ਪੰਥ ਵਿੱਚੋਂ ਛੇਕੇ ਰਾਗੀ ਦਰਸ਼ਨ ਸਿੰਘ ਅਤੇ ਗ੍ਰੰਥੀ ਕੁਲਦੀਪ ਸਿੰਘ ਨਾਲ ਵਰਜੀਨੀਆਂ ਅਕਾਲੀ ਦਲ ਦਾ ਪ੍ਰਧਾਨ ਅਕਾਲ ਤਖਤ ਦੇ ਹੁਕਮਾਂ ਦੇ ਉਲਟ

ss1

ਪੰਥ ਵਿੱਚੋਂ ਛੇਕੇ ਰਾਗੀ ਦਰਸ਼ਨ ਸਿੰਘ ਅਤੇ ਗ੍ਰੰਥੀ ਕੁਲਦੀਪ ਸਿੰਘ ਨਾਲ ਵਰਜੀਨੀਆਂ ਅਕਾਲੀ ਦਲ ਦਾ ਪ੍ਰਧਾਨ ਅਕਾਲ ਤਖਤ ਦੇ ਹੁਕਮਾਂ ਦੇ ਉਲਟ

ਵਰਜੀਨੀਆ (ਵਿਸ਼ੇਸ਼ ਪ੍ਰਤਿਨਿਧ )– ਸ਼੍ਰੋਮਣੀ ਅਕਾਲੀ ਦਲ ਵਰਜੀਨੀਆਂ ਅਮਰੀਕਾ ਦਾ ਪ੍ਰਧਾਨ ਕੁਲਦੀਪ ਸਿੰਘ ਮੱਲਾ ਲਗਾਤਾਰ ਅਕਾਲ ਤਖਤ ਦੇ ਹੁਕਮਾਂ ਨੂੰ ਚੈਲੰਜ ਕਰਦਾ ਆ ਰਿਹਾ ਹੈ। ਨਿੱਤ ਅਕਾਲ ਤਖਤ ਤੋਂ ਛੇਕੇ ਗ੍ਰੰਥੀ ਨਾਲ ਯਾਰੀਆ ਨਿਭਾਅ ਰਿਹਾ ਹੈ। ਇਸ ਦੇ ਨਾਲ ਹੀ ਪੰਥ ਵਿੱਚੋਂ ਛੇਕੇ ਦਰਸ਼ਨ ਸਿੰਘ ਨਾਲ ਗੁਫਤਗੂ ਕਰਕੇ ਤਸਵੀਰਾਂ ਰਾਹੀਂ ਅਕਾਲੀ ਦਲ ਨੂੰ ਬਦਨਾਮ ਕਰਨ ਸਬੰਧੀ ਸ਼ਰੇਆਮ ਪਬਲਿਕ ਹੋ ਗਿਆ ਹੈ। ਉਸ ਦਾ ਕਹਿਣਾ ਹੈ ਕਿ ਮੈਂ ਅਕਾਲੀ ਦਲ ਦੀ ਕੋਈ ਪ੍ਰਵਾਹ ਨਹੀਂ ਕਰਦਾ। ਮੈਂ ਜੋ ਕਰ ਰਿਹਾ ਹਾਂ ਉਹ ਠੀਕ ਹੈ।
ਜ਼ਿਕਰਯੋਗ ਹੈ ਕਿ ਅਜੇ ਸ਼੍ਰੋਮਣੀ ਅਕਾਲੀ ਦਲ ਬੇਅਦਬੀਆਂ ਦੇ ਮਸਲੇ ਵਿੱਚੋਂ ਨਿਕਲਿਆ ਨਹੀਂ ਹੈ। ਜਿਸ ਕਰਕੇ ਦੇਸ਼ ਵਿਦੇਸ਼ਾਂ ਵਿੱਚ ਵਿਰੋਧ ਦਾ ਸਿਲਸਿਲਾ ਜਾਰੀ ਹੈ। ਕੁਲਦੀਪ ਸਿੰਘ ਮੱਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਰਜੀਨੀਆ ਨੇ ਮੁੜ ਸੰਗਤ ਨੂੰ ਅਕਾਲ ਤਖਤ ਖਿਲਾਫ ਵੰਗਾਰ ਦਿੱਤਾ ਹੈ। ਅਜਿਹੇ ਵਿੱਚ ਅਮਰੀਕਾ ਦੇ ਗਰਮ ਦਲੀਏ ਇਸ ਦੇ ਵਿਰੋਧ ਵਿੱਚ ਡਟ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਵਿੱਚ ਬੈਠੇ ਅਖੌਤੀ ਪੰਥਕ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾ ਰਹੇ ਹਨ। ਜਿਸ ਕਰਕੇ ਹੀ ਵਿਰੋਧਕ ਗਤੀਵਿਧੀਆਂ ਪੰਥ ਅਤੇ ਅਕਾਲ ਤਖਤ ਖਿਲਾਫ ਹੋ ਰਹੀਆਂ ਹਨ। ਜਿਸ ਦੀ ਜਿਊਂਦੀ ਜਾਗਦੀ ਉਦਾਹਰਨ ਕੁਲਦੀਪ ਸਿੰਘ ਮੱਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਰਜੀਨੀਆ ਹੈ।ਜੋ ਸ਼ੋਸਲ ਮੀਡੀਆ ਤੇ ਅਕਾਲ ਤਖਤ ਖ਼ਿਲਾਫ਼ ਪੋਸਟ ਪਾਕੇ ਅਕਾਲੀ ਦਲ ਦਾ ਭੰਡੀ ਪ੍ਰਚਾਰ ਕਰ ਰਿਹਾ ਹੈ।
ਇਸ ਸਬੰਧੀ ਪਹਿਲਾਂ ਵੀ ਅਕਾਲ ਤਖਤ ਦੇ ਜਥੇਦਾਰ ਗੁਰਬਚਨ ਸਿੰਘ ਨੂੰ ਲਿਖਿਆ ਸੀ ਅਤੇ ਪ੍ਰੈੱਸ ਰਾਹੀਂ ਸੂਚਿਤ ਕੀਤਾ ਸੀ, ਪਰ ਜਥੇਦਾਰ ਅਕਾਲ ਤਖਤ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਚਰਨਜੀਤ ਸਿੰਘ ਬਰਾੜ ਜੋ ਐੱਨ. ਆਰ. ਆਈ. ਹਨ ਉਨ੍ਹਾਂ ਦੇ ਧਿਆਨ ਵਿੱਚ ਵੀ ਇਸ ਸਬੰਧੀ ਲਿਆਂਦਾ ਗਿਆ ਪਰ ਕੋਈ ਐਕਸ਼ਨ ਅਜੇ ਤੱਕ ਨਹੀਂ ਕੀਤਾ ਗਿਆ।
ਅਜਿਹੇ ਵਿਅਕਤੀ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ ਹੈ ਅਤੇ ਅਕਾਲੀ ਦਲ ਵਿੱਚ ਖਾਰਜ ਕਰਨਾ ਚਾਹੀਦਾ ਹੈ। ਗੁਰੂਘਰਾਂ ਅਤੇ ਇਸ ਨਾਲ ਸਾਂਝ ਰੱਖਣ ਵਾਲਿਆਂ ਨੂੰ ਇਸ ਦਾ ਵਿਰੋਧ ਕਰਕੇ ਨਾਤੇ ਤੋੜਨੇ ਚਾਹੀਦੇ ਹਨ।
ਅਜਿਹਾ ਨਾ ਕੀਤਾ ਗਿਆ ਤਾਂ ਇਸ ਦਾ ਹਾਲ ਵੀ ਮਨਜੀਤ ਸਿੰਘ ਜੀ ਕੇ ਵਾਲਾ ਹੋਣ ਦੇ ਅਸਾਰ ਨਜ਼ਰ ਆ ਰਹੇ ਹਨ। ਕੀ ਅਕਾਲ ਤਖਤ ਤੋਂ ਛੇਕੇ ਵਿਅਕਤੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਇਸੇ ਤਰ੍ਹਾਂ ਨਿਵਾਜਦੇ ਰਹਿਣਗੇ। ਦੇਖਣ ਵਾਲੀ ਗੱਲ ਹੈ ਕਿ ਸਥਾਨਕ ਅਕਾਲੀ ਦਲ ਦੇ ਕਰਤਾ-ਧਰਤਾ ਤੇ ਅਕਾਲੀ ਦਲ ਕੀ ਕਾਰਵਾਈ ਕਰਦਾ ਹੈ।

print
Share Button
Print Friendly, PDF & Email