ਘੱਲੂਘਾਰਾ ਦਿਵਸ ਦੇ ਸਬੰਧ ਵਿੱਚ ਰਾਜਪੁਰਾ ਸਿਟੀ ਪੁਲਿਸ ਨੇ ਕੀਤਾ ਫਲੈਗ ਮਾਰਚ

ss1

ਘੱਲੂਘਾਰਾ ਦਿਵਸ ਦੇ ਸਬੰਧ ਵਿੱਚ ਰਾਜਪੁਰਾ ਸਿਟੀ ਪੁਲਿਸ ਨੇ ਕੀਤਾ ਫਲੈਗ ਮਾਰਚ

ਰਾਜਪੁਰਾ 3 ਜੂਨ (ਧਰਮਵੀਰ ਨਾਗਪਾਲ) ਰਾਜਪੁਰਾ ਸ਼ਹਿਰ ਦੇ ਮੁੱਖ ਬਜਾਰਾ ਤੇ ਵੱਖ ਵੱਖ ਇਲਾਕਿਆ ਵਿੱਚ ਅੱਜ ਪੁਲਿਸ ਕਪਤਾਨ ਸ੍ਰ. ਰਜਿੰਦਰ ਸਿੰਘ ਸੋਹਲ ਦੇ ਦਿਸ਼ਾ ਨਿਰਦੇਸ਼ਾ ਹੇਠ ਥਾਣਾ ਸਿਟੀ ਦੀ ਪੁਲਿਸ ਕਮਾਂਡੋ, ਪੀ.ਸੀ. ਆਰ ਅਤੇ ਸਾਰੀਆਂ ਪੁਲਿਸ ਚੌਕੀਆਂ ਦੇ ਮੁਖਿਆ ਤੇ ਟਰੈਫਿਕ ਪੁਲਿਸ ਵਲੋਂ ਸਾਂਝੇ ਤੌਰ ਤੇ 6 ਜੂਨ ਨੂੰ ਘੱਲੂਘਾਰਾ ਦਿਵਸ ਦੇ ਸਬੰਧ ਵਿੱਚ ਇਲਾਕੇ ਵਿੱਚ ਸ਼ਾਂਤੀ ਬਣਾਏ ਰੱਖਣ ਦੇ ਮਕਸਦ ਨਾਲ ਅੱਜ ਤਪਦੀ ਗਰਮੀ ਵਿੱਚ ਰਾਜਪੁਰਾ ਪੁਲਿਸ ਵਲੋਂ ਪੈਦਲ ਫਲੈਗ ਮਾਰਚ ਕਢਿਆ ਗਿਆ। ਇਹ ਪੈਦਲ ਫਲੈਗ ਮਾਰਚ ਸਿਟੀ ਥਾਣਾ ਰਾਜਪੁਰਾ ਤੋਂ ਸ਼ੁਰੂ ਹੋਇਆ ਅਤੇ ਰਾਜਪੁਰਾ ਟਾਊਨ ਤੇ ਸ਼ਹਿਰ ਦੇ ਮੁੱਖ ਬਜਾਰਾ ਵਿੱਚੋਂ ਹੁੰਦਾ ਹੋਇਆ ਥਾਣਾ ਮੁਖੀਆਂ ਅਤੇ ਮੁਲਾਜਮਾ ਵਲੋਂ ਪੈਦਲ ਮਾਰਚ ਕਰਕੇ ਕੀਤਾ ਗਿਆ।

ਇਸ ਮੌਕੇ ਐਸ ਪੀ ਰਾਜਪੁਰਾ ਸ੍ਰ. ਰਜਿੰਦਰ ਸਿੰਘ ਸੋਹਲ ਨੇ ਗਲਬਾਤ ਦੌਰਾਨ ਦਸਿਆ ਕਿ ਇਹ ਫਲੈਗ ਮਾਰਚ 1 ਜੂਨ ਤੋਂ ਲੈ ਕੇ 6 ਜੂਨ ਤੱਕ ਚੱਲ ਰਹੇ ਘਲੂਘਾਰਾ ਸਪਤਾਹ ਦੇ ਮਦੇਨਜਰ ਕਢਿਆ ਜਾ ਰਿਹਾ ਹੈ ਤਾਂ ਕਿ ਸ਼ਹਿਰ ਵਿੱਚ ਅਮਨ ਅਤੇ ਸ਼ਾਂਤੀ ਬਰਕਰਾਰ ਰਹੇ ਅਤੇ ਸ਼ਰਾਰਤੀ ਤੇ ਹੁਲਰਬਾਜ ਕਿਸਮ ਦੇ ਅਨਸਰਾਂ ਨੂੰ ਨੱਥ ਪਾਈ ਜਾ ਸਕੇ। ਇਸ ਮੌਕੇ ਸਮੂਹ ਸ਼ਹਿਰ ਵਾਸੀਆਂ ਨੂੰ ਐਸ ਪੀ ਰਾਜਪੁਰਾ ਸ੍ਰ. ਸੋਹਲ ਨੇ ਇਹ ਅਪੀਲ ਵੀ ਕੀਤੀ ਕਿ ਸ਼ਹਿਰ ਵਾਸੀ ਸ਼ਾਂਤੀ ਬਣਾਈ ਰੱਖਣ ਅਤੇ ਜੇਕਰ ਸ਼ਹਿਰ ਵਿੱਚ ਕੋਈ ਸ਼ੱਕੀ ਕਿਸਮ ਦਾ ਵਿਅਕਤੀ ਦਿਖਾਈ ਦਿੰਦਾ ਹੈ ਤਾਂ ਉਹ ਪੁਲਿਸ ਨੂੰ ਇਤਲਾਹ ਕਰਨ।

print

Share Button
Print Friendly, PDF & Email

Leave a Reply

Your email address will not be published. Required fields are marked *