ਅਮਰੀਕਾ ‘ਚ ਮਨਜੀਤ ਜੀ.ਕੇ ਦੇ ਹਮਲਾਵਰ ਨੂੰ ਮਿਲੀ ਜ਼ਮਾਨਤ

ss1

ਅਮਰੀਕਾ ‘ਚ ਮਨਜੀਤ ਜੀ.ਕੇ ਦੇ ਹਮਲਾਵਰ ਨੂੰ ਮਿਲੀ ਜ਼ਮਾਨਤ

ਕੈਲੀਫੋਰਨੀਆ, 30 ਅਗਸਤ 2018 – ਬੀਤੇ ਹਫਤੇ ਅਮਰੀਕਾ ਯੂਬਾ ਸਿਟੀ ‘ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਜੀ.ਕੇ ‘ਤੇ ਹੋਏ ਹਮਲੇ ਵਿਚ ਕੈਲੀਫੋਰਨੀਆ ਪੁਲਿਸ ਵੱਲੋਂ ਤਿੰਨ ਖਾਲਸਿਤਾਨੀ ਗ੍ਰਿਫਤਾਰ ਕੀਤੇ ਗਏ ਸਨ ਜਿੰਨ੍ਹਾਂ ‘ਚੋਂ 2 ਨੂੰ ਕੈਲੀਫੋਰਨੀਆ ਪੁਲਿਸ ਨੇ ਚਾਰਜ ਕੀਤਾ ਸੀ। ਸੁਖਵਿੰਦਰ ਸਿੰਘ ਸਾਬ੍ਹੀ ਤੇ ਗੁਰਦੀਪ ਸਿੰਘ, ਜੋ ਕਿ ਰੈਫਰੈਂਡਮ 2020 ਜ਼ਰੀਏ ਭਾਰਤ ‘ਚ ਅਲੱਗ ਖਾਲਿਸਤਾਨ ਦੀ ਮੰਗ ਕਰ ਰਹੇ ਨੇ।

ਵੀਰਵਾਰ ਦੁਪਹਿਰ ਸੁਖਵਿੰਦਰ ਸਿੰਘ ਸਾਬ੍ਹੀ ਨੂੰ ਕੈਲੀਫੋਰਨੀਆ ਲਾਅ ਇਨਫੋਰਸਮੈਂਟ ਸੈਂਟਰ ‘ਚੋਂ 15 ਘੰਟਿਆਂ ਦੀ ਪੁੱਛਗਿੱਛ ਬਾਅਦ ਜ਼ਮਾਨਤ ਮਿਲ ਗਈ ਹੈ। ਇਸ ਸਬੰਧ ਵਿਚ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਪੰਨੂੰ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਅਤੇ ਫੇਸਬੁੱਕ ‘ਤੇ ਵੀ ਪਰਮਜੀਤ ਸਿੰਘ ਪੰਮਾ ਨਾਂਅ ਦੇ ਪੇਜ ‘ਤੋਂ ਸਾਬ੍ਹੀ ਅਮਰੀਕਾ ਦੀ ਰਿਹਾਈ ਦੀ ਲਾਈਵ ਵੀਡੀੳ ਦਿਖਾਈ ਗਈ ਜਿਸ ‘ਚ ਸਾਬ੍ਹੀ ਰਿਹਾਈ ਤੋਂ ਬਾਅਦ ਰੈਫਰੈਂਡਮ 2020 ਅਤੇ ਜੀ.ਕੇ ਬਾਰੇ ਆਪਣੇ ਵਿਚਾਰ ਰੱਖਦਾ ਨਜ਼ਰ ਆ ਰਿਹਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *