ਮਿਤਰੋਂ’ ਤੇ ‘ਮਨਮਰਜ਼ੀਆਂ’ ਦੀ ਬਾਕਸ ਆਫਿਸ ‘ਤੇ ਟੱਕਰ ਅਸਲ ‘ਚ 2 ਸੂਬਿਆਂ ਵਿਚਕਾਰ ਹੋਵੇਗੀ

ss1

ਮਿਤਰੋਂ’ ਤੇ ‘ਮਨਮਰਜ਼ੀਆਂ’ ਦੀ ਬਾਕਸ ਆਫਿਸ ‘ਤੇ ਟੱਕਰ ਅਸਲ ‘ਚ 2 ਸੂਬਿਆਂ ਵਿਚਕਾਰ ਹੋਵੇਗੀ

 

ਨਿਤਿਨ ਕੱਕੜ ਦੀ ‘ਮਿਤਰੋਂ’ ਅਤੇ ਅਨੁਰਾਗ ਕਸ਼ਯਪ ਦੀ ‘ਮਨਮਰਜ਼ੀਆਂ’ ਬਾਕਸ ਆਫਿਸ ‘ਤੇ ਇਕ ਦੂਜੇ ਨੂੰ ਟੱਕਰ ਦੇਣ ਲਈ ਤਿਆਰ ਹਨ ਪਰ ਇਹ ਟੱਕਰ ਸਿਰਫ 2 ਫਿਲਮਾਂ ਵਿਚਕਾਰ ਨਹੀਂ, ਬਲਕਿ 2 ਸੂਬੇ ਗੁਜਰਾਤ ਅਤੇ ਪੰਜਾਬ ਵਿਚਕਾਰ ਹੈ। ਦੋਵੇਂ ਫਿਲਮਾਂ ਛੋਟੇ ਸ਼ਹਿਰਾਂ ‘ਚ ਸਥਾਪਿਤ ਹਨ, ਜੋ ਛੋਟੇ ਸ਼ਹਿਰਾਂ ਦੇ ਲੋਕਾਂ ਦੇ ਜੀਵਨ ਨੂੰ ਪੇਸ਼ ਕਰਦੀ ਹੈ। ਇਹ ਦੋਵੇਂ ਫਿਲਮਾਂ ਛੋਟੇ ਇਲਾਕੇ ਦੀ ਕਹਾਣੀ ‘ਤੇ ਆਧਾਰਿਤ ਹਨ। ‘ਮਿਤਰੋਂ’ ਨੂੰ ਗੁਜਰਾਤ ਦੀਆਂ ਕਈ ਅਣਦੇਖੀਆਂ ਥਾਵਾਂ ‘ਤੇ ਫਿਲਮਾਇਆ ਗਿਆ ਹੈ। ਫਿਲਮ ‘ਚ ਅਹਿਮਦਾਬਾਦ ਸ਼ਹਿਰ ਦੀ ਖੂਬਸੂਰਤੀ ਨੂੰ ਦਿਖਾਇਆ ਗਿਆ ਹੈ ਜਦਕਿ ‘ਮਨਮਰਜ਼ੀਆਂ’ ‘ਚ ਅਮ੍ਰਿਤਸਰ ਅਤੇ ਪੰਜਾਬ ਦੇ ਕਈ ਹਿੱਸਿਆਂ ਨੂੰ ਵੱਡੇ ਪੱਧਰ ‘ਤੇ ਫਿਲਮਾਇਆ ਗਿਆ ਹੈ।

ਸਤੰਬਰ ‘ਚ ਇਕ ਤੋਂ ਬਾਅਦ ਇਕ ਕਈ ਫਿਲਮਾਂ ਆਪਣੀ ਰਿਲੀਜ਼ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਹਾਲਾਂਕਿ ਇਸ ਸਾਲ ਬਾਲੀਵੁੱਡ ‘ਚ ਕਈ ਫਿਲਮਾਂ ਵਿਚਕਾਰ ਟੱਕਰ ਦੇਖਣ ਨੂੰ ਮਿਲੇਗੀ ਪਰ ਇਹ ਟੱਕਰ ਸਭ ਤੋਂ ਜ਼ਿਆਦਾ ਮਜ਼ੇਦਾਰ ਹੋਵੇਗੀ। ਜੈਕੀ ਭਗਨਾਨੀ ਅਤੇ ਕ੍ਰਿਤਿਕਾ ਕਾਮਰਾ ਅਭਿਨੈ ਫਿਲਮ ਨਿਤਿਨ ਕੱਕੜ ਦੀ ‘ਮਿਤਰੋਂ’ ਅਤੇ ਅਭਿਸ਼ੇਕ ਬੱਚਨ, ਤਾਪਸੀ ਪੰਨੂ ਅਤੇ ਵਿੱਕੀ ਕੌਸ਼ਲ ਅਭਿਨੈ ਅਨੁਰਾਗ ਕਸ਼ਯਪ ਦੀ ‘ਮਨਮਰਜ਼ੀਆਂ’ ਨਾਲ ਬਾਲੀਵੁੱਡ ਇਸ ਸਾਲ ਦੋ ਵੱਖ-ਵੱਖ ਕਹਾਣੀਆਂ ‘ਤੇ ਆਧਾਰਿਤ ਫਿਲਮਾਂ ਪੇਸ਼ ਕਰਨ ਲਈ ਤਿਆਰ ਹੈ।

ਗੁਰਭਿੰਦਰ ਗੁਰੀ
9915727311
print
Share Button
Print Friendly, PDF & Email