ਹੁਣ YouTube ‘ਚ ਮਿਲੇਗਾ ਇਹ ਸ਼ਾਨਦਾਰ ਫੀਚਰ

ss1

ਹੁਣ YouTube ‘ਚ ਮਿਲੇਗਾ ਇਹ ਸ਼ਾਨਦਾਰ ਫੀਚਰ

ਜੇਕਰ ਤੁਸੀਂ ਯੂਟਿਊਬ ‘ਤੇ ਵੀਡੀਓਜ਼ ਦੇਖਣ ‘ਚ ਆਪਣਾ ਕਾਫ਼ੀ ਸਮਾਂ ਬਰਬਾਦ ਕਰਦੇ ਹੋ ਤਾਂ ਹੁਣ ਤੁਸੀਂ ਅਜਿਹਾ ਕਰਨ ਤੋਂ ਬੱਚ ਸਕਦੇ ਹਨ ਕਿਉਂਕਿ ਗੂਗਲ ਨੇ ਯੂਟਿਊਬ ਐਪ ‘ਚ ਕੁਝ ਅਜਿਹੇ ਫੀਚਰਸ ਜੋੜੇ ਹਨ ਜਿਸ ਦੇ ਨਾਲ ਤੁਹਾਨੂੰ ਪਤਾ ਚੱਲ ਜਾਵੇਗਾ ਕਿ ਤੁਸੀਂ ਕਿੰਨਾ ਸਮਾਂ ਵੀਡੀਓ ਦੇਖਣ ‘ਚ ਗੁਜ਼ਾਰਿਆ। ਇਸ ਫੀਚਰ ਨੂੰ ਯੂਜ਼ਰਸ ਦੇ ਸੋਸ਼ਲ ਵੇਲਬੀਇੰਗ ਨੂੰ ਧਿਆਨ ‘ਚ ਰੱਖਦੇ ਹੋਏ ਲਾਂਚ ਕੀਤਾ ਗਿਆ ਹੈ।

ਜੇਕਰ ਤੁਸੀਂ ਵੀ ਇਹ ਜਾਨਣਾ ਚਾਹੁੰਦੇ ਹੋ ਕਿ ਤੁਸੀਂ ਯੂਟਿਊਬ ‘ਤੇ ਵੀਡੀਓ ਵੇਖਦੇ ਹੋਏ ਕਿੰਨਾ ਸਮਾਂ ਗੁਜ਼ਾਰਿਆ ਤਾਂ ਇਸ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ YouTube ਅਕਾਊਂਟ ‘ਚ ਜਾਣਾ ਹੋਵੇਗਾ ਇਸ ‘ਚ ਤੁਹਾਨੂੰ My Channel ਦੇ ਹੇਠਾਂ Time Watched ਵਿਖੇਗਾ।

ਜਦੋਂ ਤੁਸੀਂ ਇਸ ‘ਤੇ ਕਲਿੱਕ ਕਰੋਗੇ ਤਾਂ ਤੁਹਾਨੂੰ ਪਿਛਲੇ ਹਫ਼ਤੇ ਤੱਕ ਦਾ ਡਾਟਾ ਵਿੱਖ ਜਾਵੇਗਾ ਕਿ ਤੁਸੀਂ ਇਕ ਦਿਨ ‘ਚ ਕਿੰਨੇ ਘੰਟੇ ਵੀਡੀਓਜ਼ ਵੇਖੀਆਂ ਹਨ। ਇਸ ਤੋਂ ਇਲਾਵਾ ਇਹ ਤੁਹਾਨੂੰ ਵੀਡੀਓ ਦੇਖਣ ਦਾ ਐਵਰੇਜ ਟਾਈਮ ਵੀ ਦੱਸੇਗਾ।

ਇਸ ਤੋਂ ਇਲਾਵਾ ਤੁਹਾਨੂੰ “ime Watched ਦੇ ਪੇਜ ‘ਤੇ ਹੀ Scheduled digest ਦਾ ਫੀਚਰ ਮਿਲ ਜਾਵੇਗਾ। ਤੁਹਾਨੂੰ ਦੱਸ ਦਈਏ ਕਿ Scheduled digest ਤੁਹਾਡੇ ਸਬਸਕ੍ਰਾਇਬਡ ਚੈਨਲਸ ਦੀ ਨੋਟੀਫਿਕੇਸ਼ਨ ਮੈਨੇਜ ਕਰਦਾ ਹੈ ਤੇ ਤੁਹਾਨੂੰ ਇਕ ਦਿਨ ‘ਚ ਇਕ ਨੋਟੀਫਿਕੇਸ਼ਨ ਦਿਖਾਉਂਦਾ ਹੈ। Digital Wellbeing tools ‘ਚ ਸਾਊਂਡ ਤੇ ਵਾਈਬਰੇਸ਼ਨ ਨੂੰ ਵੀ ਡਿਸੇਬਲ ਕਰਨ ਦੀ ਆਪਸ਼ਨ ਦਿੱਤੀ ਗਈ ਹੈ ਜਿਸ ਨੂੰ ਤੁਸੀਂ ਆਪਣੀ ਸਹੂਲਤ ਮੁਤਾਬਕ ਇਨੇਬਲ ਜਾਂ ਡਿਸੇਬਲ ਕਰ ਸਕਦੇ ਹੋ।

print
Share Button
Print Friendly, PDF & Email

Leave a Reply

Your email address will not be published. Required fields are marked *