ਸਲਮਾਨ ਨੇ ਕੇਰਲਾ ਲਈ ਦਿੱਤੇ 12 ਕਰੋੜ, ਜਾਵੇਦ ਨੇ ਕੀਤੀ ਤਾਰੀਫ

ss1

ਸਲਮਾਨ ਨੇ ਕੇਰਲਾ ਲਈ ਦਿੱਤੇ 12 ਕਰੋੜ, ਜਾਵੇਦ ਨੇ ਕੀਤੀ ਤਾਰੀਫ

ਸਲਮਾਨ ਖ਼ਾਨ ਅਕਸਰ ਹੀ ਚੈਰਿਟੀ ਦੇ ਕੰਮ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਨੇ ਕੇਰਲਾ ‘ਚ ਆਏ ਹੜ੍ਹ ਕਾਰਨ ਲੋਕਾਂ ਦੇ ਹੋਏ ਨੁਕਸਾਨ ‘ਚ ਉਨ੍ਹਾਂ ਦੀ ਮਦਦ ਕਰਨ ਲਈ 12 ਕਰੋੜ ਰੁਪਏ ਦਾਨ ਕੀਤੇ ਹਨ। ਇਸ ਮੁਸ਼ਕਲ ਦੀ ਘੜੀ ‘ਚ ਸਲਮਾਨ ਦੇ ਨਾਲ-ਨਾਲ ਕਈ ਹੋਰ ਸਟਾਰਸ ਨੇ ਵੀ ਮਦਦ ਲਈ ਹੱਥ ਅੱਗੇ ਵਧਾਇਆ ਹੈ। ਸਲਮਾਨ ਆਪਣੀ ਫ਼ਿਲਮ ‘ਭਾਰਤ’ ਦੀ ਸ਼ੂਟਿੰਗ ਮਾਲਟਾ ‘ਚ ਕਰ ਰਹੇ ਹਨ।

ਸਲਮਾਨ ਦੀ ਕੇਰਲ ਲਈ ਮਦਦ ਤੋਂ ਬਾਅਦ ਐਕਟਰ ਤੇ ਹੋਸਟ ਜਾਵੇਦ ਜਾਫਰੀ ਨੇ ਹਾਲ ਹੀ ‘ਚ ਟਵੀਟ ਕੀਤਾ। ਸਲਮਾਨ ਨੂੰ ਕੇਰਲ ਦੇ ਲੋਕਾਂ ਦੀ 12 ਕਰੋੜ ਨਾਲ ਮਦਦ ਕਰਨ ਲਈ ਵਧਾਈ ਦਿੱਤੀ। ਇਸ ਨੂੰ ਲੈ ਕੇ ਜਾਫਰੀ ਸੋਸ਼ਲ ਮੀਡੀਆ ‘ਤੇ ਟ੍ਰੋਲਿੰਗ ਦਾ ਸ਼ਿਕਾਰ ਹੋ ਗਏ। ਜਾਫਰੀ ਨੂੰ ਲੋਕਾਂ ਨੇ ਇਹ ਕਹਿ ਕੇ ਟ੍ਰੋਲ ਕੀਤਾ ਕਿ ਕੇਰਲ ਦੇ ਸੀਐਮਓ ਵੱਲੋਂ ਜਾਰੀ ਡੋਨੇਸ਼ਨ ਦੇਣ ਵਾਲਿਆਂ ਦੀ ਲਿਸਟ ‘ਚ ਕੀਤੇ ਵੀ ਸਲਮਾਨ ਖ਼ਾਨ ਦਾ ਨਾਂ ਨਹੀਂ। ਇਸ ਤੋਂ ਬਾਅਦ ਜਾਫਰੀ ਨੇ ਇਸ ਟਵੀਟ ਨੂੰ ਡੀਲੀਟ ਕਰ ਦਿੱਤਾ।

ਆਪਣੇ ਅਗਲੇ ਟਵੀਟ ‘ਚ ਜਾਫਰੀ ਨੇ ਲਿਖਿਆ, “ਸਲਮਾਨ ਖ਼ਾਨ ਦੇ ਯੋਗਦਾਨ ਬਾਰੇ ਸੁਣਿਆ ਸੀ ਕਿਉਂਕਿ ਉਨ੍ਹਾਂ ਦੇ ਟ੍ਰੋਲ ਰਿਕਾਰਡ ਨੂੰ ਦੇਖਦੇ ਹੋਏ ਇਸ ਗੱਲ ਦੀ ਉਮੀਦ ਸੀ, ਇਸ ਲਈ ਮੈਂ ਆਪਣੀਆਂ ਭਾਵਨਾਵਾਂ ਜ਼ਾਹਿਰ ਕੀਤੀਆਂ ਸੀ।” ਸਲਮਾਨ ਮਾਲਟਾ ‘ਚ ਕੈਟਰੀਨਾ ਤੇ ਸੁਨੀਲ ਗ੍ਰੋਵਰ ਨਾਲ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਹਨ। ਫ਼ਿਲਮ ‘ਚ ਨੌਰਾ ਫਤੇਹੀ, ਤੱਬੂ, ਜੈਕੀ ਸ਼ਰੌਫ ਤੇ ਦਿਸ਼ਾ ਪਟਾਨੀ ਵੀ ਨਜ਼ਰ ਆਉਣਗੇ। ਫ਼ਿਲਮ ਅਗਲੇ ਸਾਲ ਈਦ ‘ਤੇ ਰਿਲੀਜ਼ ਹੈ। ਫਿਲਮ ‘ਭਾਰਤ’ ਕੋਰੀਅਨ ‘ਓਡ ਟੂ ਮਾਈ ਫਾਰਦ’ ਦੀ ਹਿੰਦੀ ਰੀਮੇਕ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *