ਰਾਹਤ ਫਤਿਹ ਅਲੀ ਖਾਨ ਦੀ ਕਵਾਲੀ ਸ਼ਾਮ ਨੇ ਖੂਬ ਰੰਗ ਬੰਨ੍ਹਿਆ

ss1

ਰਾਹਤ ਫਤਿਹ ਅਲੀ ਖਾਨ ਦੀ ਕਵਾਲੀ ਸ਼ਾਮ ਨੇ ਖੂਬ ਰੰਗ ਬੰਨ੍ਹਿਆ
ਗਵਰਨਰ ਮੈਰੀਲੈਂਡ ਵਲੋਂ ਜਸਦੀਪ ਸਿੰਘ ਜੱਸੀ ਚੇਅਰਮੈਨ ਸਾਊਥ ਏਸ਼ੀਅਨ ਕਮਿਸ਼ਨਰ ਤੇ ਮੈਕਲਵ ਡਾਇਰੈਕਟਰ ਵਲੋਂ ਰਾਹਤ ਫਤਹਿ ਅਲੀ ਖਾਂ ਨੂੰ ਸਾਈਟੇਸ਼ਨ ਨਾਲ ਸਨਮਾਨਿਆ

ਵਰਜੀਨੀਆ 2 ਸਤੰਬਰ (ਰਾਜ ਗੋਗਨਾ )– ਵਰਜੀਨੀਆ ਸ਼ਹਿਰ ਦੇ ਐੱਮ. ਜੀ. ਐੱਮ. ਕਸੀਨੋ ਵਿਖੇ ਰਾਹਤ ਫਤਿਹ ਅਲੀ ਖਾਨ ਦੀ ਕਵਾਲੀ ਸ਼ਾਮ ਕਰਵਾਈ ਗਈ। ਜਿਸ ਵਿੱਚ ਦੂਰ ਦੁਰਾਡੇ ਤੋਂ ਉਸ ਦੇ ਪ੍ਰੋਗਰਾਮ ਨੂੰ ਵੇਖਣ ਵਾਸਤੇ ਉਸ ਦੇ ਉਪਾਸ਼ਕਾਂ ਨੇ ਹਿੱਸਾ ਲਿਆ। ਜਿੱਥੇ ਇਸ ਸ਼ਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਾਕਿਸਤਾਨ ਦੇ ਅੰਬੈਸਡਰ ਸ਼ਾਮਲ ਹੋਏ, ਉੱਥੇ ਮੈਰੀਲੈਂਡ ਤੋਂ ਟਰੰਪ ਡਾਇਵਰਸਿਟੀ ਟੀਮ ਦੇ ਜਸਦੀਪ ਸਿੰਘ ਜੱਸੀ ਅਤੇ ਗਵਰਨਰ ਮੈਰੀਲੈਂਡ ਵਲੋਂ ਮੈਕਲਵ ਡਾਇਰੈਕਟਰ ਨੇ ਹਿੱਸਾ ਲਿਆ।
ਜ਼ਿਕਰਯੋਗ ਹੈ ਕਿ ਐੱਮ. ਜੀ. ਐੱਮ. ਹਾਲ ਖਚਾ-ਖਚ ਭਰਿਆ ਹੋਇਆ ਸੀ, ਜਿਉਂ ਹੀ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਅਤੇ ਰਾਹਤ ਫਤਿਹ ਅਲੀ ਖਾਂ ਦੀ ਆਮਦ ਤੇ ਹਾਲ ਤਾੜੀਆਂ ਨਾਲ ਗੂੰਝ ਉੱਠਿਆ। ਜਦੋਂ ਉਨ੍ਹਾਂ ਦੀ 13 ਮੈਂਬਰੀ ਟੀਮ ਨੇ ਕਵਾਲੀਆਂ ਦੀ ਸ਼ੁਰੂਆਤ ਕੀਤੀ ਤਾਂ ਹਰ ਪਾਸਿਉਂ ਉਨ੍ਹਾਂ ਦੀ ਖੁਸ਼ਾਮਦ ਦੀਆਂ ਆਵਾਜ਼ਾਂ ਨੇ ਪ੍ਰੋਗਾਮ ਨੂੰ ਚਾਰ-ਚੰਨ ਲਗਾ ਦਿੱਤੇ। ਉਨ੍ਹਾਂ ਵਲੋਂ ਗਾਈਆਂ ਕਵਾਲੀਆਂ ਵਿੱਚ ਮੁੱਖ ਤੌਰ ਤੇ ‘ਅੱਖੀਆਂ ਉਡੀਕਦੀਆਂ ਦਿਲ ਵਾਜਾਂ ਮਾਰਦਾ’, ‘ਏਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ’, ‘ਆਜਾ ਤੈਨੂੰ ਅੱਖੀਆਂ ਉਡੀਕਦੀਆਂ’, ‘ਅੱਲਾ ਹੂ¸ਅੱਲਾ ਹੂ’, ‘ਸਾਨੂੰ ਇਕ ਪਲ ਚੈਨ ਨਾ ਆਵੇ’ ਆਦਿ। ਅੰਤ ਵਿੱਚ ਜ਼ਵੇਦ ਅਖਤਰ ਦੀ ਗਜ਼ਲ ਆਫਰੀ-ਆਫਰੀ ਗਾ ਕੇ ਪ੍ਰੋਗਰਾਮ ਦੀ ਸਮਾਪਤੀ ਕੀਤੀ।
ਜਸਦੀਪ ਸਿੰਘ ਜੱਸੀ ਚੇਅਰਮੈਨ ਅਤੇ ਮੈਕਲਵ ਡਾਇਰੈਕਟਰ ਵਲੋਂ ਰਾਹਤ ਫਤਿਹ ਅਲੀ ਖਾਨ ਨੂੰ ਗਵਰਨਰ ਵਲੋਂ ਭੇਜੇ ਸਾਈਟਸ਼ਨ ਨਾਲ ਸਨਮਾਨਿਤ ਕੀਤਾ ਗਿਆ।ਜੋ ਜੱਸੀ ਤੇ ਮੈਕਲਵ ਵਲੋਂ ਭੇਂਟ ਕੀਤਾ ਗਿਆ। ਸਮੁੱਚੇ ਤੌਰ ਤੇ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਅਤੇ ਆਏ ਮਹਿਮਾਨਾਂ ਦੀਆਂ ਆਸਾਂ ‘ਤੇ ਖਰਾ ਉਤਰਿਆ। ਹਾਜ਼ਰੀਨ ਵਲੋਂ ਬਾਰ-ਬਾਰ ਇੱਕ ਹੋਰ, ਇੱਕ ਹੋਰ ਕਵਾਲੀ ਦੀ ਮੰਗ ਕੀਤੀ ਜਾ ਰਹੀ ਸੀ।
ਅੰਤ ਵਿੱਚ ਚਾਹਵਾਨ ਸੱਜਣਾਂ ਵਲੋਂ ਯਾਦਗਾਰੀ ਵਜੋਂ ਰਾਹਤ ਫਤਿਹ ਅਲੀ ਖਾਨ ਨਾਲ ਤਸਵੀਰ ਖਿਚਵਾਈਆਂ ਅਤੇ ਪ੍ਰੋਗਰਾਮ ਦੀ ਸਫਲਤਾ ਦੀਆਂ ਵਧਾਈਆਂ ਦਿੱਤੀਆਂ ਗਈਆਂ। ਅੰਬੈਸਡਰ ਸਦੀਕੀ ਵਲੋਂ ਕਿਹਾ ਗਿਆ ਕਿ ਅਜਿਹੇ ਪ੍ਰੋਗਰਾਮ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਮਜ਼ਬੂਤ ਕਰਨ ਲਈ ਸ੍ਰੋਤ ਹਨ। ਜਿਨ੍ਹਾਂ ਦਾ ਅਯੋਜਨ ਹਰ ਸਾਲ ਹੋਣਾ ਚਾਹੀਦੈ।

print
Share Button
Print Friendly, PDF & Email

Leave a Reply

Your email address will not be published. Required fields are marked *