ਸੁਖਬੀਰ ਸਿੰਘ ਬਾਦਲ ਦੇ ਹੁਕਮ ਬਿਨਾਂ ਪੰਜਾਬ ਪੁਲਿਸ ‘ਚ ਪੱਤਾ ਵੀ ਨਹੀ ਸੀ ਹਿੱਲਦਾ – ਸੁਖਪਾਲ ਖਹਿਰਾ

ss1

ਸੁਖਬੀਰ ਸਿੰਘ ਬਾਦਲ ਦੇ ਹੁਕਮ ਬਿਨਾਂ ਪੰਜਾਬ ਪੁਲਿਸ ‘ਚ ਪੱਤਾ ਵੀ ਨਹੀ ਸੀ ਹਿੱਲਦਾ – ਸੁਖਪਾਲ ਖਹਿਰਾ

ਤਪਾ ਮੰਡੀ: ਅਕਾਲੀ ਦਲ ਨੇ ਪੰਥ ਦਾ ਵਾਸਤਾ ਪਾ ਕੇ ਅਤੇ ਲੋਕਾਂ ਤੋਂ ਵੋਟਾਂ ਲੈ ਕੇ ਸਰਕਾਰ ਬਣਾ ਕੇ ਸਿਵਾਏ ਲੁੱਟ ਤੇ ਖਸੁੱਟ ਤੋਂ ਬਿਨਾਂ ਕੋਈ ਕੰਮ ਨਹੀਂ ਕੀਤਾ ਸਗੋਂ ਨੌਬਤ ਇੱਥੋਂ ਤੱਕ ਆ ਗਈ ਕਿ ਇਹ ਅਕਾਲੀ ਆਪਣੇ ਗੁਰੂ ਦੀ ਰਾਖੀ ਵੀ ਨਹੀਂ ਕਰ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਰੋਧੀ ਧਿਰ ਦੇ ਸਾਬਕਾ ਨੇਤਾ ਅਤੇ ਆਪ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਘੁੰਨਸ ਦੇ ਕਿਸਾਨ ਗੁਰਤੇਜ ਸਿੰਘ ਵੱਲੋਂ ਖ਼ੁਦਕੁਸ਼ੀ ਕਰ ਲਈ ਗਈ ਸੀ, ਦੇ ਪਰਿਵਾਰ ਨਾਲ ਦੁਖ ਸਾਂਝਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਆਖਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ। 2015 ‘ਚ ਇਨ੍ਹਾਂ ਤੋਂ ਕਿਸੇ ਨੂੰ ਫੜਿਆ ਨਹੀਂ ਗਿਆ ਇੱਥੋਂ ਤੱਕ ਕਿ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਨ੍ਹਾਂ ਦਾ ਨਾਮ ਐਫ.ਆਈ.ਆਰ. ‘ਚ ਨਾਮਜ਼ਦ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਤੋਂ ਬਿਨਾਂ ਤਾਂ ਪੰਜਾਬ ਪੁਲਿਸ ‘ਚ ਪੱਤਾ ਵੀ ਨਹੀਂ ਹਿੱਲਦਾ ਸੀ ਕਿਉਂਕਿ ਇਨ੍ਹਾਂ ਦੇ ਅਕਾਲੀ ਤਾਂ ਮੁਨਸ਼ੀ ਤੇ ਹਵਲਦਾਰ ਦੀਆਂ ਪੰਜਾਬ ‘ਚ ਬਦਲੀਆਂ ਕਰਦੇ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *