਾਮਲਾ ਸੀ,ਪਰ ਡਾਕਟਰ ਐਸ ਗੋਪਾਲ ਨੇ 1952 `ਚ ਨਿਊਯੁੋਰਕ `ਚ ਲਾਈਬ੍ਰੇਰੀ ਆਫ ਲਿਵਿੰਗ ਫਿਲਾਸਫਰਜ ਦੇ ਨਾਂਅ ਹੇਠਾਂ ਇਕ ਲੜੀ ਪੇਸ਼ ਕੀਤੀ,ਜਿਸ ਵਿੱਚ ਸਰਵਪੱਲੀ ਰਾਧਾਕ੍ਰਿਸ਼ਨਨ ਦੇ ਬਾਰੇ `ਚ ਅਧਿਕਾਰਿਕ ਰੂਪ `ਓ ਲਿਖਿਆ ਗਿਆ ਸੀ। ਖੁਦ ਰਾਧਾਕ੍ਰਿਸ਼ਨਨ ਨੇ ਉਸ ਵਿਚ ਦਰਜ ਸਮੱਗਰੀ ਦਾ ਕਦੇ ਖੰਡਨ ਨਹੀਂ ਕੀਤਾ। ਇਸ ਸਮੇਂ ਡਾ ਰਾਧਾਕ੍ਰਿਸ਼ਨਨ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾ ਚੁੱਕੇ ਸਨ।ਰਾਧਾਕ੍ਰਿਸ਼ਨਨ ਦੀ ਯੋਗਤਾ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਸੰਵਿਧਾਨ ਨਿਰਮਾਣ ਸਭਾ ਦਾ ਮੈਂਬਰ ਬਣਾਇਆ ਗਿਆ ਸੀ।ਜਦੋਂ ਭਾਰਤ ਨੂੰ ਆਜਾਦੀ ਮਿਲੀ ਉਸ ਸਮੇਂ ਜਵਾਹਰ ਲਾਲ ਨਹਿਰੂ ਨੇ ਰਾਧਾਕ੍ਰਿਸ਼ਨਨ ਅੱਗੇ ਇਹ ਪ੍ਰਾਰਥਨਾ ਕੀਤੀ ਸੀ ਕਿ ਉਹ ਵਿਸ਼ੇਸ਼ ਰਾਜਨੀਤਿਕ ਕੰਮਾ ਨੂੰ ਪੂਰਾ ਕਰਨ। 1952 ਤੱਕ ਉਹ ਰਾਜਨਾਇਕ ਰਹੇ। ਇਸ ਤੋਂ ਬਾਅਦ ਉਨ੍ਹਾਂ ਨੂੰ ਉਪ ਰਾਸ਼ਟਰਪਤੀ ਦੇ ਪਦ `ਤੇ ਨਿਯੁਕਤ ਕੀਤਾ ਗਿਆ।ਸੰਸਦ ਦੇ ਸਾਰੇ ਮੈਂਬਰਾਂ ਨੇ ਉਨ੍ਹਾਂ ਦੇ ਕੰਮਾ ਅਤੇ ਵਿਵਹਾਰ ਦੇ ਲਈ ਕਾਫੀ ਸਰਾਹਿਆ।1962 `ਚ ਰਜਿੰਦਰ ਪ੍ਰਸ਼ਾਦ ਦਾ ਕਾਰਜਕਾਲ ਸਮਾਪਤ ਹੋਣ ਤੋਂ ਬਾਅਦ ਰਾਧਾਕ੍ਰਿਸ਼ਨਨ ਨੇ ਰਾਸ਼ਟਪਤੀ ਦਾ ਅਹੁਦਾ ਸੰਭਾਲਿਆ।ਰਜਿੰਦਰ ਪ੍ਰਸਾਦ ਤੋਂ ਇਨ੍ਹਾਂ ਦਾ ਕਾਰਜਕਾਲ ਕਾਫੀ ਚੂਣੌਤੀਆਂ ਵਾਲਾ ਸੀ,ਕਿਉਂਕਿ ਜਿੱਥੇ ਇਕ ਪਾਸੇ ਚੀਨ ਦੇ ਨਾਲ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਉਥੇ ਦੂਜੇ ਪਾਸੇ ਦੇ ਪ੍ਰਧਾਨ ਮੰਤਰੀਆਂ ਦੀ ਮੌਤ ਵੀ ਇਨ੍ਹਾਂ ਦੇ ਕਾਰਜਕਾਲ ਦੌਰਾਨ ਹੋਈ। 1967 ਦੇ ਗਣਤੰਤਰ ਦਿਵਸ `ਤੇ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨਨ ਨੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਇਹ ਸਪੱਸ਼ਟ ਕੀਤਾ ਕਿ ਉਹ ਹੁਣ ਰਾਸ਼ਟਪਤੀ ਨਹੀਂ ਬਣਨਾ ਚਾਹੁੰਦੇ।ਬਾਅਦ `ਚ ਕਾਂਗਰਸ ਦੇ ਨੇਤਾਵਾਂ ਨੇ ਇਸਦੇ ਲਈ ੳਨ੍ਹਾਂ ਨੂੰ ਕਈ ਵਾਰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ,ਪਰ ਉਨ੍ਹਾਂ ਨੇ ਆਪਣੀ ਘੋਸ਼ਣਾ `ਤੇ ਅਮਲ ਕੀਤਾ।ਸਿੱਖਿਆ ਅਤੇ ਰਾਜਨੀਤੀ `ਚ ੳਚੇਚਾ ਯੋਗਦਾਨ ਦੇਣ ਦੇ ਲਈ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ ਰਜਿੰਦਰ ਪ੍ਰਸਾਦ ਦੇ ਮਹਾਨ ਫਿਲਾਸਫਰ ਅਦਦੇ ਲੇਖਗ ਡਾ ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਦੇਸ਼ ਦਾ ਸਰਵ ਉੱਚ ਪੁਰਸਕਾਰ ਭਾਰਤ ਰਤਨ ਪ੍ਰਦਾਨ ਕੀਤਾ।ਡਾ ਰਾਧਾਕ੍ਰਿਸ਼ਨਨ ਦੇ ਮਰਨ ਉਪਰੰਤ ਉਨ੍ਹਾਂ ਨੂੰ ਮਾਰਚ 1995 `ਚ ਅਮਰੀਕੀ ਸਰਕਾਰ ਵੱਲੋਂ ਟੈ੍ਰਂਪਲਟਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ,ਜੋ ਕਿ ਧਰਮ ਖੇਤਰ ਦੇ ਕਲਿਆਣ ਦੇ ਲਈ ਪ੍ਰਦਾਨ ਕੀਤਾ ਜਾਂਦਾ ਹੈ। ਇਸ ਪੁਰਸਕਾਰ ਨੂੰ ਪ੍ਰਾਪਤ ਕਰਨ ਵਾਲੇ ਉਹ ਪਹਿਲੇ ਗੈਰ ਇਸਾਈ ਭਾਈਚਾਰੀ ਦੇ ਵਿਅਕਤੀ ਸਨ। ਡਾ ਰਾਧਾਕ੍ਰਿਸ਼ਨਨ ਸਮਾਜਿਕ ਬੁਰਾਈਆਂ ਨੂੰ ਹਟਾਉਣ ਦੇ ਲਈ ਸਿੱਖਿਆ ਨੂੰ ਹੀ ਕਾਰਗਰ ਮੰਨਦੇ ਸਨ। ਸਿੱਖਿਆ ਨੂੰ ਮਨੁੱਖ ਅਤੇ ਸਮਾਜ ਦਾ ਸਭ ਤੋਂ ਵੱਡਾ ਅਧਾਰ ਮੰਨਣ ਵਾਲੇ ਡਾ ਰਾਧਾਕ੍ਰਿਸ਼ਨਨ ਦਾ ਸਿੱਖਿਆ ਜਗਤ `ਚ ਨਾ ਭੁੱਲਣ ਯੋਗ ਅਤੇ ਲਾਸਾਨੀ ਯੋਗਦਾਨ ਰਿਹਾ ਹੈ। ਜੀਵਨ ਦੇ ਸਫਰ `ਚ ਉਨ੍ਹਾਂ ਦੇ ਯੋਗਦਾਨ ਹਮੇਸ਼ਾ ਬਣਿਆ ਰਹੇਗਾ। 17 ਅਪੈਲ 1975 ,ਨੂੰ ਡਾ ਰਾਧਾਕ੍ਰਿਸ਼ਨਨ ਨੇ ਲੰਮੀ ਬਿਮਾਰੀ ਤੋਂ ਬਾਅਦ ਆਪਣੀ ਦੇਹ ਤਿਆਗ ਦਿੱਤੀ,ਪਰ ਸਿੱਖਿਆ ਜਗਤ `ਚ ਉਨ੍ਹਾਂ ਦੇ ਕੰਮਾ ਅਤੇ ਯੋਗਦਾਨ ਕਰਕੇ ਅੱਜ ਵੀ ਉਨ੍ਹਾ ਨੂੰ ਯਾਦ ਕੀਤਾ ਜਾਂਦਾ ਹੈ। ਮੈਂ ਵੀ ਮਹਾਨ ਆਤਮਾ ਨੂੰ ਸ਼ਤ -ਸ਼ਤ ਨਮਨ ਕਰਦਾਂ ਹਾਂ।

ਹਰਪ੍ਰੀਤ ਸਿੰਘ ਬਰਾੜ
CERTIFIED COUNSELOR
ਸਾਬਕਾ ਡੀ ਓ ,174 ਮਿਲਟਰੀ ਹਸਪਤਾਲ
ਮੇਨ ਏਅਰ ਫੋਰਸ ਰੋਡ,ਬਠਿੰਡਾ

print
Share Button
Print Friendly, PDF & Email

Leave a Reply

Your email address will not be published. Required fields are marked *