ਪਿੰਡ ਭਾਈ ਰੂਪਾ ਚ ਨਕਲੀ ਦੁੱਧ ਬਣਾਉਣ ਵਾਲੇ ਕਿਸਾਨ ਦਾ ਪਰਦਾ ਫਾਸ ਕੀਤਾ

ss1

ਪਿੰਡ ਭਾਈ ਰੂਪਾ ਚ ਨਕਲੀ ਦੁੱਧ ਬਣਾਉਣ ਵਾਲੇ ਕਿਸਾਨ ਦਾ ਪਰਦਾ ਫਾਸ ਕੀਤਾ

ਦਲਜੀਤ ਸਿੰਘ ਸਿਧਾਣਾ , ਭਾਈ ਰੂਪਾ: ਬੀਤੇ ਦਿਨੀ ਨੈਸਲੇ ਡੇਅਰੀ ਦੇ 419 ਨੰਬਰ ਰੂਟ ਦੀ ਚੈਕਿੰਗ ਦੌਰਾਨ ਇੱਕ ਕਿਸਾਨ ਨੂੰ ਦੁੱਧ ਚ ਮਿਲਾਵਟ ਕਰਕੇ ਡੇਅਰੀ ਚ ਦੁੱਧ ਪਾਉਦਿਆ ਰੰਗੇ ਹੱਥੀ ਫੜਨ ਦੀ ਜਾਣਕਾਰੀ ਮਿਲੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨੈਸਲੇ ਡੇਅਰੀ ਦੇ ਡਾਕਟਰ ਸੁਖਵੀਰ ਸਿੰਘ ਨੇ ਚੈਕਿੰਗ ਦੌਰਾਨ ਕਿਸਾਨ ਗੁਰਦੀਪ ਸਿੰਘ ਕੱਦੂ ਕੋਲ ਮਿਲਾਵਟ ਵਾਲਾ ਦੁੱਧ ਮਿਲਿਆ ਜਿਸ ਨੂੰ ਮੌਕੇ ਤੇ ਹੀ ਨਸਟ ਕਰ ਦਿੱਤਾ ਅਤੇ ਅੱਗੇ ਤੋ ਉਸ ਦਾ ਦੁੱਧ ਖਰੀਦਣ ਤੇ ਸਖਤ ਪਾਬੰਦੀ ਲਾ ਦਿੱਤੀ ਗਈ। ਜਿਕਰਯੋਗ ਹੈ ਕਿ ਰਾਮਪੁਰਾ ਫੂਲ ਹਲਕੇ ਚ ਨਕਲੀ ਘਿਓ ਅਤੇ ਨਕਲੀ ਦੁੱਧ ਆਮ ਮਿਲ ਰਿਹਾ ਹੈ । ਪਰਤੂੰ ਸਿਹਤ ਵਿਭਾਗ ਕੁੰਭਕਰਨੀ ਨੀਦ ਸੁੱਤਾ ਪਿਆ ਹੈ। ਇਸ ਮੌਕੇ ਡਾਕਟਰ ਸੁਖਬੀਰ ਸਿੰਘ ਨੇ ਕਿਹਾ ਕਿ ਕਿਸਾਨ ਸਾਫ ਸੁੱਥਰਾ ਤੇ ਐਟੀਬਾਇਓਟਿਕ ਰਹਿਤ ਦੁੱਧ ਲੈ ਕੇ ਆਉਣ ਇਸ ਮਾਮਲੇ ਚ ਕੋਈ ਢਿੱਲ ਨਹੀ ਵਰਤੀ ਜਾਵੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *