ਸੰਗਰੂਰ ‘ਚ ਭਗਵੰਤ ਮਾਨ ਦੇ ਸਮਰਥਕਾਂ ਨੇ ਕੀਤਾ ਖਹਿਰਾ ਦਾ ਵਿਰੋਧ

ss1

ਸੰਗਰੂਰ ‘ਚ ਭਗਵੰਤ ਮਾਨ ਦੇ ਸਮਰਥਕਾਂ ਨੇ ਕੀਤਾ ਖਹਿਰਾ ਦਾ ਵਿਰੋਧ

ਸੰਗਰੂਰ ਦੇ ਪਿੰਡ ਫੱਗੂਵਾਲਾ ਵਿਚ ਖਹਿਰਾ ਦੀ ਮੀਟਿੰਗ ਵਿਚ ਉਸ ਸਮੇਂ ਵਿਵਾਦ ਪੈਦਾ ਹੋ ਗਿਆ ਜਦੋਂ ਖਹਿਰਾ ਅਤੇ ਭਗਵੰਤ ਮਾਨ ਦੇ ਸਮਰਥਕਾਂ ਵਿਚਾਲੇ ਵਿਚਾਲੇ ਖਿੱਚੋਤਾਣ ਹੋ ਗਈ। ਇੱਥੋਂ ਤੱਕ ਲੀਡਰਾਂ ਨੇ ਖਹਿਰਾ ਖਿਲਾਫ ਨਾਅਰੇ ਤੱਕ ਲਗਾਉਣੇ ਸ਼ੁਰੂ ਕਰ ਦਿੱਤੇ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਆਗੂ ਇੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਭਾਸ਼ਣ ਦੌਰਾਨ ਕੇਜਰੀਵਾਲ ਬਾਰੇ ਬੋਲਣਾ ਸ਼ੁਰੂ ਕੀਤਾ ਹੀ ਸੀ ਕਿ ਖਹਿਰਾ ਭੜਕ ਗਏ ਅਤੇ ਉਨ੍ਹਾਂ ਨੇ ਮਾਈਕ ਖੋਹ ਲਿਆ। ਇਕ ਹੋਰ ਪਾਰਟੀ ਆਗੂ ਗੁਰਦੀਪ ਸਿੰਘ ਨੇ ਦੱਸਿਆ ਕਿ ਇਸ ਮੀਟਿੰਗ ਦੀ ਬਕਾਇਦਾ ਪੋਸਟ ਪਾਈ ਗਈ ਸੀ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੀ ਮੀਟਿੰਗ ਹੈ। ਪਰ ਇਥੇ ਨਾ ਹੀ ਕੋਈ ਕੇਜਰੀਵਾਲ ਦਾ ਨਾਂ ਸੁਣਨ ਨੂੰ ਤਿਆਰ ਹੈ ਅਤੇ ਨਾ ਹੀ ਕੋਈ ਪਾਰਟੀ ਦੀ ਗੱਲ ਸੁਣਨ ਨੂੰ ਤਿਆਰ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਖਹਿਰਾ ਨੂੰ ਕੇਜਰੀਵਾਲ ਪਸੰਦ ਨਹੀਂ ਹਨ ਤਾਂ ਉਹ ਪਾਰਟੀ ਦਾ ਨਾਂ ਅਤੇ ਲੋਗੋ ਵਰਤਣਾ ਬੰਦ ਕਰਨ।

print
Share Button
Print Friendly, PDF & Email

Leave a Reply

Your email address will not be published. Required fields are marked *